PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਮੁੱਖ ਪੰਨਾ ਰਾਜਸੀ ਹਲਚਲ ਲੁਧਿਆਣਾ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਦਾਣਾ ਮੰਡੀ ਕੁਹਾੜਾ ਰੋੜ ਸਾਹਨੇਵਾਲ ਵਿਖੇ ਖੁੱਲ੍ਹੀ ਚਰਚਾ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

Advertisement
Spread Information

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਦਾਣਾ ਮੰਡੀ ਕੁਹਾੜਾ ਰੋੜ ਸਾਹਨੇਵਾਲ ਵਿਖੇ ਖੁੱਲ੍ਹੀ ਚਰਚਾ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

  • ਕਿਹਾ ! ਰਾਹੋਂ ਰੋਡ ਤੇ ਕਟਾਣਾ ਸਾਹਿਬ ਰੋਡ ਮੁੱਖ ਮੰਤਰੀ ਜੀ ਨਾਲ ਗੱਲਬਾਤ ਕਰਕੇ ਜਲਦ ਬਣਾਈਆਂ ਜਾਣਗੀਆਂ
  • ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਕਮਾਈ 1.05 ਕਰੋੜ ਦੇ ਕਰੀਬ ਪੁੱਜੀ – ਅਮਰਿੰਦਰ ਸਿੰਘ ਰਾਜਾ ਵੜਿੰਗ

ਦਵਿੰਦਰ ਡੀ.ਕੇ,ਸਾਹਨੇਵਾਲ (ਲੁਧਿਆਣਾ), 02 ਦਸੰਬਰ 2021
ਪੰਜਾਬ ਸਰਕਾਰ ਗਰੀਬ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਪੂਰਨ ਤੌਰ ‘ਤੇ ਵਚਨਬੱਧ ਹੈ, ਇਹ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਦਾਣਾ ਮੰਡੀ, ਕੁਹਾੜਾ ਰੋੜ, ਸਾਹਨੇਵਾਲ ਵਿਖੇ ਖੁੱਲ੍ਹੀ ਚਰਚਾ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰਾਹੋਂ ਰੋਡ ਤੇ ਕਟਾਣਾ ਸਾਹਿਬ ਰੋਡ ਮੁੱਖ ਮੰਤਰੀ ਜੀ ਨਾਲ ਗੱਲਬਾਤ ਕਰਕੇ ਜਲਦ ਬਣਾਈਆਂ ਜਾਣਗੀਆਂ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਐਸਾ ਮੁੱਖ ਮੰਤਰੀ ਹੋਣਾ ਚਾਹੀਦਾ ਜਿਸ ਨੂੰ ਲੋਕ ਬਾਂਹ ਫੜ ਕੇ ਲੈ ਜਾਣ ਅਤੇ ਰਾਤ ਦੇ 12 ਵਜੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਸੁਣਦਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਦੇ ਵਿੱਚ ਹਮੇਸ਼ਾਂ ਵੱਡੇ ਲੋਕਾਂ ਦਾ ਕਬਜ਼ਾ ਰਿਹਾ 2 ਹਜ਼ਾਰ 4 ਹਜ਼ਾਰ ਕਿੱਲੇ ਵਾਲੇ ਸਿਆਸਤਦਾਨਾਂ ਨੇ ਲੋਕਾਂ ਨੂੰ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਦਾ ਮੁੱਖ ਮੰਤਰੀ ਬਣਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਚੰਨੀ ਹੈਲੀਕਾਪਟਰ ‘ਤੇ ਲੋਕਾਂ ਦੇ ਪੁੱਤ ਚੜ੍ਹਾਈ ਫਿਰਦਾ ਗਰੀਬ ਦੇ ਬੱਚਿਆਂ ਨੂੰ ਹੈਲੀਕਾਪਟਰ ‘ਤੇ ਗੇੜਾ ਲਵਾਉਂਦਾ ਤਾਂ ਕੋਈ ਗੁਣਾਹ ਹੈ। ਇਹ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਸਾਹਿਬ ਮੰਜੇ ਤੇ ਬਹਿ ਕੇ ਰੋਟੀ ਖਾਂਦਾ ਤੇ ਢਾਬੇ ਤੇ ਬਹਿ ਕੇ ਚਾਹ ਪੀਂਦਾ ਕੋਈ ਗੁਨਾਹ ਨਹੀਂ ਹੈ, ਜੇ ਕੋਈ ਫਸੀ ਗਾਂ ਨੂੰ ਕਢਾ ਦਿੰਦਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਡਰਾਮਾ ਨਹੀਂ ਹੈ ਜੇ ਕੋਈ ਇਸ ਨੂੰ ਡਰਾਮਾ ਕਹੇ ਤਾਂ ਇਹੋ ਜਿਹੇ ਡਰਾਮੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗਰੀਬ ਦੇ ਨਾਲ ਬੈਠ ਕੇ ਰੋਟੀ ਖਾਣਾ ਗਰੀਬ ਦੇ ਪੁੱਤ ਨੂੰ ਕਾਰ ‘ਚ ਘੁਮਾਉਣਾ ਜਿਹੜੇ ਕਦੇ ਟਰੈਕਟਰ ‘ਤੇ ਨਹੀਂ ਚੜ੍ਹ ਸਕਦੇ ਸੀ ਉਨ੍ਹਾਂ ਨੂੰ ਹੈਲੀਕਾਪਟਰ ‘ਤੇ ਬਿਠਾਉਣਾ ਕੋਈ ਗੁਨਾਹ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੈਂ 15 ਦਿਨ ਦਾ ਟਾਈਮ ਟੇਬਲ ਬਣਾ ਦਿੱਤਾ ਹੈ ਇਹ ਕਮਾਈ ਡੇਢ ਕਰੋੜ ਤੋਂ ਵੱਧ ਟੱਪ ਜਾਵੇਗੀ ਜਿਹੜੇ ਲੋਕ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਉਹ ਅਸੀਂ ਭਰਨਾ ਵੀ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਕਮਾਈ 1.05 ਕਰੋੜ ਦੇ ਕਰੀਬ ਪੁੱਜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਡੇਢ ਕਰੋੜ ਰੁਪਏ ਕਮਾਈ ਲਗਾਈਏ ਤਾਂ 365 ਦਿਨ ਦੀ ਕਮਾਈ ਲਾ ਸਕਦੇ ਹਾਂ। ਉਨ੍ਹਾਂ ਕਿਹਾ ਕਿ 25-27 ਲੱਖ ਰੁਪਏ ਦੀ ਇੱਕ ਬੱਸ ਆਉਂਦੀ ਹੈ ਤਾਂ ਮੈਂ 1050 ਬੱਸਾਂ ਇੱਕ ਸਾਲ ਵਿੱਚ 365 ਕਰੋੜ ਰੁਪਏ ਦੀਆਂ ਖਰੀਦ ਸਕਦਾ ਸੀ। ਜੇਕਰ ਇਸ ਤੋਂ ਪਹਿਲਾਂ ਉਹ ਸਰਕਾਰ ਦੇ ਮੰਤਰੀ ਹੁੰਦੇ ਤਾਂ ਅੱਜ 5500 ਬੱਸ ਨਵੀਂ ਪੰਜਾਬ ਦੀਆਂ ਸੜਕਾਂ ‘ਤੇ ਦੌੜਨੀ ਸੀ ਤੇ 5500 ਬੱਸ ਦੇ ਅੰਦਰ 12,000 ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਪਿਛਲੀ ਕੈਪਟਨ ਤੇ ਅਕਾਲੀ ਸਰਕਾਰ ਮੌਕੇ ਵੀ ਇਸ ਤਰ੍ਹਾਂ ਹੁੰਦਾ ਤਾਂ ਸਰਕਾਰ ਨੂੰ ਕੋਈ ਕਮੀ ਨਹੀਂ ਆਉਣੀ ਸੀ। ਉਨ੍ਹਾਂ ਕਿਹਾ ਕਿ ਇਹ ਮੰਦੇ ਹਾਲਾਤ ਇਨ੍ਹਾਂ ਅਮੀਰ ਲੋਕਾਂ ਨੇ ਬਣਾਏ ਹਨ। ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੁੰਦਾ ਤਾਂ ਪੰਜਾਬ ਵਿੱਚੋਂ ਨਸ਼ਾ ਆਪਣੇ ਆਪ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਤੁਹਾਨੂੰ ਦਿਸ ਰਿਹਾ ਕਿ ਮੈਂ ਬੱਸਾਂ ਫੜ੍ਹ ਰਿਹਾ ਹਾਂ ਉਨ੍ਹਾਂ ਕਿਹਾ ਕਿ ਮੈਂ ਇਕੱਲੀਆਂ ਬੱਸਾਂ ਨਹੀਂ ਫੜ੍ਹ ਰਿਹਾ ਸਗੋਂ ਇੱਕ ਕਰੋੜ, 10 ਤੋਂ 12 ਲੱਖ ਰੁਪਏ ਦਾ ਰੈਵਿਨਿਊ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਅਲੀ ਬੱਸਾਂ ਚਲਦੀਆਂ ਸਾਡੀ ਸਰਕਾਰ ਨੇ ਫੜੀਆਂ ਅਤੇ 350-400 ਬੱਸ ਹਾਲੇ ਵੀ ਥਾਣਿਆਂ ਦੇ ਵਿੱਚ ਖੜ੍ਹੀ ਹੈ ਜਿਹੜੀਆਂ ਕਿ ਇੱਕ ਨੰਬਰ ‘ਤੇ 3-3 ਬੱਸਾਂ ਚਲਦੀਆਂ ਸਨ। ਉਨ੍ਹਾਂ ਕਿਹਾ ਕਿ ਬਿਨਾਂ ਪਰਮਿਟ ਤੋਂ ਬੱਸਾਂ ਚਲਦੀਆਂ ਸਨ ਜਿਹੜੀਆਂ ਉਨ੍ਹਾਂ ਫੜ ਕੇ ਅੰਦਰ ਕੀਤੀਆਂ ਅਤੇ ਆਪਣੇ ਆਪ ਸਵਾਰੀ ਪੰਜਾਬ ਰੋਡਵੇਜ਼ ਨੂੰ ਆਉਣ ਲੱਗੀ ਅਤੇ ਟਰਾਂਸਪੋਰਟ ਰੈਵਿਨਿਊ ਵਿੱਚ ਵਾਧਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 850 ਦੇ ਕਰੀਬ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਨਾਮ ਦਾ ਜਨਮ ਹੈ ਅਕਾਲੀ ਸਰਕਾਰ ਮੌਕੇ ਹੋਇਆ ਹੈ ਇਹ ਜਨਮਦਾਤਾ ਹਨ ਟਰਾਂਸਪੋਰਟ ਮਾਫੀਆ ਦੇ ਜਿਨ੍ਹਾਂ ਨੇ ਪੰਜਾਬ ਵਿੱਚ ਹਰ ਖੇਤਰ ਵਿੱਚ ਮਾਫੀਆ ਸੁ਼ਰੂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ 5.50 ਰੁਪਏ ਖੱਡ ‘ਤੇ ਰੇਤਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੜਾ ਵੱਡਾ ਫੈਸਲਾ ਸੀ ਪੈਟਰੋਲ ਤੇ ਡੀਜ਼ਲ ਤੇ ਛੋਟ ਦੇਣ ਦਾ ਜਿਹੜਾ ਕਿ ਉਨ੍ਹਾਂ ਦੀ ਸਰਕਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਬੜਾ ਵੱਡਾ ਫੈਸਲਾ ਸੀ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਮਾਲਕੀ ਹੱਕ ਦੇਣ ਦਾ, 50 ਰੁਪਏ ‘ਤੇ ਪਾਣੀ ਦੇ ਬਿਲ ਦੇਣ ਦਾ ਅਤੇ ਬਿਜਲੀ ਸਮਝੌਤੇ ਰੱਦ ਕਰਨ ਦਾ ਅਤੇ 3 ਰੁਪਏ ਬਿਜਲੀ ਸਸਤੀ ਕਰਨ ਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜਿਹੜੇ ਐਲਾਨ ਕੀਤੇ ਹਨ ਸਭ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮਜੀਠੀਏ ਤੋਂ ਮਾਫੀ ਮੰਗ ਕੇ ਸਾਬਿਤ ਕੀਤਾ ਕਿ ਉਹ ਪੰਜਾਬ ਦੇ ਹੱਕਾਂ ਲਈ ਲੜਨ ਵਾਲਾ ਨਹੀਂ ਅਤੇ ਉਸ ਨੇ ਦਿੱਲੀ ਜਾ ਕੇ ਕਿਹਾ ਕਿ ਦਿੱਲੀ ਵਿੱਚ ਪੰਜਾਬ ਦਾ ਪਰਾਲੀ ਸਾੜਨ ਵਾਲਾ ਧੂੰਆ ਆਉਂਦਾ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਰੀਬ ਲੋਕਾਂ ਦੇ ਭਲੇ ਲਈ ਕਈ ਇਤਿਹਾਸਿਕ ਫੈਸਲੇ ਲਏ ਹਨ ਜਿਨ੍ਹਾਂ ਵਿੱਚ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, 1500 ਕਰੋੜ ਰੁਪਏ ਬਿਜਲੀ ਬਿੱਲਾਂ ਦੇ ਕਿਰਾਏ ਮਾਫ ਕਰਨਾ, ਪਾਣੀ ਦੇ ਬਿੱਲ ਪ੍ਰਤੀ ਮਹੀਨਾ 50 ਰੁਪਏ ਕਰਨਾ, ਰੇਤਾ ਤੇ ਗਟਕੇ ਦੇ ਰੇਤ ਘਟਾ ਕੇ 5.50 ਰੁਪਏ ਪ੍ਰਤੀ ਘਣ ਫੁੱਟ ਕਰਨ ਤੋਂ ਇਲਾਵਾ, ਪੇਂਡੂ ਜਲ ਸਪਲਾਈ ਸਕੀਮਾਂ ਲਈ ਮੁਫਤ ਬਿਜਲੀ ਮੁਹੱਈਆ ਕਰਵਾਉਣਾ ਹੈ।
ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਲੁਧਿਆਣਾ ਦਿਹਾਤੀ) ਕਰਨਵੀਰ ਸਿੰਘ ਸੋਨੀ ਗਾਲਿਬ, ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਦਲਜੀਤ ਸਿੰਘ ਅਟਵਾਲ, ਸਾਹਨੇਵਾਲ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ, ਸੀਨੀਅਰ ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੀ ਬਿਕਰਮ ਸਿੰਘ ਬਾਜਵਾ, ਕਾਂਗਰਸੀ ਆਗੂ ਸੁੱਖੀ ਹਾਰਾ, ਪਾਲ ਸਿੰਘ ਗਰੇਵਾਲ, ਜਸਪਾਲ ਸਿੰਘ ਗਾਹੀਭੈਣੀ, ਹਰਵਿੰਦਰ ਕੁਮਾਰ ਪੱਪੀ, ਸੁੱਖੀ ਝੱਜ, ਡਾ. ਮਾਨ ਕੂੰਮਕਲਾਂ, ਰਮਨੀਤ ਸਿੰਘ ਗਿੱਲ, ਇਕਬਾਲ ਸਿੰਘ ਗਰੇਵਾਲ, ਮਨਵੀਰ ਸਿੰਘ ਕਾਸਾਬਾਦ ਆਦਿ ਤੋਂ ਇਲਾਵਾ ਕਾਂਗਰਸੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!