” ਖੂਨ ਦਾਨ, ਮਹਾ ਦਾਨ ” ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਕਾਲਜ ਵਿਚ ਖੂਨ ਦਾਨ ਕੈਪ ਲਗਵਾਇਆ ਗਿਆ
” ਖੂਨ ਦਾਨ, ਮਹਾ ਦਾਨ ” ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਕਾਲਜ ਵਿਚ ਖੂਨ ਦਾਨ ਕੈਪ ਲਗਵਾਇਆ ਗਿਆ
ਰਾਜੇਸ਼ ਗੌਤਮ,ਪਟਿਆਲਾ, 26 ਨਵੰਬਰ (2021):
” ਖੂਨ ਦਾਨ, ਮਹਾ ਦਾਨ ” ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਅੱਜ ਮਿਤੀ26.11.2021ਨੂੰ ਥਾਪਰ ਬਹੁਤਕਨੀਕੀ ਕਾਲਜ, ਪਟਿਆਲਾ ਅਤੇ ਥਾਪਰ ਇੰਸਟੀਟਿਊਟ ਆਫ਼ ਇੰਜਨੀਰਿੰਗ ਐਂਡ ਟੈਕਨੌਲੋਜੀ, ਪਟਿਆਲਾ ਦੇ ਐਨ. ਐੱਸ. ਐੱਸ ਯੂਨਿਟਸ ਵੱਲੋ, ਸਰਕਾਰੀ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਕਾਲਜ ਵਿਚ ਖੂਨ ਦਾਨ ਕੈਪ ਲਗਵਾਇਆ ਗਿਆ ਜਿਸ ਵਿਚ 100 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ ਨੇ ਖੂਨ ਦਾਨ ਕਰਕੇ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਡਾ: ਗੁਰਬਿੰਦਰ ਸਿੰਘ, ਰਜਿਸਟਰਾਰ, TIET ਪਟਿਆਲਾ ਨੇ ਮੁਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ: ਐੱਸ ਐੱਸ ਭਾਟੀਆ, ਡਾ: ਪ੍ਰੇਮ ਪਾਲ ਬੰਸਲ ਅਤੇ ਸ਼੍ਰੀ ਲਖਬੀਰ ਸਿੰਘ ਨੇ ਵੀ ਆਪਣੀ ਹਾਜ਼ਰੀ ਲਵਾਈ।ਮੌਕੇ ਤੇ ਪਹੁੰਚੇ ਸਟਾਫ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਖੂਨ ਦਾਨ ਕੀਤਾ।ਡਾ:ਗੁਰਬਿੰਦਰ ਸਿੰਘ ਨੇ ਕਾਲਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕੇ ਇਸ ਕਿਸਮ ਦੇ ਉਪਰਾਲਿਆਂ ਨਾਲ ਵਿਦਿਆਰਥੀਆਂ ਦੇ ਜੀਵਨ ਨੂੰ ਸੇਧ ਮਿਲਦੀ ਹੈ ਤੇ ਉਹਨਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੁੰਦਾ ਹੈ।
ਲਾਇਨਜ਼ ਕਲੱਬ ਪਟਿਆਲਾ ਦੇ ਰੀਜਨ ਚੇਅਰ ਪਰਸਨ ਲਾਇਨ ਡਾ: ਵਾਈ ਪੀ ਸੂਦ ਨੇ ਗੈਸਟ ਆਫ ਆਨਰ ਵੱਜੋਂ ਆਪਣੀ ਹਾਜ਼ਰੀ ਲਵਾਈ।ਇਸ ਮੌਕੇ ਕਲੱਬ ਦੇ ਜੈੱਡ ਸੀ ਸੁਰਿੰਦਰ ਕਾਂਸਲ ਅਤੇ ਬਾਕੀ ਲਾਇਨਜ਼ ਨੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਮੌਜਦਗੀ ਦਰਜ ਕਾਰਵਾਈ ਅਤੇ ਖੂਨ ਦਾਨ ਵੀ ਕੀਤਾ ਗਿਆ।
ਪ੍ਰਿੰਸੀਪਲ ਡਾ: ਅੰਕੁਸ਼ ਕਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਾਡੀ ਸਮਾਜ ਪ੍ਰਤੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖੂਨ ਦਾਨ ਕਰਕੇ ਸਮਾਜ ਸੁਧਾਰ ਵਿਚ ਆਪਣਾ ਆਪਣਾ ਯੋਗਦਾਨ ਪਾਈਏ।ਉਹਨਾਂ ਨੇ ਉਚੇਚੇ ਤੌਰ ਤੇ ਆਪਣੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਮਿਹਨਤ ਸਦਕਾ ਇਹ ਉਪਰਾਲਾ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੌਕੇ ਖੂਨ ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਵੀ ਕੀਤਾ ਗਿਆ ।
