ਹੌਟਸਪੋਟ ਇਲਾਕਿਆਂ ‘ਚ ਨਸ਼ਿਆਂ ਨੂੰ ਠੱਲ ਪਾਉਣ ਸਬੰਧੀ ਜਾਗਰੂਕਤਾ ਸੈਮੀਨਾਰ

Spread Information

ਸੋਨੀ ਪਨੇਸਰ, ਬਰਨਾਲਾ 5 ਨਵੰਬਰ 2026
     ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੌਟਸਪੋਟ ਇਲਾਕਿਆਂ ਵਿਚ ਨਸ਼ਿਆਂ ਨੂੰ ਠੱਲ ਪਾਉਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ, ਜ਼ਿਲ੍ਹਾ  ਬਰਨਾਲਾ ਵਿਖੇ ਸੈਮੀਨਾਰ ਲਾਇਆ ਗਿਆ।                                      
       ਇਸ ਦੀ ਜਾਣਕਾਰੀ ਦਿੰਦਿਆ ਨਵਜੋਤ ਕੌਰ ਸੰਧੂ ਜ਼ਿਲ੍ਹਾ  ਰੋਜ਼ਗਾਰ ਅਤੇ ਕਾਰੋਬਾਰ ਅਫ਼ਸਰ ਬਰਨਾਲਾ ਵਲੋਂ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਦੱਸਦੇ ਹੋਏ ਇਨ੍ਹਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
        ਇਸ ਤੋਂ ਇਲਾਵਾ ਦੱਸਿਆ ਗਿਆ ਕਿ ਦਫ਼ਤਰ ਵਲੋਂ ਵਿਦਿਆਰਥੀਆਂ ਨੂੰ ਆਨ/ਆਫ਼ ਲਾਈਨ ਰਜਿਸਟੇ੍ਰਸ਼ਨ, ਕਰੀਅਰ ਗਾਈਡੈਂਸ, ਸਕਿੱਲ ਕੋਰਸ, ਸਵੈ ਰੋਜ਼ਗਾਰ ਟੇ੍ਰਨਿੰਗ,ਪਲੇਸਮੈਂਟ ਕੈਂਪ ਆਦਿ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਾਊਂਸਲਰ ਵਲੋਂ ਵਿਦਿਆਰੀਥੀਆਂ ਨੂੰ ਸੀ-ਪਾਈਟ ਸੈਂਟਰ , ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਆਰਮਡ ਪ੍ਰੀਪੇਟਰੀ ਇੰਸਟੀਟਿਊਟ ਮੌਹਾਲੀ ਵਿੱਚ ਦਾਖਲੇ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਦੀ ਸੁਵਿਧਾ ਲਈ ਚਲਾਈ ਜਾ ਰਹੀ ਲਾਇਬੇ੍ਰਰੀ ਅਤੇ ਮੁਫ਼ਤ ਇੰਟਰਨੈਂਟ ਸੁਵਿਧਾ, ਟਾਈਪਿੰਗ ਆਦਿ ਲਈ ਕੰਪਿਊਟਰ ਸਿਸਟਮ ਦੀ ਸਹੂਲਤ ਬਾਰੇ ਦੱਸਿਆ ਗਿਆ।


Spread Information
error: Content is protected !!
Scroll to Top