
ਸਰਕਾਰੀ ਸਕੂਲ ਸੀਚੇਵਾਲ ‘ਚ ‘International Men’s Day’ ਦਾ ਜਸ਼ਨ
ਪੀਟੀਐਨ, ਜਲੰਧਰ 20 ਨਵੰਬਰ 2025
ਲੰਘੀ ਕੱਲ੍ਹ ਸਰਕਾਰੀ ਮਿਡਲ ਸਕੂਲ ਸੀਚੇਵਾਲ (ਜਲੰਧਰ) ਵਿਖੇ ‘International Men’s Day’ ਬੜੇ ਹੀ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖਿਆ ਵਿਭਾਗ ਨਾਲ ਸਬੰਧਤ ਪੁਰਸ਼ ਵਰਗ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਦੇ ਅਹਿਮ ਯੋਗਦਾਨ ਨੂੰ ਸਲਾਹੁਣਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਹੁੰਚੇ ਸਾਰੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮਹਿਮਾਨਾਂ ਨੂੰ ਫੁੱਲ ਭੇਂਟ ਕਰਕੇ “ਜੀ ਆਇਆਂ ਨੂੰ” ਆਖਿਆ ਗਿਆ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਗੋਰਵ ਕੁਮਾਰ ਜੀ ਨੇ ਬਾਖੂਬੀ ਨਿਭਾਈ। ਇਸ ਸਮਾਗਮ ਦੀ ਰੌਣਕ ਵਧਾਉਣ ਲਈ ਪ੍ਰਿੰਸੀਪਲ ਦਮਨਜੀਤ ਕੌਰ ਜੀ, ਡੀ.ਡੀ.ਓ ਸਸਸਸ ਨਿਹਾਲੂਵਾਲ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਰੋਲਿੰਗ ਚੇਅਰ ਅਤੇ ਤੰਬੋਲਾ ਖੇਡ ਕੇ ਮਨਾਇਆ ਯਾਦਗਾਰੀ ਦਿਨ; ਪ੍ਰਿੰਸੀਪਲ ਦਮਨਜੀਤ ਕੌਰ ਨੇ ਕੀਤੀ ਪੁਰਸ਼ ਵਰਗ ਦੀ ਸਿਫਤ
ਇਸ ਯਾਦਗਾਰੀ ਦਿਨ ਨੂੰ ਹੋਰ ਵੀ ਖਾਸ ਅਤੇ ਮਨੋਰੰਜਕ ਬਣਾਉਣ ਲਈ, ਆਏ ਹੋਏ ਸਾਰੇ ਪੁਰਸ਼ ਸਖਸ਼ੀਅਤਾਂ ਨੇ ਉਤਸ਼ਾਹ ਨਾਲ ਵੱਖ-ਵੱਖ ਮਨੋਰੰਜਕ ਖੇਡਾਂ ਜਿਵੇਂ ਕਿ ਰੋਲਿੰਗ ਚੇਅਰ ਅਤੇ ਤੰਬੋਲਾ ਆਦਿ ਵਿੱਚ ਭਾਗ ਲਿਆ ਅਤੇ ਖੂਬ ਮਨੋਰੰਜਨ ਕੀਤਾ। ਮੁੱਖ ਮਹਿਮਾਨ ਪ੍ਰਿੰਸੀਪਲ ਦਮਨਜੀਤ ਕੌਰ ਅਤੇ ਮੈਡਮ ਕੰਚਨ ਜੀ ਨੇ ਇਸ ਮੌਕੇ ‘ਤੇ ਪੁਰਸ਼ ਵਰਗ ਦੇ ਸਮਾਜ ਵਿੱਚ ਅਹਿਮ ਯੋਗਦਾਨ ਅਤੇ ਇੱਕ ਜ਼ਿੰਮੇਵਾਰ ਇਨਸਾਨ ਵਜੋਂ ਉਨ੍ਹਾਂ ਦੀ ਭੂਮਿਕਾ ਦੀ ਤਾਰੀਫ਼ ਕੀਤੀ। ਉਨ੍ਹਾਂ ਆਪਣੇ ਵਿਚਾਰਾਂ ਰਾਹੀਂ ਸਾਰੀਆਂ ਹਾਜ਼ਰ ਸ਼ਖ਼ਸੀਅਤਾਂ ਦੀ ਹੌਂਸਲਾ ਅਫਜਾਈ ਕੀਤੀ। ਪ੍ਰਿੰਸੀਪਲ-ਕਮ-ਬਲਾਕ ਨੋਡਲ ਅਫਸਰ ਜਸਪਾਲਜੀਤ ਕੌਰ ਜੀ ਵੱਲੋਂ ਵੀ ਇਸ ਸਮਾਗਮ ਵਿੱਚ ਸਨਮਾਨਿਤ ਹੋਏ ਸਾਰੇ ਮਹਿਮਾਨਾਂ ਲਈ ਮੁਬਾਰਕਬਾਦ ਭੇਜੀ ਗਈ।
ਅੰਤ ਵਿੱਚ, ਸ. ਮਨਜਿੰਦਰ ਸਿੰਘ ਬੱਲ, ਸੰਜੀਵ ਕੁਮਾਰ, ਸੁਖਵਿੰਦਰਪ੍ਰੀਤ ਸਿੰਘ, ਰਾਮ ਤੀਰਥ ਸ਼ਰਮਾ, ਸ਼ਿਵ ਚੰਦ ਅਤੇ ਹੋਰ ਪੰਤਵੰਤਿਆਂ ਨੇ International Men’s Day ਦਾ ਦਿਵਸ ਮਨਾਉਣ ਅਤੇ ਸਨਮਾਨ ਚਿੰਨ੍ਹ ਭੇਂਟ ਕਰਨ ਲਈ ਸਕੂਲ ਪ੍ਰਬੰਧਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਹ ਪ੍ਰੋਗਰਾਮ ਪੁਰਸ਼ਾਂ ਦੇ ਸਮਾਜਿਕ ਅਤੇ ਪੇਸ਼ੇਵਰ ਯੋਗਦਾਨ ਨੂੰ ਮਾਨਤਾ ਦੇਣ ਦਾ ਇੱਕ ਬੇਹੱਦ ਸਫਲ ਯਤਨ ਸਾਬਤ ਹੋਇਆ।







