
ਰਘਵੀਰ ਹੈਪੀ, ਬਰਨਾਲਾ 20 ਨਵੰਬਰ 2025
ਐਸ ਡੀ ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਅੰਤਰ ਜ਼ੋਨਲ ਯੂਥ ਫ਼ੈਸਟੀਵਲ ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਸੰਸਥਾ ਦੇ ਪੀ.ਆਰ.ਓ. ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੀਅਨ ਕਾਲਜ ਆਫ਼ ਫ਼ਾਰਮੇਸੀ ਰਾਜਪੁਰਾ ਵਿਖੇ 17 ਅਤੇ 18 ਨਵੰਬਰ ਨੂੰ ਹੋਏ ਇਹਨਾਂ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ 4 ਆਈਟਮਾਂ ਵਿਚ ਪਹਿਲਾ ਤਿੰਨ ਵਿਚ ਦੂਜਾ ਅਤੇ 2 ਵਿਚ ਤੀਜਾ ਸਥਾਨ ਹਾਸਲ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਸਨੇਹ ਤਿਵਾੜੀ, ਜਯੋਤੀ ਪਾਰੋਚਾ, ਜਸ਼ਨਪ੍ਰੀਤ ਸਿੰਘ ਅਤੇ ਖੁਸ਼ੀ ਤਿਵਾੜੀ ਨੇ ਕ੍ਰਮਵਾਰ ਭਾਸ਼ਣ ਕਲਾ ਸੋਲੋ ਡਾਂਸ ਕਲਾਸੀਕਲ ਇੰਸਟਰੂਮੈਂਟਲ ਸੋਲੋ (ਨਾਨ-ਪ੍ਰਕਸ਼ਨ) ਅਤੇ ਰਿਵਾਇਤੀ ਪਹਿਰਾਵਾ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਵਦੀਪ ਕੌਰ ਅਰਸ਼ਦੀਪ ਕੌਰ ਅਤੇ ਪ੍ਰਭਨੂਰ ਸ਼ਰਮਾ ਨੇ ਕ੍ਰਮਵਾਰ ਰੰਗੋਲੀ ਕਹਾਣੀ ਲੇਖਣ ਅਤੇ ਫ਼ੋਟੋਗ੍ਰਾਫ਼ੀ ਵਿਚ ਦੂਜਾ ਸਥਾਨ ਅਤੇ ਪੱਛਮੀ ਏਕਲ ਗਾਇਨ ਵਿਚ ਵੈਸ਼ਨਵੀ ਸ਼ਰਮਾ ਨੇਤੀਜਾ ਸਥਾਨ ਹਾਸਲ ਕੀਤਾ। ਪਾਰਥ ਸ਼ਰਮਾ, ਰਿਧਮ ਗੋਇਲ, ਮੁਹੰਮਦ ਮੁਸ਼ਤਾਕ ਅਤੇ ਸੌਰਵ ਕੁਮਾਰ ਦੀ ਟੀਮ ਨੇ ਇੰਸਟਾਲੇਸ਼ਨ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਐਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਅਤੇ ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ ਨੇ ਜੇਤੂ ਵਿਦਿਆਰਥੀਆਂ ਦੇ ਨਾਲ ਨਾਲ ਕੋਆਰਡੀਨੇਟਰ ਪ੍ਰੋ. ਅਨੂੰ ਗੋਇਲ ਅਤੇ ਰਮਨਦੀਪ ਕੌਰ ਦੇ ਨਾਲ ਨਾਲ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ।








