PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਮਾਲਵਾ ਮੁੱਖ ਪੰਨਾ

‘ਤੇ ਓਹ ਕਿਸੇ ਹੋਰ ਦੇ Certificate ਤੇ ਹੀ ਲੈ ਗਿਆ ਨੌਕਰੀ…..

Advertisement
Spread Information

ਅਨੁਭਵ ਦੂਬੇ , ਮੋਹਾਲੀ 16 ਨਵੰਬਰ 2025

    ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਕਲਾਸ ਦਾ ਕਿਸੇ ਹੋਰ ਦੇ ਨਾਂ ਤੇ ਜ਼ਾਰੀ ਹੋਇਆ ਸਰਟੀਫਿਕੇਟ ਵਰਤ ਕੇ,ਨੌਕਰੀ ਕੋਈ ਹੋਰ ਵਿਅਕਤੀ ਹੀ ਲੈ ਗਿਆ। ਇਹ ਭੇਦ ਉਦੋਂ ਖੁੱਲ੍ਹਿਆ, ਜਦੋਂ ਵਣ ਮੰਡਲ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ, ਨੌਕਰੀ ਪ੍ਰਾਪਤ ਕਰਨ ਵਾਲੇ ਵਿਅਕਤੀ ਚਮਕੌਰ ਸਿੰਘ ਦੁਆਰਾ ਨੌਕਰੀ ਲੈਣ ਸਮੇਂ ਦਿੱਤਾ ਮੈਟ੍ਰਿਕ ਦਾ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਭੇਜਿਆ ਗਿਆ। ਸਰਟੀਫਿਕੇਟ ਜਾਲ੍ਹੀ ਹੋਣ ਦਾ ਖੁਲਾਸਾ ਹੁੰਦਿਆਂ ਹੀ ਹੁਣ ਦੋਸ਼ੀ ਖਿਲਾਫ ਕੇਸ ਦਰਜ ਹੋਣ ਦੀ ਤਲਵਾਰ ਲਟਕ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਣ ਮੰਡਲ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਵਿਭਾਗ ਵਿੱਚ ਨੌਕਰੀ ਜੁਆਇਨ ਕਰਨ ਵਾਲੇ ਮੁਲਾਜਮ ਚਮਕੌਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਸਾਲ 2010 ਵਿੱਚ ਜ਼ਾਰੀ ਹੋਇਆ ਸਰਟੀਫਿਕੇਟ ਪੇਸ਼ ਕੀਤਾ। ਇਸ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਲਈ ਸਰਟੀਫਿਕੇਟ ਪੰਜਾਬ ਸਕੂਲ ਸਿੱਖਿਆ ਬੋਰਡ ਐਸਏਐਸ ਨਗਰ ਮੋਹਾਲੀ ਦਫਤਰ ਨੂੰ ਭੇਜਿਆ ਗਿਆ। ਵੈਰੀਫਿਕੇਸ਼ਨ ਤੋਂ ਬਾਅਦ ਪਤਾ ਲੱਗਿਆ ਕਿ ਚਮਕੌਰ ਸਿੰਘ ਵੱਲੋਂ ਪੇਸ਼ ਕੀਤੇ ਸਰਟੀਫਿਕੇਟ ਵਾਲਾ ਰੋਲ ਨੰਬਰ, ਉਸ ਦਾ ਨਹੀਂ ਹੈ। ਸਗੋਂ ਪੜਤਾਲ ਦੌਰਾਨ ਹੋਰ ਵੀ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਪੇਸ਼ ਕੀਤੇ ਸਰਟੀਫਿਕੇਟ ਉੱਪਰ ਦਰਸਾਈ ਉਮਰ 25/5/1977 ਅੰਕਿਤ ਹੈ, ਪਿਤਾ ਦਾ ਨਾਂ ਮੁਖਤਿਆਰ ਸਿੰਘ ਤੇ ਮਾਤਾ ਦਾ ਨਾਮ ਜਰਨੈਲ ਕੌਰ ਹੈ। ਜਦੋਂਕਿ ਉਹੀ ਰੋਲ ਨੰਬਰ-20226627/ਮਾਰਚ 2010 ਵਾਲੇ ਵਿਦਿਆਰਥੀ ਦਾ ਨਾਂ ਸੁਖਦੇਵ ਸਿੰਘ ਹੈ, ਉਸ ਦੀ ਉਮਰ ਦਾ ਸਾਲ 1986 ਰਿਕਾਰਡ ਵਿੱਚ ਦਰਜ ਹੈ। ਜਾਲ੍ਹੀ ਸਰਟੀਫਿਕੇਟ ਤੇ ਦਰਜ ਰੋਲ ਨੰਬਰ ਵਾਲੇ ਅਸਲੀ ਵਿਦਿਆਰਥੀ ਸੁਖਦੇਵ ਸਿੰਘ ਦੇ ਪਿਤਾ ਦਾ ਨਾਂ ਰਾਧੇਸ਼ਾਮ ਅਤੇ ਮਾਤਾ ਦਾ ਨਾਮ ਰਾਜੇਸ਼ਵਰਖੀ ਦੇਵੀ ਅਤੇ ਜਨਮ ਮਿਤੀ 28/3/1986 ਲਿਖੀ ਹੋਈ ਹੈ। ਉਸ ਦਾ ਨਤੀਜਾ ਵੀ ਰੀ-ਪੀਅਰ ਦਾ ਆਇਆ ਹੋਇਆ ਹੈ। ਜਿਸ ਤੋਂ ਸਾਫ ਹੋ ਗਿਆ ਕਿ ਚਮਕੌਰ ਸਿੰਘ ਵੱਲੋਂ ਵਣ ਵਿਭਾਗ  ਵਿੱਚ ਨੌਕਰੀ ਲੈਣ ਸਮੇਂ ਪੇਸ਼ ਕੀਤਾ ਮੈਟ੍ਰਿਕ ਸਰਟੀਫਿਕੇਟ ਬੋਗਸ/ਜਾਲ੍ਹੀ ਤਿਆਰ ਕੀਤਾ ਹੋਇਆ ਹੈ।   


Spread Information
Advertisement
error: Content is protected !!