PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਪਟਿਆਲਾ

ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਹੋਈ

Advertisement
Spread Information

ਰਿਚਾ ਨਾਗਪਾਲ, ਪਟਿਆਲਾ,31 ਜੁਲਾਈ 2023


   ਅੱਜ (30.07-2023) ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਰਜਿ.) ਦੀ ਸਾਲਾਨਾ ਜਨਰਲ ਮੀਟਿੰਗ ਪਟਿਆਲਾ ਵਿਖੇ ਸ਼੍ਰੀ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ. (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ । ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ ਸੱਗੂ  ਪੀ. ਆਰ. ਐਸ.ਏ. ਦੇ ਹਨੀ. ਜਨਰਲ ਸਕੱਤਰ ਨੇ ਦੱਸਿਆ ਕਿ ਸਾਲ 2022-23 ਦੌਰਾਨ ਪੰਜਾਬ ਦੀ ਟੀਮ ਨੇ ਦਸੰਬਰ 2022 ਵਿੱਚ ਬੰਗਲੌਰ ਵਿਖੇ ਹੋਈ 60ਵੀਂ ਨੈਸ਼ਨਲ ਸਪੀਡ ਸਕੇਟਿੰਗ ਕਵਾਡਸ/ਇਨਲਾਈਨ ਚੈਂਪੀਅਨਸ਼ਿਪ ਵਿੱਚ 9 ਗੋਲਡ, 2 ਸਿਲਵਰ, 2 ਕਾਂਸੀ ਦੇ ਤਗਮੇ ਜਿੱਤੇ ਹਨ।                                             

ਸ਼੍ਰੀ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ. ਪ੍ਰਧਾਨ ਨੇ 17 ਜ਼ਿਲ੍ਹਿਆਂ ਤੋਂ ਆਏ ਵੱਖ-ਵੱਖ ਪ੍ਰਤੀਨਿਧੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਸਾਰੇ ਪੱਧਰਾਂ ‘ਤੇ ਸਕੇਟਿੰਗ ਨੂੰ ਹੋਰ ਉੱਚਾ ਚੁੱਕਣ ਲਈ ਪੀ. ਆਰ. ਐਸ.ਏ. ਨਾਲ ਪੂਰੀ ਤਰ੍ਹਾਂ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ । ਜਨਰਲ ਬਾਡੀ ਦੇ ਨਤੀਜਿਆਂ ਅਤੇ ਪਿਛਲੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਐਸੋਸੀਏਸ਼ਨ ਦੇ ਮੌਜੂਦਾ ਅਹੁਦੇਦਾਰਾਂ ਦੇ ਨਾਲ 4 ਸਾਲਾਂ ਦੀ ਹੋਰ ਮਿਆਦ ਲਈ ਜਾਰੀ ਰੱਖਣ ਲਈ ਭਾਗੀਦਾਰਾਂ ਦੁਆਰਾ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗਈ ਹੈ।


Spread Information
Advertisement
Advertisement
error: Content is protected !!