PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੰਘਰਸ਼ੀ ਪਿੜ ਬਰਨਾਲਾ ਮਾਲਵਾ

ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਬਰਸੀ ਸਮਾਗਮ ਲਈ ਰਾਸ਼ਨ/ਫੰਡ ਮੁਹਿੰਮ ਸ਼ੁਰੂ

Advertisement
Spread Information

ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਬਰਸੀ ਸਮਾਗਮ ਲਈ ਰਾਸ਼ਨ/ਫੰਡ ਮੁਹਿੰਮ ਸ਼ੁਰੂ

ਮਹਿਲਕਲਾਂ 8 ਅਗਸਤ (ਰਘੁਵੀਰ ਹੈੱਪੀ)

ਸੰਗਰਾਮਾਂ ਦੀ ਧਰਤੀ ਮਹਿਲਕਲਾਂ ਪਿੰਡ ਵਿੱਚ ਅੱਜ ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ ਸ਼ਹੀਦ ਕਿਰਨਜੀਤ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮ ਲਈ ਰਾਸ਼ਨ ਅਤੇ ਫੰਡ ਮੁਹਿੰਮ ਲਾਮਬੰਦ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਐਕਸ਼ਨ ਕਮੇਟੀ ਦੇ ਦਿਸ਼ਾ ਨਿਰਦੇਸ਼ਨ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਰਕਰਾਂ ਵੱਲੋਂ ਚਲਾਈ ਗਈ। ਇਸ ਸਮੇਂ ਆਗੂਆਂ ਜਰਨੈਲ ਸਿੰਘ ਚੰਨਣਵਾਲ, ਮਲਕੀਤ ਸਿੰਘ ਵਜੀਦਕੇ, ਅਮਰਜੀਤ ਸਿੰਘ ਕੁੱਕੂ, ਨਰਾਇਣ ਦੱਤ, ਪਰੀਤਮ ਦਰਦੀ, ਗੁਰਦੇਵ ਸਿੰਘ ਮਹਿਲਖੁਰਦ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਹਰਪ੍ਰੀਤ ਸਿੰਘ ਮਲੂਕਪੁਰ, ਜੱਗਾ ਸਿੰਘ ਮਹਿਲਕਲਾਂ, ਰਜਿੰਦਰ ਸਿੰਘ ਖਿਆਲੀ ਨੇ ਕਿਹਾ ਕਿ ਮਹਿਲਕਲਾਂ ਦੇ ਲੋਕ ਸੰਘਰਸ਼ ਦਾ ਕਿਲਾ ਉਸਾਰਨ ਵਿੱਚ ਐਕਸ਼ਨ ਕਮੇਟੀ ਦੀ ਚੇਤੰਨ ਅਗਵਾਈ ਦਾ ਵੱਡਾ ਤੇ ਅਹਿਮ ਰੋਲ ਹੈ। ਲੱਖਾਂ ਲੋਕਾਂ (ਮਰਦ-ਔਰਤਾਂ) ਦੇ ਰੋਲ ਨੂੰ ਘਟਾਕੇ ਨਹੀਂ ਵੇਖਿਆ ਜਾ ਸਕਦਾ। ਇਹੀ ਲੋਕ ਤਾਂ ਅਸਲ ਮਾਅਨਿਆਂ ਵਿੱਚ ਇਤਿਹਾਸ ਦੇ ਸਿਰਜਣਹਾਰ ਹਨ। ਇਹੀ ਜੁਝਾਰੂ ਲੋਕਾਈ ਦੇ ਕਾਫ਼ਲੇ ਸਾਂਝੇ ਲੋਕ ਸੰਘਰਸ਼ ਦੀ ਢਾਲ ਤੇ ਤਲਵਾਰ ਬਣੇ ਹੋਏ ਹਨ। ਐਕਸ਼ਨ ਕਮੇਟੀ ਨੇ ਜੁਝਾਰੂ ਕਾਫਲਿਆਂ ਦੇ ਅਜਿਹੇ ਸਿਦਕ ਅਤੇ ਸਿਰੜ ਨੂੰ ਸਲਾਮ ਆਖਦਿਆਂ ਕਿਹਾ ਕਿ ਅਮਰ ਸ਼ਹੀਦਾਂ ਦਾ ਪੈਗਾਮ-ਾਜਾਰੀ ਰੱਖਣਾ ਹੈ ਸੰਗਰਾਮ ਨੂੰ ਮਹਿਲਕਲਾਂ ਲੋਕ ਘੋਲ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ ਦੇ ਨਾਹਰੇ ਨੂੰ ਸਾਕਾਰ ਕੀਤਾ ਹੈ। ਇਸ ਵਾਰ ਦਾ ਬਰਸੀ ਸਮਾਗਮ 25 ਵਰ੍ਹੇ ਸਫਲਤਾਪੂਰਵਕ ਪੂਰੇ ਕਰਨ ਮੌਕੇ ਇਤਿਹਾਸਕ ਅਤੇ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਿਤ ਹੋਵੇਗਾ। ਇਸ ਸਮੇਂ ਕਿਸਾਨ ਆਗੂ ਅਮਰਜੀਤ ਸਿੰਘ ਠੁੱਲੀਵਾਲ,ਨਛੱਤਰ ਸਿੰਘ ਮਹਿਲਕਲਾਂ,ਪਰਮਜੀਤ ਸਿੰਘ ਗਾਂਧੀ, ਬਲਵੀਰ ਸਿੰਘ ਮਹਿਲਖੁਰਦ ਅਤੇ ਨੌਜਵਾਨ ਕਿਸਾਨ ਆਗੂਆਂ ਅਮਨਦੀਪ ਸਿੰਘ ਰਾਏਸਰ, ਕਰਨਪਾਲ ਸਿੰਘ ਗੋਬਿੰਦਗੜ੍ਹ, ਇੰਦਰਪਾਲ ਸਿੰਘ ਬਰਨਾਲਾ, ਮਨਦੀਪ ਸਿੰਘ ਕੁਰੜ,ਗੋਰਾ ਰਾਏਸਰ, ਜਤਿੰਦਰ ਮਨਾਲ ਗੁਰਜੀਤ ਮਨਾਲ,ਜਗਪੑੀਤ,ਗੁਰਪੑੀਤ ਗੋਬਿੰਦਗੜ੍ਹ, ਸਤਨਾਮ ਮੂੰਮ ਨੇ ਇਸ ਮੁਹਿੰਮ ਨੂੰ ਸਫ਼ਲ ਬਨਾਉਣ ਵਿੱਚ ਅਹਿਮ ਯੋਗਦਾਨ ਪਾਇਆ।

 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!