ਤਿਰੰਗਾ ਯਾਤਰਾ ਜਾਗਰੂਕਤਾ ਅਭਿਆਨ ਦੇ ਲਈ ਕੱਢੀ ਗਈ ਸਾਈਕਲ ਰੈਲੀ
ਤਿਰੰਗਾ ਯਾਤਰਾ ਜਾਗਰੂਕਤਾ ਅਭਿਆਨ ਦੇ ਲਈ ਕੱਢੀ ਗਈ ਸਾਈਕਲ ਰੈਲੀ
ਫਿਰੋਜਪੁਰ: 08 ਅਗਸਤ (ਬਿੱਟੂ ਜਲਾਲਾਬਾਦੀ)
ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਡਾਇਰੈਕਟਰ ਐਸ.ਸੀ.ਈ.ਆਰ.ਟੀ, ਪੰਜਾਬ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਰੰਗਾ ਯਾਤਰਾ ਜੋ ਕਿ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨੂੰ ਮਨਾਉਂਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ. ਚਮਕੌਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਸ੍ਰੀ ਕੋਮਲ ਅਰੌੜਾ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਸ. ਲਖਵਿੰਦਰ ਸਿੰਘ ਜ਼ਿਲ੍ਹਾ ਨੋਡਲ ਇੰਚਾਰਜ ਅਤੇ ਸ੍ਰੀ ਸੰਦੀਪ ਕੁਮਾਰ ਸਹਾਇਕ ਜ਼ਿਲ੍ਹਾ ਨੋਡਲ ਇੰਚਾਰਜ ,ਪ੍ਰਿੰਸੀਪਲ ਸ਼੍ਰੀਮਤੀ ਵਨੀਤ ਬਾਲਾ ਜੀ ਦੀ ਅਗੁਵਾਈ ਵਿੱਚ ਸਾਈਕਲ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਕੱਡੀ ਗਈ ਗਈ।ਜਿਸ ਦਾ ਉਦੇਸ਼ ਵਿਦਿਆਰਥੀਆਂ ਉਹਨਾਂ ਦੇ ਮਾਤਾ ਪਿਤਾ ,ਪਿੰਡ ਵਾਸੀਆਂ ਤੇ ਆਮ ਲੋਕਾਂ ਵਿੱਚ 13 ਅਗਸਤ ਤੋਂ 15 ਅਗਸਤ ਤਿਰੰਗਾ ਝੰਡਾ ਲਗਾਉਣ ਦੀ ਜਾਗਰੂਕਤਾ ਪੈਦਾ ਕਰਨਾ ਹੈ। ਜਿਸ ਵਿੱਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਰੈਲੀ ਨੂੰ ਸਫਲ ਬਣਾਉਣ ਲਈ ਸ੍ਰੀਮਤੀ ਪ੍ਰਵੀਨ ਬਾਲਾ, ਸ਼੍ਰੀਮਤੀ ਸ਼ਮ੍ਹਾਂ, ਸ੍ਰੀਮਤੀ ਵੰਦਨਾ ਰਾਣੀ, ਸ਼੍ਰੀਮਤੀ ਕਮਲੇਸ਼, ਸ. ਅਸ਼ਵਿੰਦਰ ਸਿੰਘ ,ਸ਼੍ਰੀ ਸੰਦੀਪ ਕੁਮਾਰ,ਸ਼੍ਰੀ ਅਨੁਰਾਗ ,ਸ੍ਰੀ ਸੁਰਜੀਤ ਸਿੰਘ ,ਸ੍ਰੀਮਤੀ ਰਜਨੀ , ਸ੍ਰੀਮਤੀ ਮੀਨਾ ਕੁਮਾਰੀ ਅਤੇ ਸਮੂਹ ਸਕੂਲ ਸਟਾਫ ਨੇ ਸਹਿਯੋਗ ਦਿੱਤਾ ।