ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਕਰਜਿਆਂ ਨੁੂੰ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ – ਚੇਅਰਮੈਨ ਹੁੰਦਲ ਹਵਾਸ
ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਕਰਜਿਆਂ ਨੁੂੰ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ – ਚੇਅਰਮੈਨ ਹੁੰਦਲ ਹਵਾਸ
ਲੁਧਿਆਣਾ, 07 ਅਗਸਤ (000)
ਨਾਬਾਰਡ ਦੇ ਚੀਫ ਜਨਰਲ ਮੈਨੇਜਰ (ਸੀ.ਜੀ.ਐਮ.) ਸ੍ਰੀ ਰਘੁਨਾਥ ਬੀ ਪਿਛਲੇ ਦਿਨੀਂ ਆਪਣੀ ਟੀਮ ਨਾਲ ਜਿਲ੍ਹਾ ਲੁਧਿਆਣਾ ਦੇ ਦੌਰੇ ਦੋਰਾਨ ਵਿਸ਼ੇਸ ਤੋਰ ‘ਤੇ ਪੀ.ਏ.ਡੀ.ਬੀ. ਲੁਧਿਆਣਾ ਵਿਖੇ ਪਹੁੰਚੇ।ਜਿਸ ‘ਤੇ ਬੈਂਕ ਦੇ ਚੇਅਰਮੈਨ ਸ਼੍ਰੀ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਨੇ ਚੀਫ ਜਨਰਲ ਮੈਨੇਜਰ ਨਾਬਾਰਡ ਸ਼੍ਰੀ ਰਘੂਨਾਥ ਬੀ ਅਤੇ ਏ.ਜੀ.ਐਮ. ਨਾਬਾਰਡ ਸ਼੍ਰੀ ਸ਼ੁਸੀਲ ਕੁਮਾਰ ਨੂੰ ਜੀ ਆਇਆ ਆਖਦਿਆਂ ਬੈਂਕ ਅਤੇ ਕਿਸਾਨਾਂ ਨੁੂੰ ਆ ਰਹੀਆਂ ਦਰਪੇਸ਼ ਮੁਸ਼ੱਕਲਾਂ ਸਬੰਧੀ ਜਾਣੂ ਕਰਵਾਇਆ।
ਜ਼ਿਕਰਯੋਗ ਹੈ ਕਿ ਸ਼੍ਰੀ ਰਘੂਨਾਥ ਬੀ, ਸੀ.ਜੀ.ਐਮ. ਨਾਬਾਰਡ ਜਿਨ੍ਹਾਂ ਨੂੰ ਵੱਖ ਵੱਖ ਸਟੇਟਾਂ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰਨ ਦਾ ਤਜੁਰਬਾ ਰਿਹਾ ਹੈ, ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਨਾਲ ਪੇਡੂੰ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ।ਇਸ ਤੋ ਇਲਾਵਾ ਕੋਆਪ੍ਰੇਟਿਵ ਬੈਕ ਦਾ ਆਧੁਨਿਕ ਕਰਨ ਅਤੇ ਕਿਸਾਨਾਂ ਨੂੰ ਫਾਰਮਰ ਉਤਾਪਦਨ ਲਈ ਸੰਗਠਨ ਦੇ ਰੂਪ ਵਿੱਚ ਸੰਗਠਿਤ ਕੀਤਾ ਹੈ ਅਤੇ ਯੂਥ ਡਿਵੈਲਪਮੈਂਟ ਵਾਸਤੇ ਲੱਘੂ ਉਦਯੋਗ ਦੀ ਟ੍ਰੇਨਿਗ ਰਾਹੀੇਂ ਪ੍ਰੇਰਿਆ ਗਿਆ ਹੈ।
ਇਸ ਮੌਕੇ ਸ਼੍ਰੀ ਹਵਾਸ ਨੇ ਸੀ.ਜੀ.ਐਮ. ਨਾਬਾਰਡ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਬੈਂਕ 1962 ਵਿੱਚ ਸਥਾਪਤ ਹੋਈ ਸੀ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਨੈਸ਼ਨਲ ਐਗਰੀਕਲਚਰ ਰੂਰਲ ਡਿਵੈਲਪਮੈਂਟ ਬੈਂਕ ਦੇ ਉੱਚ ਅਧਿਕਾਰੀ ਕਿਸਾਨਾਂ ਦੀਆਂ ਮੁੱਸ਼ਕਲਾਂ ਨਾਲ ਬੈਂਕ ਅਧਿਕਾਰੀਆਂ ਨਾਲ ਰਾਬਤਾ ਬਣਾਉਣ ਆਏ ਹਨ ਜੋ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ।
ਚੇਅਰਮੈਨ ਹੁੰਦਲ ਹਵਾਸ ਨੇ ਉੱਚ ਅਧਿਕਾਰੀਆਂ ਤੋ ਮੰਗ ਕਰਦਿਆਂ ਕਿਹਾ ਕਿ ਕੇਂਦਰੀ ਬੈਂਕ ਦੀ ਤਰਜ਼ ‘ਤੇ ਪੀ.ਏ.ਡੀ.ਬੀ. ਦੇ ਕਰਜਿਆਂ ਨੂੰ ਵੀ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ।ਉਨ੍ਹਾਂ ਕਿਹਾ ਕਿ ਸੇਟਲਮੇੈਂਟ ਸਕੀਮ ਲਾਗੂ ਹੋਣ ਤੇ ਜਿੱਥੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਉਥੇ ਪੀ.ਏ.ਡੀ.ਬੀ. ਦੀ ਵਸੂਲੀ ਵਿੱਚ ਵੀ ਵਾਧਾ ਹੋਵੇਗਾ।
ਸੀ.ਜੀ.ਐਮ. ਨਾਬਾਰਡ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਸਹੁੂਲਤਾਂ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ਼੍ਰੀ ਹਰਦੀਪ ਸਿੰਘ ਮੰਨਸੂਰਾਂ ਕਮੇਟੀ ਮੈਂਬਰ, ਸ਼੍ਰੀ ਦਵਿੰਦਰ ਕੁਮਾਰ, ਸ਼੍ਰੀ ਸੰਜੀਵ ਕੁਮਾਰ ਏ.ਜੀ.ਐਮ. ਨਾਬਾਰਡ, ਸ਼੍ਰੀ ਬੀਰਦਵਿੰਦਰ ਸਿੰਘ ਏ.ਜੀ.ਐਮ. ਪੀ.ਏ.ਡੀ.ਬੀ. ਜਿਲ੍ਹਾ ਲੁਧਿਆਣਾ, ਸ਼੍ਰੀਮਤੀ ਅੰਜੂ ਬਾਲਾ, ਸਹਾਇਕ ਰਜਿਸਟਰਾਰ ਲੁਧਿਆਣਾ ਪੂਰਬੀ, ਸ਼੍ਰੀ ਸ਼ਵਿੰਦਰ ਸਿੰਘ ਬਰਾੜ ਮੈਨੇਜਰ ਲੁਧਿਆਣਾ, ਸ਼੍ਰੀ ਬਲਜਿੰਦਰ ਸਿੰਘ ਮੈਨੇਜਰ ਦੌਰਾਹਾ, ਸ਼੍ਰੀ ਸੰਜੀਵ ਕੁਮਾਰ ਮੈਨੇਜਰ ਸਮਰਾਲਾ, ਸ਼੍ਰੀ ਸੁਖਦੀਪ ਸਿੰਘ ਮੈਨੇਜਰ ਖੰਨਾ, ਸ਼੍ਰੀ ਜਸਪਾਲ ਸਿੰਘ ਮੈਨੇਜਰ ਰਾਏਕੋਟ, ਸ਼੍ਰੀ ਬੇਅੰਤ ਸਿੰਘ ਮੈਨੇਜਰ ਮਲੌਦ, ਸ਼੍ਰੀ ਗੁਰਜਿੰਦਰ ਸਿੰਘ ਮੈਨੇਜਰ ਮਾਛੀਵਾੜਾ, ਸ਼੍ਰੀ ਸੁਰਜੀਤ ਸਿੰਘ ਫੀਲਡ ਅਫਸਰ, ਸ਼੍ਰੀ ਸੁਰਿੰਦਰ ਗਰਗ ਡਿਪਟੀ ਮੈਨੇਜਰ ਅਤੇ ਸਮੁੂਹ ਸਟਾਫ ਪੀ.ਏ.ਡੀ.ਬੀ. ਲੁਧਿਆਣਾ ਮੌਜੂਦ ਸਨ।