ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਕੇ.ਵੀ.ਐੱਸ. ਸਪੋਰਟਸ ਮੀਟ
ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਕੇ.ਵੀ.ਐੱਸ. ਸਪੋਰਟਸ ਮੀਟ
ਬਰਨਾਲਾ, 5 ਅਗਸਤ
ਕੇਂਦਰੀ ਵਿਦਿਆਲਿਆ ਕ੍ਰਮਾਂਕ-2 ਪੀ.ਐਲ. ਡਬਲਿਊ. ਪਟਿਆਲਾ ਵਿਖੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ 51ਵੀਂ ਕੇ.ਵੀ.ਐੱਸ. ਸਪੋਰਟਸ ਮੀਟ ਕਰਵਾਈ ਗਈ, ਜਿਸ ਵਿੱਚ ਬਰਨਾਲਾ ਦੇ ਕੇ.ਵੀ.ਐੱਸ ਦੇ ਅੰਡਰ-14, ਅੰਡਰ-17, ਅੰਡਰ-19 ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।
ਜ਼ਿਲਾ ਟੇਬਲ ਟੈਨਿਸ ਕੋਚ ਬਰਿੰਦਜੀਤ ਕੌਰ ਨੇ ਦੱਸਿਆ ਕਿ ਅੰਡਰ-14 ਲੜਕਿਆਂ ਵਿੱਚ ਸਮਰੱਥ ਚੌਧਰੀ, ਪਿ੍ਰੰਸ, ਅੰਤਰਿਕਸ਼ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ-17 ਲੜਕੇ ਟੀਮ ਈਵੈਂਟ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਕੁਸ਼ਲ ਸਿੰਘ ਨੇ ਸਿਲਵਰ ਮੈਡਲ, ਕਿ੍ਰਸ਼ਨਾ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਅੰਡਰ-19 ਲੜਕੇ ਟੀਮ ਈਵੈਂਟ ਵਿੱਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਅਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਪ੍ਰਭਾਤ, ਹਰਸ਼ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਇਹ ਸਾਰੇ ਖਿਡਾਰੀ ਨੈਸ਼ਨਲ ਸਪੋਰਟਸ ਮੀਟ ਲਈ ਚੁਣੇ ਗਏ। ਇਨਾਂ ਖਿਡਾਰੀਆਂ ਨੂੰ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਤੇ ਹੋਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
