PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਫ਼ਤਿਹਗੜ੍ਹ ਸਾਹਿਬ ਮਾਲਵਾ ਮੁੱਖ ਪੰਨਾ

ਤੀਆਂ ਤੀਜ ਦੀਆਂ’ ਮੇਲੇ ਦੀਆਂ ਤਿਆਰੀਆਂ ਮੁਕੰਮਲ – ਸਾਰਾ ਦਿਨ ਚੱਲੂ ਮੇਲਾ

Advertisement
Spread Information

5 ਅਗਸਤ ਨੂੰ ਆਮ ਖਾਸ ਬਾਗ ਵਿਖੇ ਲੱਗੇਗਾ ਤੀਆਂ ਦਾ ਮੇਲਾ  

ਖਾਣ ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ

ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 02 ਅਗਸਤ 2022

     ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁੜੀਆਂ ‘ਤੀਆਂ ਤੀਜ ਦੀਆਂ’ ਦਾ ਮੇਲਾ 5 ਅਗਸਤ ਨੂੰ ਆਮ ਖਾਸ ਬਾਗ ਸਰਹਿੰਦ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੁਪ੍ਰਿਤਾ ਜੌਹਲ ਨੇ ਆਮ ਖਾਸ ਬਾਗ ਵਿਖੇ ਤਿਆਰੀਆਂ ਦਾ ਜ਼ਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੋਕੇ ਵੱਖ-ਵੱਖ ਉਮਰ ਵਰਗ ਦੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਸਵੇਰੇ 10 ਤੋਂ 11 ਵਜੇ ਬੇਬੀ ਤੀਜ ਪ੍ਰਤੀਯੋਗਤਾ ਹੋਵੇਗੀ ਜਿਸ ਵਿਚ 0 ਤੋਂ 5 ਸਾਲ ਤੱਕ ਉਮਰ ਵਰਗ ਦੇ ਬੱਚੇ ਹਿੱਸਾ ਲੈ ਸਕਦੇ ਹਨ ਇਸ ਪ੍ਰਤੀਯੋਗਤਾ ਦੀ ਐਂਟਰੀ ਫੀਸ 50 ਰੁਪਏ ਹੋਵੇਗੀ। ਇਸ ਤੋਂ ਬਾਅਦ 11 ਤੋਂ 12 ਵਜੇ ਤੱਕ ਮਿਸ ਤੀਜ ਪ੍ਰਤੀਯੋਗਤਾ ਹੋਵੇਗੀ ਜਿਸ ਵਿੱਚ ਕੁਆਰੀਆਂ ਲੜਕੀਆਂ ਹਿੱਸਾ ਲੈ ਸਕਦੀਆਂ ਹਨ ਇਸ ਦੀ ਐਂਟਰੀ ਫੀਸ 100 ਰੁਪਏ ਹੋਵੇਂਗੀ। ਇਸੇ ਤਰ੍ਹਾਂ ਤੀਜ ਕਵੀਨ ਮੁਕਾਬਲਿਆਂ ਵਿੱਚ ਵਿਆਹੁਤਾ ਔਰਤਾਂ ਹਿੱਸਾ ਲੈ ਸਕਦੀਆਂ ਹਨ, ਜਿਸ ਦੀ ਐਂਟਰੀ ਫ਼ੀਸ 100 ਰੁਪਏ ਹੋਵੇਗੀ । ਇਹ ਮੁਕਾਬਲੇ ਦਪਹਿਰ 2 ਵਜੇ ਕਰਵਾਏ ਜਾਣਗੇ। ਮਹਿੰਦੀ ਪ੍ਰਤੀਯੋਗਤਾ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ ਜਿਸ ਦੀ ਐਂਟਰੀ ਫੀਸ 50 ਰੁਪਏ ਹੈ ਤੇ ਇਹ ਮੁਕਾਬਲੇ 11 ਤੋਂ 12 ਵਜੇ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਲੋ ਡਾਂਸ ਪ੍ਰਤੀਯੋਗਤਾ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ ਜਿਸ ਦੀ ਐਂਟਰੀ ਫੀਸ 100 ਰੁਪਏ ਹੈ ਤੇ ਇਹ ਮੁਕਾਬਲੇ ਦੁਪਹਿਰ 03 ਤੋਂ 04 ਵਜੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਪਰਚੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 03 ਅਗਸਤ ਤਕ ਹੋਵੇਗੀ।  ਸਮਾਗਮ ਦੌਰਾਨ ਪੀਂਘਾਂ ਦਾ ਵੀ ਉਚੇਚਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਮੀਰ ਪੰਜਾਬੀ ਵਿਰਸੇ ਨਾਲ ਜੁੜੀਆਂ ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਜਾਣੇ ਹਨ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ, ਇਸ ਲਈ ਕੋਈ ਵੀ ਦਾਖਲਾ ਫੀਸ ਨਹੀਂ ਹੈ।                           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ( ਵਿਕਾਸ), ਦਿਨੇਸ਼ ਵਸਿਸਟ, ਐਸ ਡੀ ਐਮ ਖਮਾਣੋਂ ਸ਼੍ਰੀਮਤੀ ਪਰਲੀਨ ਕਾਲੇਕਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸੁਸ਼ੀਲ ਨਾਥ, ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਦੀਦਾਰ ਸਿੰਘ ਮਾਂਗਟ, ਕਾਰਜ ਸਾਧਕ ਅਫਸਰ ਸਰਹੰਦ ਸ਼੍ਰੀ ਗੁਰਬਖਸ਼ੀਸ਼ ਸਿੰਘ, ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!