ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾ ਦੇ ਕੱਟੇ ਚਲਾਨ
ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾ ਦੇ ਕੱਟੇ ਚਲਾ ( ਪਰਮਜੀਤ ਸਿੰਘ ਪੰਮਾ ਰਿਪੋਰਟਰ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਰਾਜੀਵ ਕੁਮਾਰ ਨੇ ਦੱਸਿਆ ਕਿ ਚਲਾਈ ਗਈ ਮੁਹਿੰਮ ਤਹਿਤ ਜੋ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ ਹਨ ਅਤੇ ਜਿਹੜੇ ਮਿਸਤਰੀ ਬੋਲਟ ਮੋਟਰਸਾਇਕਲਾਂ ਦੇ ਸਲੰਸਰਾ ਨੂੰ ਮੋਡੀਫਾਈ ਕਰਦੇ ਹਨ, ਉਹਨਾਂ ਖਿਲਾਫ ਐਫ.ਆਈ.ਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਸ ਕਰਕੇ ਅੱਜ ਸ੍ਰੀ ਚਮਕੌਰ ਸਾਹਿਬ ਦੇ ਭੂਰੜੇ ਚੌਕ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਨਾਕਾ ਲਗਾ ਕੇ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਅਤੇ ਉਨ੍ਹਾਂ ਦੇ ਸਲੰਸਰ ਉਤਾਰ ਕੇ ਥਾਣੇ ਵਿਚ ਜਮ੍ਹਾਂ ਕੀਤੇ ਗਏ
,
ਜਿੱਥੇ ਇੱਕ ਹੋਰ ਗੱਲ ਦੇਖਣ ਨੂੰ ਸਾਹਮਣੇ ਆਈ ਬੋਲਟ ਮੋਟਰਸਾਈਕਲਾਂ ਦੇ ਪਟਾਕਿਆਂ ਕਾਰਨ ਕਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਸ਼੍ਰੀ ਚਮਕੌਰ ਸਾਹਿਬ ਨਿਵਾਸੀ ਹਰਮਿੰਦਰ ਸਿੰਘ ਸਰਪੰਚ ਖਾਨਪੁਰ ਨੇ ਕਿਹਾ ਕਿ ਸਭ ਤੋਂ ਵੱਡੀ ਗਲਤੀ ਬੱਚਿਆਂ ਦੇ ਮਾਪਿਆਂ ਦੀ ਹੈ ਜੋ ਉਨ੍ਹਾਂ ਨੂੰ ਬੁਲੇਟ ਮੋਟਰਸਾਈਕਲ ਲੈ ਕੇ ਦਿੰਦੇ ਹਨ। ਅਤੇ ਉਨ੍ਹਾਂ ਦੀ ਹਰ ਮਨਮਾਨੀ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ , ਉਨ੍ਹਾਂ ਸਪੱਸ਼ਟ ਕਿਹਾ ਕਿ ਪਹਿਲਾਂ ਬੱਚਿਆਂ ਦੇ ਮਾਪਿਆਂ ਨੂੰ ਸਮਝਣਾ ਚਾਹੀਦਾ ਹੈ, ਉਸ ਤੋਂ ਬਾਅਦ ਬੱਚੇ ਵੀ ਆਪਣੇ ਆਪ ਸਮਝ ਜਾਣਗੇ ।