PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਇਤਿਹਾਸਿਕ ਪੈੜਾਂ ਸੱਜਰੀ ਖ਼ਬਰ ਪੰਜਾਬ ਬਠਿੰਡਾ ਮਾਲਵਾ ਮੁੱਖ ਪੰਨਾ

‘ਅਪਨਾ ਵਜੂਦ ਭੁਲਾਕਰ ਹਰ ਕਿਰਦਾਰ ਨਿਭਾਤੀ ਹੈ, ਯਹ ਵੋ ਦੇਵੀ ਹੈਂ

Advertisement
Spread Information

‘ਅਪਨਾ ਵਜੂਦ ਭੁਲਾਕਰ ਹਰ ਕਿਰਦਾਰ ਨਿਭਾਤੀ ਹੈ, ਯਹ ਵੋ ਦੇਵੀ ਹੈ ਜੋ ਘਰ ਕੋ ਸਵਰਗ ਬਨਾਤੀ ਹੈ’

ਔਰਤਾਂ ਸਮਾਜ ਦਾ ਅਭਿੰਨ ਅੰਗ , ਜਿੰਨਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ


ਅਸ਼ੋਕ ਵਰਮਾ , ਬਠਿੰਡਾ 9 ਮਾਰਚ 2022
          ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸਥਾਨਕ ਛਾਬੜਾ ਪੈਲੇਸ ਵਿਖੇ ਕੌਮਾਂਤਰੀ ਮਹਿਲਾ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਨਿਗਮ ਬਠਿੰਡਾ ਦੀ ਮੇਅਰ ਮੈਡਮ ਰਮਨ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਯੂਥ ਵੀਰਾਂਗਣਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਪ੍ਰਸੰਸ਼ਾ ਕੀਤੀ।

      ਉਨਾਂ ਕਿਹਾ ਕਿ ਮਹਿਲਾਵਾਂ ਪ੍ਰਤੀ ਸਮਾਜ ਦੀ ਸੋਚ ਵਿਚ ਕਾਫ਼ੀ ਬਦਲਾਅ ਆ ਚੁੱਕਾ ਹੈ ਅਤੇ ਮਹਿਲਾਵਾਂ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਤੰਤਰ ਅਤੇ ਸ਼ਕਤੀਸ਼ਾਲੀ ਹਨ, ਪਰ ਹਾਲੇ ਵੀ ਇਸ ਦਿਸ਼ਾ ‘ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਵਲੰਟੀਅਰ ਅੰਕਿਤਾ ਨੇ ਕਿਹਾ ਕਿ ਔਰਤਾਂ ਸਮਾਜ ਦਾ ਅਭਿੰਨ ਅੰਗ ਹਨ, ਉਨਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਦੇਸ਼ ਵਿਚ ਅਨੇਕਾਂ ਔਰਤਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ ਤੇ ਸਫਲਤਾ ਦੇ ਕਈ ਅਜਿਹੇ ਮੁਕਾਮ ਹਾਸਿਲ ਕੀਤੇ ਹਨ ਜੋ ਹੋਰਨਾਂ ਲਈ ਮਿਸਾਲ ਹਨ। ਅੱਜ ਦੇਸ਼ ਦੀਆਂ ਮਹਿਲਾਵਾਂ ਜਾਗਰੂਕ ਹੋ ਚੁੱਕੀਆਂ ਹਨ ।  ਉਨਾਂ ਦੀ ਸੋਚ ਬਦਲ ਰਹੀ ਹੈ, ਉਹ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ।

      ਅੰਤ ਵਿਚ ਉਨਾਂ ਔਰਤਾਂ ਲਈ ਸ਼ੇਅਰ ਪੜਦਿਆਂ ਕਿਹਾ ਕਿ ‘ਸਭ ਕੁਝ ਕਰਕੇ ਕਭੀ ਕੁਝ ਨਾ ਕਹਿਣਾ, ਉਨੇਂ ਥੋੜਾ ਵੀ ਗੁਮਾਨ ਨਹੀਂ, ਮਹਿਲਾ ਹੋਣਾ ਇਤਨਾ ਭੀ ਅਸਾਨ ਨਹੀਂ’, ‘ਅਪਨਾ ਵਜੂਦ ਭੁਲਾਕਰ ਹਰ ਕਿਰਦਾਰ ਨਿਭਾਤੀ ਹੈ, ਯਹ ਵੋ ਦੇਵੀ ਹੈ ਜੋ ਘਰ ਕੋ ਸਵਰਗ ਬਨਾਤੀ ਹੈ’।  ਇਸ ਮੌਕੇ ਯੂਥ ਵਲੰਟੀਅਰਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਯੂਥ ਵਲੰਟੀਅਰਾਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ। ਪਿਛਲੇ ਸਾਲ ਸਿਲਾਈ ਦੀ ਸਿਖਲਾਈ ਹਾਸਿਲ ਕਰਨ ਵਾਲੀਆਂ 10 ਲੜਕੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਯੂਥ ਵਲੰਟੀਅਰਾਂ ਵੱਲੋਂ ਮੁੱਖ ਮਹਿਮਾਨ ਮੈਡਮ ਰਮਨ ਗੋਇਲ ਨੂੰ ਸਨਮਾਨ ਚਿੰਨ ਭੇਂਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਮੇਅਰ ਦੇ ਨਾਲ ਉਨਾਂ ਦੀ ਬੇਟੀ ਚੈਰੀ ਗੋਇਲ, ਸੰਜੀਵ ਬਾਂਸਲ, ਵਿੰਮੀ ਗੋਇਲ, ਯੂਥ ਵਲੰਟੀਅਰਾਂ ਜਸਵੰਤ, ਸਪਨਾ, ਸਚਵਿੰਦਰ, ਸੋਨੀ, ਸੁਖਵੀਰ, ਕਿਰਨ, ਅਨੂ, ਸੁਨੀਤਾ, ਅੰਜੂ, ਤਨਿਸ਼ਾ, ਦੀਪਿਕਾ, ਵੀਨਾ, ਵਿਨਾਕਾਸ਼ੀ, ਕਰਮਜੀਤ, ਸਿਮਰਨ ਅਤੇ ਹੋਰ ਯੂਥ ਮੈਂਬਰਾਂ ਹਾਜਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!