ਵਿਸ਼ਾਲ ਜਲਸੇ ਮੌਕੇ ਵਿਸ਼ਨੂੰ ਸ਼ਰਮਾ ਦੇ ਹੱਕ ਵਿੱਚ ਉਮੜਿਆ ਸਮੁੱਚਾ ਸ਼ਹਿਰ ਪਟਿਆਲਾ
ਵਿਸ਼ਾਲ ਜਲਸੇ ਮੌਕੇ ਵਿਸ਼ਨੂੰ ਸ਼ਰਮਾ ਦੇ ਹੱਕ ਵਿੱਚ ਉਮੜਿਆ ਸਮੁੱਚਾ ਸ਼ਹਿਰ ਪਟਿਆਲਾ
– ਵਕੀਲ ਭਾਈਚਾਰੇ, ਅਗਰਵਾਲ ਸਮਾਜ ਸਮੇਤ ਸਮੁੱਚੀਆਂ ਹਿੰਦੂ ਜੱਥੇਬੰਦੀਆਂ ਵੱਲੋਂ ਸਮਰਥਨ ਦੇਣ ਦਾ ਐਲਾਨ
– ਕੈਪਟਨ ਅਤੇ ਆਪ ਤੋਂ ਪਟਿਆਲਾ ਸ਼ਹਿਰ ਵਾਸੀ ਕਰਨ ਲੱਗੇ ਕਿਨਾਰਾ : ਵਿਸ਼ਨੂੰ ਸ਼ਰਮਾ
ਰਾਜੇਸ਼ ਗੌਤਮ,ਪਟਿਆਲਾ,17 ਫਰਵਰੀ 2022
ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦੇ ਹੱਕ ਵਿੱਚ ਅੱਜ ਜੋੜੀਆਂ ਭੱਠੀਆਂ ਵਿਖੇ ਹੋਏ ਵਿਸ਼ਾਲ ਜਲਸੇ ਮੌਕੇ ਸਮੁੰਚਾ ਸ਼ਹਿਰ ਹੀ ਉਮੜ ਪਿਆ। ਇਸ ਮੌਕੇ ਵਕੀਲ ਭਾਈਚਾਰੇ ਨੇ ਅਗਰਵਾਲ ਸਮਾਜ, ਸਮੁੱਚੀਆਂ ਹਿੰਦੂ ਜਥੇਬੰਦੀਆਂ ਸਮੇਤ ਇੱਕ ਦਰਜਨ ਹੋਰ ਜਥੇਬੰਦੀਆਂ ਨੇ ਵਿਸ਼ਨੂੰ ਸ਼ਰਮਾ ਨੂੰ ਹਿਮਾਇਤ ਦਾ ਐਲਾਨ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਵੱਡੀ ਜਿੱਤ ਯਕੀਨੀ ਜਾਪ ਰਹੀ ਹੈ।
ਇਸ ਮੌਕੇ ਕਾਂਗਰਸੀ ਨੇਤਾਵਾਂ ਨੇ ਆਖਿਆ ਕਿ ਕੁੱਝ ਦਿਨ ਪਹਿਲਾਂ ਇੱਥੇ ਕੈਪਟਨ ਅਮਰਿੰਦਰ ਵੀ ਜਲਸਾ ਕਰਕੇ ਗਿਆ ਸੀ, ਜਿਸਨੂੰ ਲੋਕਾਂ ਨੇ ਬੁਰੀ ਤਰ੍ਹਾ ਨਕਾਰਿਆ ਤੇ ਕੁਰਸੀਆਂ ਤੱਕ ਖਾਲੀ ਸਨ ਪਰ ਅੱਜ ਲੋਕਾਂ ਦਾ ਹੜ੍ਹ ਆ ਗਿਆ ਹੈ, ਜਿਸਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਵੱਡੀ ਜਿੱਤ ਵੱਲ ਵੱਧ ਰਹੀ ਹੈ।
ਜਲਸੇ ਵਿੱਚ ਅਗਰਵਾਲ ਸਮਾਜ ਨੇ ਐਲਾਨ ਕੀਤਾ ਕਿ ਪਿਛਲੇ 28 ਸਾਲਾਂ ਵਿੱਚ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਇੱਕ ਇਮਾਨਦਾਰ ਤੇ ਜਾਂਬਾਜ ਹਿੰਦੂ ਚਿਹਰਾ ਵਿਸ਼ਨੂੰ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਲਈ ਸਮੁੱਚੇ ਹਿੰਦੂ ਸੰਗਠਨਾਂ ਅਤੇ ਹਿੰਦੂ ਭਾਈਚਾਰੇ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਵਿਸ਼ਨੂੰ ਸ਼ਰਮਾ ਨੂੰ ਵੱਡੀ ਜਿੱਤ ਦਿਵਾ ਕੇ ਸਰਕਾਰ ਦਾ ਹਿੱਸਾ ਬਣਾਈਏ। ਅਗਰਵਾਲ ਸਮਾਜ ਦੇ ਨੇਤਾਵਾਂ ਨੇ ਪਟਿਆਲਾ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਇਮਾਨਦਾਰ ਹਿੰਦੂ ਚਿਹਰੇ ਵਿਸ਼ਨੂੰ ਸ਼ਰਮਾ ਨੂੰ ਆਪਣਾ ਵਿਧਾਇਕ ਚੁਣਨ। ਇਸ ਮੌਕੇ ਅਗਰਵਾਲ ਸਭਾ ਨੇ ਮਤਾ ਪਾਸ ਕਰਕੇ ਐਲਾਨ ਕੀਤਾ ਕਿ ਵਿਸ਼ਨੂੰ ਸ਼ਰਮਾ ਦੀ ਹਿਮਾਇਤ ਵਿੱਚ ਉਹ ਸ਼ਹਿਰ ਤੇ ਘਰ ਘਰ ਜਾਕੇ ਵੋਟ ਮੰਗਣਗੇ।
ਇਸ ਮੌਕੇ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਸਮੁੱਚਾ ਸ਼ਹਿਰ ਉਨ੍ਹਾਂ ਦਾ ਆਪਣਾ ਹੈ। ਇਸ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ। ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਨੂੰਲੋਕਾਂ ਨੇ ਘਰ ਬਿਠਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕ ਅਸਥਿਰ ਲੋਕਾਂ ਨੂੰ ਪਸੰਦ ਨਹੀਂ ਕਰਦੇ। ਇਸ ਲ ਇਸ ਮੌਕੇ ਲੋਕਾਂ ਦੇ ਮਿਲ ਰਹੇ ਭਰਵੇਂ ਸਹਿਯੋਗ ਨੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਕੇ ਰੱਖੇ ਹੋਏ ਹਨ। ਇਸ ਮੌਕੇ ਜ਼ਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਪਵਨ ਨਾਗਰਥ ਸਾਬਕਾ ਕੌਂਸਲਰ, ਬਲਵਿੰਦਰ ਪਾਲ ਬੇਦੀ, ਕੇਕੇ ਸਹਿਗਲ, ਗੋਪਾਲ ਸਿੰਗਲਾ, ਗੁਰਦੇਵ ਸਿੰਘ ਪੂਨੀਆ ਸਾਬਕਾ ਕੌਂਸਲਰ, ਵਿਨੋਦ ਕਾਲੂ, ਪ੍ਰਦੀਪ ਦੀਵਾਨ, ਅਮਰਜੀਤ ਕੌਰ ਭੱਠਲ ਸ਼ਹਿਰੀ ਪ੍ਰਧਾਨ, ਕੁਲਦੀਪ ਖੰਡੌਲੀ ਤੇ ਹੋਰ ਵੀ ਸੀਨੀਅਰ ਨੇਤਾ ਮੌਜੂਦ ਸਨ।