ਬਿਕਰਮ ਚਹਿਲ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
ਬਿਕਰਮ ਚਹਿਲ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
- ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਾਥੀਆਂ ਸਮੇਤ ਭਰਤਇੰਦਰ ਸਿੰਘ ਚਹਿਲ ਦੀ ਹਾਜ਼ਰੀ ‘ਚ ‘ਪੰਜਾਬ ਲੋਕ ਕਾਂਗਰਸ’ ਵਿੱਚ ਹੋਏ ਸ਼ਾਮਲ
ਏ.ਐਸ. ਅਰਸ਼ੀ,ਚੰਡੀਗੜ੍ਹ, 6ਫਰਵਰੀ 2022
ਅੱਜ ਸਨੌਰ ਹਲਕੇ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਭਰਵਾਂ ਹੁੰਗਾਰਾਂ ਦਿੰਦੇ ਹੋਏ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਦੇਵੀਗੜ੍ਹ ਆਪਣੇ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦੀ ਹਾਜ਼ਰੀ ਵਿੱਚ ‘ਪੰਜਾਬ ਲੋਕ ਕਾਂਗਰਸ’ ਵਿੱਚ ਸ਼ਾਮਲ ਹੋਏ।
ਗੌਰਤਬਲ ਹੈ ਕਿ ਬਿਕਰਮ ਚਹਿਲ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਉਹਨਾਂ ਦਾ ਵਿਧਾਨ ਸਭਾ ਚੋਣਾਂ ਲਈ ਭਰਪੂਰ ਸਮਰਥਨ ਕਰ ਰਹੇ ਹਨ, ਕਈ ਰਾਜਨੀਤਿਕ ਪਾਰਟੀਆਂ ਦੇ ਵੱਡੇ ਆਗੂ ਤੇ ਹੋਰ ਵਰਕਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਦੱਸ ਦੱਈਏ ਕਿ ਬਿਕਰਮ ਚਹਿਲ ਸਨੌਰ ਹਲਕੇ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ, ਜਿਸ ਦੇ ਸਦਕਾ ਹੀ ਹਲਕੇ ਤੇ ਹਰ ਵਰਗ ਬਜੁਰਗਾਂ ,ਨੌਜਵਾਨਾਂ ਤੇ ਔਰਤਾਂ ਵਿੱਚ ਬਿਕਰਮ ਚਹਿਲ ਦੀ ਚੋਣ ਮੁਹਿੰਮ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਦਰਸ਼ਨ ਸਿੰਘ ਦੇਵੀਗੜ੍ਹ ਦੇ ਨਾਲ ਸਾਥੀ ਪੁਸ਼ਪਿੰਦਰ ਸ਼ਰਮਾ ਨੰਬਰਦਾਰ ਪਿੰਡ ਸਿਰਕੱਪੜਾ, ਅੰਗਰੇਜ ਸਿੰਘ ਸਾਬਕਾ ਸਰਪੰਚ ਖੁੱਡਾ, ਰਤਨ ਸ਼ਰਮਾ ਪੰਚਾਇਤ ਮੈਂਬਰ ਅਰਨੌਲੀ, ਸਰਤਾਜ ਸਿੰਘ ਸਾਬਕਾ ਸਰਪੰਚ ਪਿੰਡ ਮਾੜੂ, ਸ਼ੈਂਟੀ ਸ਼ਰਮਾ ਪਿੰਡ ਮਿਊਣ ਆਦਿ ਨੇ ਪਾਰਟੀ ਜੁਆਇੰਨ ਕੀਤੀ। ਇਸ ਮੌਕੇ ਤੇ ਪ੍ਰਧਾਨ ਇੰਦਰ ਸਿੰਘ ਸਿੰਦੀ ਵੀ ਹਾਜ਼ਰ ਸਨ।