ਆਈ.ਓ.ਐਲ ਵੱਲੋਂ 15 ਲੱਖ ਰੁਪਏ ਕੀਮਤ ਦੀਆਂ ਕਾਲਪੋਸਕੋਪ ਅਤੇ ਹਿਸਟੈਰੋਸਕੋਪ ਮਸ਼ੀਨਾਂ ਭੇਂਟ
ਆਈ.ਓ.ਐਲ ਵੱਲੋਂ 15 ਲੱਖ ਰੁਪਏ ਕੀਮਤ ਦੀਆਂ ਕਾਲਪੋਸਕੋਪ ਅਤੇ ਹਿਸਟੈਰੋਸਕੋਪ ਮਸ਼ੀਨਾਂ ਭੇਂਟ
ਸੋਨੀ ਪਨੇਸਰ,ਬਰਨਾਲਾ, 4 ਫਰਵਰੀ 2022
ਆਈ.ਓ.ਐਲ ਕੈਮੀਕਲਜ ਐਂਡ ਫਾਰਮਾਸਿਓਟੀਕਲਜ ਲਿਮ. ਫਤਹਿਗੜ ਛੰਨਾਂ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਵਰਿੰਦਰ ਗੁਪਤਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਗਾਇਨੀ ਮਰੀਜਾਂ ਦੇ ਟੈਸਟ ਅਤੇ ਇਲਾਜ ਲਈ 15 ਲੱਖ ਰੁਪਏ ਕੀਮਤ ਦੀਆਂ ਕਾਲਪੋਸਕੋਪ ਅਤੇ ਹਿਸਟੈਰੋਸਕੋਪ ਮਸੀਨਾਂ ਭੇਂਟ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਇਹ ਮਸੀਨਾਂ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਹੀ ਉਪਲਬਧ ਹਨ। ਹੁਣ ਸਿਵਲ ਹਸਪਤਾਲ ਬਰਨਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੋਵੇਗਾ ਜਿੱਥੇ ਇਹ ਮਸ਼ੀਨਾਂ ਨਾਲ ਟੈਸਟ ਅਤੇ ਇਲਾਜ ਹੋ ਸਕੇਗਾ। ਇਨ੍ਹਾਂ ਮਸ਼ੀਨਾਂ ਦੀ ਮੱਦਦ ਨਾਲ ਬੱਚੇਦਾਨੀ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਨੂੰ ਜਲਦੀ ਪਤਾ ਲਗਾਉਣਾ ਸੰਭਵ ਹੋਵੇਗਾ ਅਤੇ ਬੱਚੇਦਾਨੀ ਦੀ ਅੰਦਰੂਨੀ ਜਾਂਚ ਵੀ ਕੀਤੀ ਜਾ ਸਕੇਗੀ।
ਇਨ੍ਹਾਂ ਮਸ਼ੀਨਾਂ ਦਾ ਉਦਘਾਟਨ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ।ਇਸ ਸਮੇਂ ਆਈ.ਓ.ਐਲ ਦੇ ਵਾਈਸ ਪਰੈਜੀਡੈਂਟ (ਐਚ.ਆਰ) ਸ੍ਰੀ ਆਰ.ਕੇ.ਰਤਨ, ਐਡਮਨਿਸ਼ਟ੍ਰੇਸਨ ਹੈਡ ਬਸੰਤ ਸਿੰਘ ਅਤੇ ਸ੍ਰੀ ਮਨਦੀਪ ਸ਼ਰਮਾ ਮੌਜੂਦ ਸਨ। ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫਸ਼ਰ ਡਾ. ਤਪਿੰਦਰਜੋਤ ਕੌਂਸਲ ਅਤੇ ਗਾਇਨੀ ਵਿਭਾਗ ਦੇ ਡਾ. ਈਸਾ ਗੁਪਤਾ, ਡਾ.ਗਗਨ, ਡਾ.ਹਿਮਾਨੀ, ਡਾ.ਅੰਚਲ ਵੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਮੈਡੀਕਲ ਕਾਲਜਾਂ ਜਿਹੀ ਸਹੂਲਤ ਮੁਹੱਈਆ ਕਰਾਉਣ ਤੇ ਮੈਨੇਜਿੰਗ ਡਾਇਰੈਕਟਰ ਆਈ.ਓ.ਐਲ ਸ੍ਰੀ ਵਰਿੰਦਰ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।