ਫਿਰੋਜ਼ਪੁਰ ਸਹਿਰ ਅਤੇ ਛਾਉਣੀ ਵਿਖੇ ਲੱਗਣਗੇ ਕੋਵਿਡ ਵੈਕਸੀਨੇਸ਼ਨ ਕੈਂਪ-ਉੱਪ ਮੰਡਲ ਮੈਜਿਸਟ੍ਰੇਟ
ਫਿਰੋਜ਼ਪੁਰ ਸਹਿਰ ਅਤੇ ਛਾਉਣੀ ਵਿਖੇ ਲੱਗਣਗੇ ਕੋਵਿਡ ਵੈਕਸੀਨੇਸ਼ਨ ਕੈਂਪ-ਉੱਪ ਮੰਡਲ ਮੈਜਿਸਟ੍ਰੇਟ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 31 ਜਨਵਰੀ 2022
ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿਆਦਾ ਤੋਂ ਜਿਆਦਾ ਵੈਕਸੀਨੇਸ਼ਨ ਕੈਂਪ ਲਗਵਾਉਣ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਉੱਪ ਮੰਡਲ ਮੈਜਿਸਟਰੇਟ ਫਿਰੋਜਪੁਰ ਸ੍ਰੀ ਓਮ ਪ੍ਰਕਾਸ਼ ਵੱਲੋਂ ਸੀਨੀਅਰ ਮੈਡੀਕਲ ਅਫਸਰ, ਸਕੱਤਰ ਰੈੱਡ ਕਰਾਸ ਸੋਸਾਇਟੀ ਫਿਰੋਜਪੁਰ ਅਤੇ ਵੱਖ-ਵੱਖ ਐਨ.ਜੀ.ਓ ਨਾਲ ਮੀਟਿੰਗ ਕੀਤੀ ਗਈ। ਇਸ ਉਪਰੰਤ ਉਨ੍ਹਾਂ ਵੱਲੋਂ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਐਨ.ਜੀ.ਓ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਐਨ.ਜੀ.ਓ ਦੇ ਹਾਜਰ ਆਏ ਨੁਮਾਇੰਦਿਆਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ ਵੱਖ-ਵੱਖ ਥਾਵਾਂ ਤੇ ਪੱਕੇ ਤੌਰ ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾਣ ਤਾਂ ਜੋ ਵੱਧ ਤੋਂ ਵੱਧ ਵੈਕਸੀਨੇਸ਼ਨ ਕੀਤੀ ਜਾ ਸਕੇ। ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਵੱਲੋਂ ਐਨ.ਜੀ.ਓ, ਸੀਨੀਅਰ ਮੈਡੀਕਲ ਅਫਸਰ ਅਤੇ ਸੈਕਟਰੀ ਰੈੱਡ ਕਰਾਸ, ਫਿਰੋਜਪੁਰ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਐਨHਜੀHਓਜ਼ ਦੇ ਸਹਿਯੋਗ ਨਾਲ ਮਿਤੀ 01 ਫਰਵਰੀ 2022 ਤੋਂ ਪੱਕੇ ਤੌਰ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ, ਇਹ ਕੈਂਪ ਨਮਕ ਮੰਡੀ ਫਿਰੋਜਪੁਰ ਸ਼ਹਿਰ ਵਿਖੇ ਸ਼ਾਮ 4 ਵਜੇ ਤੋਂ 6 ਵਜੇ ਤੱਕ, ਸਬਜੀ ਮੰਡੀ, ਫਿਰੋਜਪੁਰ ਛਾਉਣੀ ਵਿਖੇ ਸਵੇਰੇ 11 ਵਜੇ ਤੋਂ 1 ਵਜੇ ਤੱਕ, ਸਬਜੀ ਮੰਡੀ, ਫਿਰੋਜਪੁਰ ਸ਼ਹਿਰ ਵਿਖੇ ਸਵੇਰੇ 7 ਵਜੇ ਤੋਂ 10 ਵਜੇ ਤੱਕ, ਮੁਲਤਾਨੀ ਗੇਟ ਫਿਰੋਜਪੁਰ ਸ਼ਹਿਰ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਬੱਸ ਸਟੈਂਡ ਫਿਰੋਜਪੁਰ ਸ਼ਹਿਰ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ, ਬੱਸ ਸਟੈਂਡ ਫਿਰੋਜਪੁਰ ਛਾਉਣੀ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ, ਬਿਰਧ ਆਸ਼ਰਮ ਫਿਰੋਜਪੁਰ ਛਾਉਣੀ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ, ਐਸHਡੀH ਚੈਰੀਟੇਬਲ ਹਸਪਤਾਲ ਫਿਰੋਜਪੁਰ ਛਾਉਣੀ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਅਤੇ ਸਨਾਤਨ ਧਰਮ ਮੰਦਿਰ ਫਿਰੋਜਪੁਰ ਛਾਉਣੀ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਲਗਾਏ ਜਾਣਗੇ। ਇਸ ਦੇ ਨਾਲ ਹੀ ਉਪ ਮੰਡਲ ਮੈਜਿਸਟੇ੍ਰਟ ਫਿਰੋਜਪੁਰ ਵੱਲੋਂ ਸਮੂਹ ਐਨ.ਜੀ.ਓ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਂਪਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਆਉਣ ਅਤੇ ਨਾਲ ਹੀ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਜਿਆਦਾ ਤੋਂ ਜਿਆਦਾ ਪ੍ਰੇਰਿਤ ਕਰਨ ਤਾਂ ਜੋ ਵੈਕਸੀਨੇਸ਼ਨ ਦਾ ਟੀਚਾ ਪੂਰਾ ਕੀਤਾ ਜਾ ਸਕੇ।