ਦਰਸ਼ਨ ਸਿੰਘ ਸੰਘੇੜਾ ਨੇ ਕੇਵਲ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ
ਦਰਸ਼ਨ ਸਿੰਘ ਸੰਘੇੜਾ ਨੇ ਕੇਵਲ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ
- ਵਿਧਾਨ ਸਭਾ ਚੋਣਾਂ ਵਿੱਚ ਐਸੋਸੀਏਸ਼ਨ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਡੱਟ ਸਾਥ ਦੇਣ ਦਾ ਐਲਾਨ
ਰਵੀ ਸੈਣ,ਬਰਨਾਲਾ, 20 ਜਨਵਰੀ 2022
ਬੀਤੇ ਦਿਨੀਂ ਕੱਚਾ ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਚੋਣ ਹੋਈ, ਜਿਸ ਵਿੱਚ ਦਰਸ਼ਨ ਸਿੰਘ ਸੰਘੇੜਾ ਨੂੰ ਬਰਨਾਲਾ ਦੇ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੱਜ ਦਰਸ਼ਨ ਸਿੰਘ ਸੰਘੇੜਾ ਵਲੋਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਆਸ਼ੀਰਵਾਦ ਲਿਆ ਗਿਆ। ਕੇਵਲ ਸਿੰਘ ਢਿੱਲੋਂ ਨੇ ਦਰਸ਼ਨ ਸੰਘੇੜਾ ਅਤੇ ਸਮੂਹ ਆੜਤੀਆਂ ਨੂੰ ਨਵੀਂ ਚੋਣ ‘ਤੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਬਰਨਾਲਾ ਦੇ ਆੜਤੀਆਂ ਤੇ ਕਿਸਾਨਾਂ ਦੇ ਹਰ ਦੁੱਖ-ਸੁੱਖ ਵਿੱਚ ਹਾਜ਼ਰ ਰਿਹਾ ਹਾਂ ਅਤੇ ਅੱਗੇ ਵੀ ਉਹਨਾਂ ਨਾਲ ਡੱਟ ਕੇ ਸਾਥ ਦਿੰਦਾ ਰਹਾਂਗਾ। ਉਥੇ ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਦੀ ਅਗਾਂਹਵਧੂ ਸੋਚ ਸਦਕਾ ਬਰਨਾਲਾ ਜ਼ਿਲ੍ਹਾ ਤਰੱਕੀ ਕਰ ਰਿਹਾ ਹੈ। ਉਹਨਾਂ ਵਲੋਂ ਬਰਨਾਲਾ ਸ਼ਹਿਰ ਹੀ ਨਹੀਂ ਬਲਕਿ ਬਰਨਾਲਾ ਜ਼ਿਲ੍ਹੇ ਦੇ ਲਈ ਰਿਕਾਰਡ ਵਿਕਾਸ ਕਾਰਜ ਕਰਵਾਏ ਗਏ ਹਨ। ਬਰਨਾਲਾ ਦਾ ਜ਼ਿਲ੍ਹਾ ਬਨਣਾ ਹੀ ਸਾਡੇ ਲੋਕਾਂ ਲਈ ਵੱਡੀ ਰਾਹਤ ਰਹੀ ਹੈ। ਉਥੇ ਹੁਣ ਪਿਛਲੇ ਸਾਢ਼ੇ ਚਾਰ ਸਾਲਾਂ ਦੌਰਾਨ ਬਰਨਾਲਾ ਵਾਸੀਆਂ ਨੂੰ ਕੇਵਲ ਸਿੰਘ ਢਿੱਲੋਂ ਦੇ ਰਹਿੰਦੇ ਕੋਈ ਪ੍ਰੇਸ਼ਾਨੀ ਨਹੀਂ ਆਈ। ਬਰਨਾਲਾ ਸ਼ਹਿਰ ਵਿੱਚ ਸੜਕਾਂ, ਗਲੀਆਂ, ਸੀਵਰੇਜ ਦੇ ਕਰਵਾਏ ਰਿਕਾਰਡ ਵਿਕਾਸ ਨੇ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਹੈ। ਇਸਤੋਂ ਇਲਾਵਾ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਆਏ ਸੁਪਰ ਮਲਟੀਸਪੈਸਲਟੀ ਹਸਪਤਾਲ ਦਾ ਬਰਨਾਲਾ ਹੀ ਨਹੀਂ ਬਲਕਿ ਕਈ ਜ਼ਿਲਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਸ.ਢਿੱਲੋਂ ਦੀ ਇਸੇ ਵਿਕਾਸ ਪੱਖੀ ਸੋਚ ਸਦਕਾ ਉਹ ਅਤੇ ਉਹਨਾਂ ਦੀ ਐਸੋਸੀਏਸ਼ਨ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ.ਕੇਵਲ ਸਿੰਘ ਢਿੱਲੋਂ ਦਾ ਡੱਟ ਕੇ ਸਾਥ ਦੇਣਗੇ ਅਤੇ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਬੀਬੀ ਸੁਰਿੰਦਰ ਕੌਰ ਬਾਲੀਆ ਹਲਕਾ ਇੰਚਾਰਜ ਭਦੌੜ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਨਰਿੰਦਰ ਨੀਟਾ, ਚੇਅਰਮੈਨ ਜੀਵਨ ਬਾਂਸਲ, ਆੜਤੀਆ ਵਿਵੇਕ ਕੁਮਾਰ, ਅਤੇ ਹੋਰ ਆਗੂ ਵੀ ਹਾਜ਼ਰ ਸਨ।