Skip to content
Advertisement

ਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਲਈ 25 ਜਨਵਰੀ ਤੱਕ ਵੇਰਵਿਆਂ ਦੀ ਮੰਗ
ਸੋਨੀ ਪਨੇਸਰ,ਬਰਨਾਲਾ, 16 ਜਨਵਰੀ 2022
ਭਾਸ਼ਾ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀ ਜਾ ਰਹੀ ਲੇਖਕ ਡਾਇਰੈਕਟਰੀ ਲਈ ਜ਼ਿਲਾ ਬਰਨਾਲਾ ਦੇ ਸਾਹਿਤਕਾਰਾਂ ਪਾਸੋਂ ਵੇਰਵਿਆਂ ਦੀ ਮੰਗ ਕੀਤੀ ਗਈ ਹੈ। ਜ਼ਿਲਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ ਨੇ ਕਿਹਾ ਕਿ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ’ਚ ਸਾਹਿਤਕਾਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨਾਂ ਕਿਹਾ ਕਿ ਵਿਭਾਗ ਵੱਲੋਂ ਸਾਹਿਤਕਾਰਾਂ ਨਾਲ ਰਾਬਤੇ ਨੂੰ ਆਸਾਨ ਬਣਾਉਣ ਲਈ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ। ਇਸ ਡਾਇਰੈਕਟਰੀ ’ਚ ਆਪਣਾ ਨਾਮ ਦਰਜ ਕਰਵਾਉਣ ਦੇ ਇੱਛੁਕ ਜ਼ਿਲਾ ਬਰਨਾਲਾ ਨਾਲ ਸਬੰਧਿਤ ਸਾਹਿਤਕਾਰ ਆਪਣੇ ਵੇਰਵੇ 25 ਜਨਵਰੀ ਤੱਕ ਵਿਭਾਗ ਕੋਲ ਜਮਾਂ ਕਰਵਾ ਸਕਦੇ ਹਨ।
ਭਾਸ਼ਾ ਅਫ਼ਸਰ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਦੇ ਲੇਖਕ ਇਹ ਵੇਰਵੇ ਵਿਭਾਗ ਵੱਲੋਂ ਜਾਰੀ ਪ੍ਰੋਫਾਰਮੇ ਦੇ ਕਾਲਮਾਂ ਲੇਖਕ ਦਾ ਨਾਮ ਸਾਹਿਤਕ ਨਾਮ, ਜਨਮ ਮਿਤੀ, ਪੂਰਾ ਪਤਾ, ਕੌਮੀਅਤ, ਜ਼ਿਲਾ, ਰਾਜ, ਦੇਸ਼, ਸਾਹਿਤਕ ਵਿਧਾ, ਰਚਨਾਵਾਂ/ਪ੍ਰਕਾਸ਼ਨਾਵਾਂ, ਸੰਪਰਕ ਨੰਬਰ, ਦਸਤਖਤ ਅਤੇ ਲੇਖਕ ਦੀ ਪਾਸਪੋਰਟ ਸਾਈਜ਼ ਫੋਟੋ ਸਮੇਤ ਨਵੇਂ ਬਣੇ ਜ਼ਿਲਾ ਭਾਸ਼ਾ ਦਫ਼ਤਰ ਬਰਨਾਲਾ (ਕੰਪਲੈਕਸ ਇਮਾਰਤ ਬੀਡੀਪੀਓ ਦਫ਼ਤਰ ਬਰਨਾਲਾ) ਵਿਖੇ ਦਸਤੀ ਤੌਰ ’ਤੇ ਜਮਾਂ ਕਰਵਾ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ ਦੇ ਮੋਬਾਈਲ ਨੰਬਰ 99152-31923 ਅਤੇ ਜ਼ਿਲਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਦੇ ਮੋਬਾਈਲ ਨੰਬਰ 98786-05965 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Advertisement

error: Content is protected !!