60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋ ਪੀੜਿਤਾਂ ਲਈ ਕੋਵਿਡ ਵੈਕਸੀਨੇਸ਼ਨ ਦੀ ਅਹਿਤਿਆਤਨ ਖੁਰਾਕ ਸ਼ੁਰੂ
60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋ ਪੀੜਿਤਾਂ ਲਈ ਕੋਵਿਡ ਵੈਕਸੀਨੇਸ਼ਨ ਦੀ ਅਹਿਤਿਆਤਨ ਖੁਰਾਕ ਸ਼ੁਰੂ
- ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਹੋਈ ਮੁਹਿੰਮ ਦੀ ਸ਼ੁਰੂਆਤ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 10 ਜਨਵਰੀ 2022
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ।ਇਸ ਟੀਕਾਕਰਨ ਡਰਾਈਵ 10 ਜਨਵਰੀ 2022 ਤੋਂ ਜ਼ਿਲੇ ਅੰਦਰ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਿਤ ਵਿਅਕਤੀਆਂ ਅਤੇ ਫਰੰਟ ਲਾਈਨ ਵਰਕਰਜ਼ ਦਾ ਕੋਵਿਡ ਟੀਕਾਕਰਨ ਦੀ ਅਹਿਤਿਆਤਨ ਖੁਰਾਕ (ਬੂਸਟਰ ਸ਼ੋਰਟ) ਸ਼ੁਰੂ ਕੀਤੀ ਜਾ ਰਹੀ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਨੇ ਜ਼ਿਲੇ ਅੰਦਰ ਇਸ ਮੁਹਿੰਮ ਦੇ ਆਗਾਜ਼ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਕਤ ਵਰਗਾਂ ਲਈ ਕੋਵਿਡ ਵੈਕਸੀਨੇਸ਼ਨ ਦੀ ਅਹਿਤਿਆਤਨ ਖੁਰਾਕ ਲਗਾਉਣ ਦੀ ਮੰਜੂਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਬੂਸਟਰ ਡੋਜ਼ ਉਪਰੋਕਤ ਵਰਗਾਂ ਵਿੱਚੋਂ ਉਹ ਵਿਅਕਤੀ ਲਗਵਾ ਸਕਦੇ ਹਨ ਜਿਹਨਾਂ ਨੂੰ ਕੋਵਿਡ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਲੱਗੀ ਨੂੰ 39 ਹਫਤੇ ਦਾ ਸਮਾਂ ਹੋ ਚੁਕਿਆ ਹੈ।
ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਫਰੰਟ ਲਾਈਨ ਵਰਕਰਜ਼ ਵਿੱਚੋਂ ਜ਼ਿਲਾ ਹਸਪਤਾਲ ਦੇ ਮੈਡੀਕਲ ਅਧਿਕਾਰੀ ਡਾ: ਵਿਸ਼ਾਲ ਬਜਾਜ ਦੇ ਬੂਸਟਰ ਡੋਜ਼ ਦਾ ਟੀਕਾ ਲਗਾ ਕੇ ਕੀਤੀ ਗਈ।ਸੰਸਥਾ ਵਿਖੇ ਅੱਜ 60 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੇ ਵੀ ਆਪਣੇ ਬੂਸਟਰ ਡੋਜ਼ ਲਗਵਾਈ।ਇਸ ਮੋਕੇ ਕਾਰਜਕਾਰੀ ਐਸ.ਐਮ.ਓ.ਡਾ ਗੁਰਮੇਜ਼ ਗੋਰਾਇਆ, ਬਾਲ ਰੋਗ ਮਾਹਿਰ ਡਾ: ਡੇਵਿਡ ਅਤੇ ਹੋਰ ਸਟਾਫ ਹਾਜ਼ਿਰ ਸੀ।ਟੀਕਾਕਰਨ ਅਧਿਕਾਰੀ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰੋਨਾਂ ਦੇ ਹਰੇਕ ਵੇਰੀੲੈਂਟ ਲਈ ਸਮਾਨ ਰੂਪ ਵਿੱਚ ਪ੍ਰਭਾਵੀ ਹੈ।ਉਹਨਾਂ ਅੱਗੇ ਦੱਸਿਆ ਕਿ ਮੁਕਮਲ ਕੋਵਿਡ ਟੀਕਾਕਰਨ ਕਰਵਾ ਕੇ ਯਾਨਿ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣ ਨਾਲ ਕੋਵਿਡ ਦੇ ਨਵੇ ਆ ਰਹੇ ਵੇਰੀੲੈਂਟਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨਾਂ ਇਹ ਇਹ ਵੀ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੋਵਿਡ ਵੈਕਸੀਨੇਸ਼ਨ ਮੁੱਫਤ ਉਪਲੱਭਧ ਕਰਵਾਈ ਜਾ ਰਹੀ ਅਤੇ ਯੋਗ ਲਾਭਪਾਤਰੀ ਇਸਦਾ ਲਾਭ ਉਠਾ ਸਕਦੇ ਹਨ।