ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ: ਕੇ. ਕੇ ਮਲਹੋਤਰਾ
ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ: ਕੇ. ਕੇ ਮਲਹੋਤਰਾ
ਰਿਚਾ ਨਾਗਪਾਲ,ਪਟਿਆਲਾ 20 ਦਸੰਬਰ 2021
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਪੰਜਾਬ ਲੋਕ ਕਾਂਗਰਸ ਦੇ ਨਵ ਨਿਯੂਕਤ ਪ੍ਰਧਾਨ ਕੇ. ਕੇ ਮਲਹੋਤਰਾ ਦੇ ਸਨਮਾਨ ਵਿਚ ਵਾਰਡ ਨੰਬਰ 35 ਤੋਂ ਕੌਂਸਲਰ ਸਰੋਜ ਸ਼ਰਮਾ ਦੇ ਸਪੁਤਰ ਸੰਜੈ ਸ਼ਰਮਾ, ਅਮਰਜੀਤ ਸ਼ਰਮਾ, ਗੋਪੀ ਰੰਗੀਲਾਂ ਅਤੇ ਸਿੰਕਦਰ ਚੋਹਾਨ ਵਲੋਂ ਵੱਡੇ ਜਲਸੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ ਤੌਰ ਤੇ ਬੀਬਾ ਜੈਇੰਦਰ ਕੌਰ ਪੀ.ਆਰ.ਟੀ. ਸੀ ਦੇ ਸਾਬਕਾ ਚੇਅਰਮੈਨ ਕੇ. ਕੇ. ਸ਼ਰਮਾ ਸਮੇਤ ਵੱਡੀ ਸੰਖਿਆ ਵਿਚ ਆਗੂਆਂ ਨੇ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਲਹੋਤਰਾ ਨੇ ਕਿਹਾ ਕਿ ਆਉਣ ਵਾਲੀ ਚੋਣਾਂ ਪੰਜਾਬ ਲਈ ਇਤਿਹਾਸਕ ਚੋਣਾਂ ਹੋਣਗੀਆਂ। ਜਿਸ ਵਿਚ ਇਸ ਬਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀ.ਜੇ.ਪੀ ਨੇ ਗਠਜੋੜ ਕਰਕੇ ਮੈਦਾਨ ਵਿੱਚ ਉਤਰੇ ਹਨ ਅਤੇ ਬਹੁਤ ਦੀ ਘੱਟ ਸਮੇਂ ਵਿੱਚ ਇਨ੍ਹਾਂ ਦੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋਕਿ ਸਮੁਚੇ ਪੰਜਾਬ ਲਈ ਸ਼ੁਭ ਸੰਕੇਤ ਹੈ ਕਿੳਂਕਿ ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ। ਇਸ ਮੌਕੇ ਸਮੁਚੇ ਆਗੂਆਂ ਵਲੋਂ ਬੀਬਾ ਜੈਇੰਦਰ ਕੌਰ, ਕੇ.ਕੇ ਸ਼ਰਮਾ, ਕੇ. ਕੇ ਮਲਹੋਤਰਾ ਸਮੇਤ ਹੋਰ ਆਗੁਆਂ ਦਾ ਸ਼ਾਲ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਤੁਲ ਜੋਸ਼ੀ, ਵਿਜੈ ਕੁਕਾ, ਹਰੀਸ਼ ਕਪੂਰ, ਰਜਿੰਦਰ ਸ਼ਰਮਾ, ਨਿਖੀਲ ਬਾਤੀਸ਼ ਸੈਰੁ, ਸੰਦੀਪ ਮਲਹੋਤਰਾ, ਰਜਨੀ ਸ਼ਰਮਾ, ਸੋਨੂੰ ਸੰਗਰ, ਅਨੁਜ ਖੋਸਲਾ, ਮਨੀ ਕੁਕਾ, ਅਮਨ ਮਹਿਤਾ, ਬਲਵਿੰਦਰ ਗਰੇਵਾਲ, ਰਜੀਵ ਸ਼ਰਮਾ, ਸੰਦੀਪ ਸ਼ਰਮਾ, ਕਿਰਨ ਮੱਕੜ, ਮਨੀਸ਼ ਪੁਰੀ, ਲੀਲਾ ਰਾਣੀ, ਕਰਨ ਪੁਰੀ, ਹਰੀਕਾ ਸਾਹਿਬ, ਰਜਨੀਸ਼ ਪਾਂਧੀ ਆਦਿ ਹਾਜਰ ਸਨ।