Skip to content
Advertisement

ਫਾਜਿ਼ਲਕਾ ਵਿਖੇ ਜਿ਼ਲ੍ਹਾ ਭਾਸ਼ਾ ਅਫ਼ਸਰ ਦਾ ਦਫ਼ਤਰ ਸਥਾਪਿਤ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 17 ਦਸੰਬਰ 2021
ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਵਿਖੇ ਭਾਸ਼ਾ ਵਿਭਾਗ ਦਾ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ ਹੈ।ਇਸ ਸਬੰਧੀ ਸ੍ਰੀ ਭੁਪਿੰਦਰ ਉਤਰੇਜਾ ਦੀ ਅਗਵਾਈ ਵਿੱਚ ਜਿ਼ਲ੍ਹਾ ਭਾਸ਼ਾ ਦਫ਼ਤਰ ਵਿਖੇ ਇਕ ਸਾਦਾ ਪਰ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਨਵ ਨਿਯੁਕਤ ਜਿ਼ਲ੍ਹਾ ਭਾਸ਼ਾ ਅਫ਼ਸਰ ਨੂੰ ਸੁਭਕਾਮਨਾਂਵਾਂ ਦਿੰਦਿਆਂ ਕਿਹਾ ਕਿ ਭਾਸਾ ਵਿਭਾਗ ਦੇ ਦਫ਼ਤਰ ਦੇ ਖੁਲਣ ਨਾਲ ਹੁਣ ਜਿ਼ਲ੍ਹੇ ਵਿਚ ਪੰਜਾਬੀ ਭਾ਼ਸਾ ਅਤੇ ਵਿਰਸੇ ਨੂੰ ਪ੍ਰਫੁਲਿਤ ਕਰਨ ਲਈ ਹੋਰ ਵਧੇਰੇ ਕੰਮ ਹੋ ਸਕੇਗਾ।
ਪੰਜਾਬੀ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਭਾਸ਼ਾ ਦਫ਼ਤਰ ਦੀ ਸਥਾਪਨਾ ਹੋਣਾ ਸਾਹਿਤਕ ਖੇਤਰ ਲਈ ਇਕ ਖੁਸ਼ ਖ਼ਬਰ ਹੈ। ਡੀਐਫਐਸਓ ਸ੍ਰੀ ਵਿਕਾਸ ਬੱਤਰਾ ਨੇ ਕਿਹਾ ਕਿ ਭੁਪਿੰਦਰ ਉਤਰੇਜਾ ਪਹਿਲਾਂ ਹੀ ਕਲਾ ਖੇਤਰ ਨਾਲ ਜ਼ੁੜੇ ਹੋਏ ਹਨ ਇਸ ਲਈ ਉਨ੍ਹਾਂ ਦੇ ਬਤੌਰ ਭਾਸਾ ਅਫ਼ਸਰ ਫਾਜਿ਼ਲਕਾ ਜਿਲ੍ਹੇ ਵਿਚ ਆਉਣ ਨਾਲ ਪੰਜਾਬੀ ਮਾਂ ਬੋਲੀ ਪ੍ਰਫੁਲਿਤ ਹੋਵੇਗੀ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਕਸਮੀਰੀ ਲਾਲ, ਨਿਰਜੰਨ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸੁਪਰਡੈਂਟ ਮਨਜੀਤ ਸਿੰਘ ਅਤੇ ਜ਼ਸਵਿੰਦਰ ਕੌਰ, ਕੁਲਦੀਪ ਗਰੋਵਰ ਆਦਿ ਵੀ ਹਾਜਰ ਸਨ।
Advertisement

error: Content is protected !!