Skip to content
Advertisement

ਸੁਵਿਧਾ ਕੈਂਪ ਵਿਚ ਲੋਕਾਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਭ
ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 16 ਦਸੰਬਰ 2021
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਰਾਜ ਦੇ ਲੋਕਾਂ ਨੂ਼ੰ ਸਰਕਾਰੀ ਸੇਵਾਵਾਂ ਦਾ ਤੇਜੀ ਨਾਲ ਲਾਭ ਮੁਹਈਆ ਕਰਵਾਉਣ ਲਈ ਸੁਵਿਧਾ ਕੈਂਪ ਲਗਾਉਣ ਦੇ ਦਿੱਤੇ ਹੁਕਮਾਂ ਤਹਿਤ ਫਾਜਿ਼ਲਕਾ ਐਸਡੀਐਮ ਦਫ਼ਤਰ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ।
ਉਪਮੰਡਲ ਮੈਜਿਸਟ੍ਰੇਟ ਸ: ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਇਸ ਕੈਂਪ ਵਿਚ ਪੰਜ-ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ ਆਸ਼ਰਿਤ, ਅੰਗਹੀਣ ਆਦਿ ਸਕੀਮਾਂ), ਪ੍ਰਧਾਨ ਮੰਤਰੀ ਆਵਾਸ਼ ਯੋਜਨਾ, ਬਿਜਲੀ ਕਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ ਗੈਸ ਕਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ਿਰਵਾਦ ਸਕੀਮ, ਬਚਿਆਂ ਲਈ ਵਜੀਫਾ ਸਕੀਮਾਂ, ਐਸ.ਸੀ./ਬੀ.ਸੀ ਕੋਰਪੋਰੇਸ਼ਨ/ਬੈਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਲਾਲ ਦੇ ਕੇਸ, ਮਗਨਰੇਗਾ ਜ਼ੋਬ ਕਾਰਡ, ਦੋ ਕਿਲੋ ਵਾਟ ਤੱਕ ਤੇ ਬਿਜਲੀ ਦੇ ਬਕਾਇਆ ,ਪੈਂਡਿੰਗ ਸੀ.ਐਲ.ਯੂ ਕੇਸ ਦੇ ਨਕਸ਼ੇ ਆਦਿ ਸਕੀਮਾਂ ਦਾ ਲਾਭ ਲੈਣ ਲਈ ਲੋਕ ਆਪਣੀਆਂ ਅਰਜੀਆਂ ਲੈ ਕੇ ਪੁੱਜੇ।ਇਸ ਦੌਰਾਨ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ।
ਤਹਿਸੀਲਦਾਰ ਰਾਕੇਸ਼ ਕੁਮਾਰ ਅੱਗਰਵਾਲ ਨੇ ਕਿਹਾ ਕਿ ਇਹ ਕੈਂਪ 17 ਦਸੰਬਰ ਨੂੰ ਵੀ ਜਾਰੀ ਰਹੇਗਾ ਅਤੇ ਜ਼ੋ ਲੋਕ ਅੱਜ ਨਹੀਂ ਪੁੱਜ਼ ਸਕੇ 17 ਦਸੰਬਰ ਨੂੰ ਪੁੱਜ ਕੇ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
Advertisement

error: Content is protected !!