ਸੁਵਿਧਾ ਕੈਂਪ ਲਗਾਇਆ, ਲੋਕਾਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਭ

Advertisement
Spread Information

ਸੁਵਿਧਾ ਕੈਂਪ ਲਗਾਇਆ, ਲੋਕਾਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਭ


ਬਿੱਟੂ ਜਲਾਲਾਬਾਦੀ,ਜਲਾਲਾਬਾਦ, ਫਾਜਿ਼ਲਕਾ, 16 ਦਸੰਬਰ 2021

ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਰਾਜ ਦੇ ਲੋਕਾਂ ਨੂ਼ੰ ਸਰਕਾਰੀ ਸੇਵਾਵਾਂ ਦਾ ਤੇਜੀ ਨਾਲ ਲਾਭ ਮੁਹਈਆ ਕਰਵਾਉਣ ਲਈ ਸੁਵਿਧਾ ਕੈਂਪ ਲਗਾਉਣ ਦੇ ਦਿੱਤੇ ਹੁਕਮਾਂ ਤਹਿਤ ਜਲਾਲਾਬਾਦ ਐਸਡੀਐਮ ਦਫ਼ਤਰ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ।ਉਪਮੰਡਲ ਮੈਜਿਸਟ੍ਰੇਟ ਸ: ਦੇਵ ਦਰਸਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤ ਕਲੇਰ ਦੀ ਅਗਵਾਈ ਵਿਚ ਪ੍ਰਸ਼ਾਸਨ ਵੱਲੋਂ ਇਹ ਕੈਂਪ ਲਗਾਇਆ ਗਿਆ।
ਤਹਿਸੀਲਦਾਰ ਸ੍ਰੀ ਸਿ਼ਸਪਾਲ ਨੇ ਦੱਸਿਆ ਕਿ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਪੁੱਜ਼ੇ। ਇਸ ਮੌਕੇ ਲੋਕਾਂ ਨੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਬਣਦੇ ਲਾਭ ਲੈਣ ਲਈ ਅਰਜੀਆਂ ਦਿੱਤੀਆਂ। ਬਹੁਤ ਸਾਰੀਆਂ ਅਰਜੀਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਕੈਂਪ ਮਿਤੀ 17 ਦਸੰਬਰ 2021 ਨੂੰ ਵੀ ਜਾਰੀ ਰਹੇਗਾ ਅਤੇ ਲੋਕ ਇਸ ਕੈਂਪ ਵਿਚ ਪਹੁੰਚ ਕਰਕੇ ਸਰਕਾਰੀ ਸਕੀਮਾਂ ਦਾ ਲਾਹਾ ਲੈ ਸਕਦੇ ਹਨ।


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top