Skip to content
Advertisement
ਵਿਧਾਨ ਸਭਾ ਚੋਣਾਂ ਸਬੰਧੀ ਸੀਡ ਫਰਮ ਕੱਚਾ ਸਕੂਲ ਵਿਖੇ ਸੈਮੀਨਾਰ ਕਰਵਾਇਆ
ਬਿੱਟੂ ਜਲਾਲਾਬਾਦੀ,ਅਬੋਹਰ 9 ਦਸੰਬਰ 2021
ਐਸ.ਡੀ.ਐਮ-ਕਮ ਆਰ.ਓ ਸ੍ਰੀ ਅਮਿਤ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਿਧਾਨਸਭਾ ਚੋਣਾਂ 2022 ਦੇ ਮੱਦੇਨਜਰ ਹਲਕਾ ਅਬੋਹਰ ਦੇ ਸੀਡ ਫਰਮ ਕੱਚਾ ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ।ਵਿਧਾਨ ਸਭਾ ਚੋਣਾਂ 2017 ਵਿਚ ਜਿਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੋਲਿੰਗ 77.40 ਫੀਸਦੀ ਤੋਂ ਘੱਟ ਹੋਈ ਸੀ।ਇਸ ਕਰਕੇ ਉਨ੍ਹਾਂ ਪਿੰਡਾਂ ਅਤੇ ਸ਼ਹਿਰਾ ਵਿਖੇ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੋਲਿੰਗ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਪ੍ਰਚਾਰ ਵੈਨ ਵੀ ਰਵਾਨਾ ਕੀਤੀ ਗਈ।ਜੋ ਪਿੰਡਾਂ ਅਤੇ ਸ਼ਹਿਰਾ ਵਿਖੇ ਲੋਕਾਂ ਨੂੰ ਪੋਲਿੰਗ ਦੀ ਮਹੱਤਤਾ ਬਾਰੇ ਜਾਗਰੂਕ ਕਰੇਗੀ।
ਸਵੀਪ ਪ੍ਰਜੈਕਟ ਤਹਿਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੋਟਰਾ ਨੂੰ ਮੱਤਦਾਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾ ਨੂੰ ਮਸ਼ੀਨਾ ਨਾਲ ਵੋਟ ਪਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
Advertisement
Advertisement
error: Content is protected !!