ਆਪਣੀ ਜਿੰਮੇਵਾਰੀ ਸਮਝਦੇ ਹੋਏ ਖੁਦ ਕਰਵਾਓ ਟੀਕਾਕਰਨ-ਸਿਵਲ ਸਰਜਨ
- ਸਿਵਲ ਸਰਜਨ ਨੇ ਕੀਤੀ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 2 ਦਸੰਬਰ ( 2021)
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ।ਇਸ ਟੀਕਾਕਰਨ ਡਰਾਈਵ ਵਿੱਚ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਯੋਗ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।ਕੋਵਿਡ ਟੀਕਾਕਰਨ ਦੇ ਯੋਗ ਸਮੂਹ ਜ਼ਿਲਾ ਨਿਵਾਸੀਆਂ ਨੂੰ ਆਪਣੇ ਆਪ ਹੀ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿੳਂਕਿ ਕੋਵਿਡ ਟੀਕਾਕਰਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਦਫਤਰ ਸਿਵਲ ਸਰਜਨ ਵਿਖੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੋਵਿਡ ਟੀਕਾਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।
ਉਹਨਾਂ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰੋਨਾਂ ਦੇ ਹਰੇਕ ਵੇਰੀੲੈਂਟ ਲਈ ਸਮਾਨ ਰੂਪ ਵਿੱਚ ਪ੍ਰਭਾਵੀ ਹੈ।ਸਿਵਲ ਸਰਜਨ ਡਾ:ਅਰੋੜਾ ਨੇ ਅੱਗੇ ਦੱਸਿਆ ਕਿ ਮੁਕਮਲ ਕੋਵਿਡ ਟੀਕਾਕਰਨ ਕਰਵਾ ਕੇ ਯਾਨਿ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣ ਨਾਲ ਕੋਵਿਡ ਦੇ ਨਵੇ ਆ ਰਹੇ ਵੇਰੀੲੈਂਟਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨਾਂ ਇਹ ਖੁਲਾਸਾ ਵੀ ਕੀਤਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੋਵਿਡ ਵੈਕਸੀਨੇਸ਼ਨ ਮੁੱਫਤ ਉਪਲੱਭਧ ਕਰਵਾਈ ਜਾ ਰਹੀ ਅਤੇ ਯੋਗ ਲਾਭਪਾਤਰੀ ਇਸਦਾ ਲਾਭ ਉਠਾ ਸਕਦੇ ਹਨ।ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ:ਰਾਜਿੰਦਰ ਮਨਚੰਦਾ,ਜ਼ਿਲਾ ਟੀਕਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ,ਸਮਾਜ ਸੇਵੀ ਯਸ਼ਪਾਲ ਸ਼ਰਮਾਂ,ਹਰਜੀਤ ਸਿੰਘ,ਕੁਲਦੀਪ ਰਾਏ,ਪ੍ਰਵੀਨ ਕੁਮਾਰ,ਪ੍ਰਦੀਪ ਕੁਮਾਰ ਅਤੇ ਸ਼ਲਿੰਦਰ ਕੁਮਾਰ ਆਦਿ ਹਾਜ਼ਿਰ ਸਨ।