PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਇਤਿਹਾਸਿਕ ਪੈੜਾਂ ਫ਼ਿਰੋਜ਼ਪੁਰ ਮਾਲਵਾ ਮੁੱਖ ਪੰਨਾ

ਦਿਵਿਯਾਗਜਨਾਂ ਨੂੰ ਰੋਜਗਾਰ ਚਲਾਉਣ ਲਈ ਘੱਟ ਦਰਾਂ ਤੇ ਕਰਜਾਂ ਮੁਹੱਈਆ ਕਰਵਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜੀਰਾ ਵਿਖੇ ਲਗਾਇਆ ਗਿਆ ਕੈਂਪ

Advertisement
Spread Information

ਦਿਵਿਯਾਗਜਨਾਂ ਨੂੰ ਰੋਜਗਾਰ ਚਲਾਉਣ ਲਈ ਘੱਟ ਦਰਾਂ ਤੇ ਕਰਜਾਂ ਮੁਹੱਈਆ ਕਰਵਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜੀਰਾ ਵਿਖੇ ਲਗਾਇਆ ਗਿਆ ਕੈਂਪ


ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 02 ਦਸੰਬਰ( 2021)   

-ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਦਿਵਿਯਾਗਜਨਾਂ ਨੂੰ ਰੋਜਗਾਰ ਚਲਾਉਣ ਲਈ ਘੱਟ ਦਰਾਂ ਤੇ ਕਰਜਾਂ ਮੁਹੱਈਆ ਕਰਵਾਉਣ ਲਈ ਨੈਸ਼ਨ ਹੈਂਡੀਕੈਪਡ ਅਤੇ ਵਿਕਾਸ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜੀਰਾ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ੍ਰੀ ਗੁਰਮੀਤ ਸਿੰਘ, ਤਹਿਸੀਲਦਾਰ ਜੀਰਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਸਟਾਫ ਜਿਲ੍ਹਾ ਮੈਨੇਜਰ,ਪੰਜਾਬ ਅਨੁਸੂਚੀਤ ਜਾਤੀਆਂ ਤੋਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ,ਫਿਰੋਜ਼ਪੁਰ ਦੀ ਦੇਖ-ਰੇਖ ਹੇਠ 28 ਚਾਹਵਾਨ ਦਿਵਿਯਾਗਜਨਾਂ ਦੇ ਫਾਰਮ ਭਰੇ ਗਏ ।

          ਇਸ ਮੌਕੇ ਸ੍ਰੀ ਅਸ਼ੋਕ ਬਹਿਲ ਸਕੱਤਰ ਜਿਲ੍ਹਾ ਰੈਡ ਕਰਾਸ ਸ਼ਾਖਾ, ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਅਗਲਾਕੈਂਪ 3 ਦਸੰਬਰ ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਗੁਰੂ ਹਰਸਹਾੲਏ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 01:00ਵਜੇ ਤੱਕ ਲਗਾਇਆ ਜਾਵੇਗਾ। 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!