Skip to content
Advertisement
ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜੀਕਲ ਡੈਮੋਸਟਰੇਸ਼ਨ ਰਾਹੀਂ ਵੋਟਰਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ- ਜ਼ਿਲਾ ਚੋਣ ਅਫ਼ਸਰ
ਪਰਦੀਪ ਕਸਬਾ, ਸੰਗਰੂਰ,1 ਦਸੰਬਰ-2021
ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਰਾਹੀਂ ਭਾਰਤ ਚੋਣ ਕਮਿਸ਼ਨ ਦੀਆਂ ਪ੍ਰਾਪਤ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕ ਕਰਨ ਹਿੱਤ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜੀਕਲ ਡੈਮੋਸਟਰੇਸ਼ਨ, ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰ ਅਤੇ ਮੋਬਾਇਲ ਡੈਮੋਸਟਰੇਸ਼ਨ ਵੈਨ ਰਾਹੀਂ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜੀਕਲ ਡੈਮੋਸਟਰੇਸ਼ਨ ਲਈ ਸੇਵਾ ਕੇਂਦਰ, ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲਾ ਪੱਧਰੀ ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਮਾਲੇਰਕੋਟਲਾ ਲਈ ਜਿਲਾ ਪੱਧਰੀ ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰ ਡਿਪਟੀ ਕਮਿਸ਼ਨਰ ਦਫਤਰ, ਮਾਲੇਰਕੋਟਲਾ ਵਿਖੇ ਬਣਾਇਆ ਗਿਆ ਹੈ।
ਉਨਾਂ ਦੱਸਿਆ ਕਿ ਜਿਲਾ ਸੰਗਰੂਰ ਅਤੇ ਮਾਲੇਰਕੋਟਲਾ ਨਾਲ ਸਬੰਧਤ 7 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੀ ਹਲਕਾ ਪੱਧਰੀ ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਹਨਾਂ ਚੋਣ ਹਲਕਿਆਂ ਵੱਲੋਂ ਬੂਥ ਪੱਧਰ ’ਤੇ ਆਮ ਜਨਤਾ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕ ਕਰਨ ਹਿੱਤ ਮੋਬਾਇਲ ਡੈਮੋਸਟਰੇਸ਼ਨ ਵੈਨ ਚਲਾਈ ਜਾ ਰਹੀ ਹੈ, ਜਿਸ ਦਾ ਸਡਿਊਲ ਇਹਨਾਂ ਚੋਣ ਹਲਕਿਆਂ ਦੇ ਦਫਤਰਾਂ ਪਾਸੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰਾਂ ਅਤੇ ਬੂਥ ਲੈਵਲ ਤੇ ਚੱਲ ਰਹੀ ਮੋਬਾਇਲ ਡੈਮੋਸਟਰੇਸ਼ਨ ਵੈਨ ਤੇ ਜਾ ਕੇ ਈ.ਵੀ.ਐਮ. ਅਤੇ ਵੀ.ਵੀ.ਪੈਟ ਤੇ ਵੋਟ ਪਾ ਕੇ ਜਰੂਰ ਦੇਖਣ ਤਾਂ ਜੋ ਈ.ਵੀ.ਐਮ. ਅਤੇ ਵੀ.ਵੀ.ਪੈਟ ਪ੍ਰਤੀ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕੇ।
Advertisement
Advertisement
error: Content is protected !!