PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਪਾਵਰਕੌਮ ਦੀ ਪੈਨਸ਼ਨਰ ਐਸੋਸੀਏਸ਼ਨ ਦਿਹਾਤੀ ਤੇ ਸ਼ਹਿਰੀ ਮੰਡਲ ਬਰਨਾਲਾ ਦਾ ਸਫਲ ਡੈਲੀਗੇਟ ਇਜਲਾਸ

Advertisement
Spread Information

ਪਾਵਰਕੌਮ ਦੀ ਪੈਨਸ਼ਨਰ ਐਸੋਸੀਏਸ਼ਨ ਦਿਹਾਤੀ ਤੇ ਸ਼ਹਿਰੀ ਮੰਡਲ ਬਰਨਾਲਾ ਦਾ ਸਫਲ ਡੈਲੀਗੇਟ ਇਜਲਾਸ

ਰਣਜੀਤ ਸਿੰਘ ਜੋਧਪੁਰ ਸ਼ਹਿਰੀ ਮੰਡਲ, ਮਹਿੰਦਰ ਸਿੰਘ ਕਾਲਾ ਦਿਹਾਤੀ ਮੰਡਲ ਦੇ ਸਰਬਸੰਮਤੀ ਨਾਲ ਪਰਧਾਨ ਚੁਣੇ ਗਏ


ਪਰਦੀਪ ਕਸਬਾ , ਬਰਨਾਲਾ 5 ਅਕਤੂਬਰ 2021

ਪਾਵਰਕੌਮ ਵਿੱਚ ਦਹਾਕਿਆਂ ਬੱਧੀ ਸਮਾਂ ਬਿਤਾਕੇ ਖੂਨ ਪਸੀਨਾ ਵਹਾਉਣ ਤੋਂ ਬਾਅਦ ਸੇਵਾਮੁਕਤ ਹੋਏ ਦਿਹਾਤੀ ਅਤੇ ਸ਼ਹਿਰੀ ਮੰਡਲ ਦਾ ਪੈਨਸ਼ਨਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਨਵੀਆਂ ਜਥੇਬੰਦਕ ਅਦਾਰੇ ਚੁਨਣ ਲਈ ਡੈਲੀਗੇਟ ਇਜਲਾਸ ਸਥਾਨਕ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਇਆ।ਡੈਲੀਗੇਟ ਇਜਲਾਸ ਦੀ ਸ਼ੁਰੂਆਤ ਪਿਛਲੇ ਸਮੇਂ ਦੌਰਾਨ ਵਿਛੜ ਗਏ ਸਾਥੀਆਂ ਅਤੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।

ਦੋਵੇਂ ਮੰਡਲਾਂ ਦੀ ਸਾਂਝੀ ਜਥੇਬੰਦਕ ਰਿਪੋਰਟ ਹਰਨੇਕ ਸਿੰਘ ਸੰਘੇੜਾ ਨੇ ਵਿਸਥਾਰ ਵਿੱਚ ਪੇਸ਼ ਕੀਤੀ। ਰਿਪੋਰਟ ਦੌਰਾਨ ਮੌਜੂਦਾ ਕੌਮੀ ਕੌਮਾਂਤਰੀ ਹਾਲਤਾਂ ਖਾਸ ਕਰ ਮੋਦੀ ਹਕੂਮਤ ਵੱਲੋਂ 2019 ਵਿੱਚ ਦੂਜੀ ਵਾਰ ਸਤਾ ਸੰਭਾਲਣ ਤੋਂ ਬਾਅਦ ਆਰਥਿਕ ਸੁਧਾਰਾਂ ਦੀ ਪਰਕਿੑਆ ਤਹਿਤ ਜਨਤਕ ਖੇਤਰ ਦੇ ਅਦਾਰਿਆਂ ਦੇ ਭੋਗ ਪਾਉਣ ਦੀ ਨੀਤੀ ਉੱਪਰ ਗੰਭੀਰ ਚਰਚਾ ਕੀਤੀ।

ਪਾਵਰਕੌਮ ਦੀ ਮਨੇਜਮੈਂਟ ਵੱਲੋਂ ਪੈਨਸ਼ਨਰਾਂ ਅਤੇ ਮੁਲਾਜਮਾਂ ਪੑਤੀ ਧਾਰੇ ਮੁਲਾਇਮ ਪੈਨਸ਼ਨਰ ਵਿਰੋਧੀ ਚੱਲ ਰਹੇ ਸੰਘਰਸ਼ ਵਿੱਚ ਦੋਵਾਂ ਮੰਡਲਾਂ ਦੇ ਸਾਥੀਆਂ ਵੱਲੋਂ ਪਾਏ ਯੋਗਦਾਨ ਉੱਪਰ ਚਾਨਣਾ ਪਾਇਆ। ਰਹਿ ਗਈਆਂ ਘਾਟਾਂ ਕਮਜੋਰੀਆਂ ਨੂੰ ਵੀ ਚਿੰਨਤ ਕਰਦਿਆਂ ਦੂਰ ਕਰਨ ਲਈ ਜਥੇਬੰਦਕ ਤਾਣੇ ਬਾਣੇ ਨੂੰ ਮਜਬੂਤ ਕਰਨ ਤੇ ਜੋਰ ਦਿੱਤਾ। ਵਿੱਤ ਰਿਪੋਰਟ ਸਾਥੀ ਹਰਜੀਤ ਸਿੰਘ ਨੇ ਪੇਸ਼ ਕੀਤੀ। ਦੋਵੇਂ ਰਿਪੋਰਟਾਂ ਉੱਪਰ ਹਾਜਰ ਸਾਥੀਆਂ ਵਿੱਚੋਂ ਦਰਜਨਾਂ ਸਾਥੀਆਂ ਨੇ ਉਸਾਰੂ ਆਲੋਚਾਨਤਮਕ ਨਜਰੀਏ ਤੋਂ ਬਹਿਸ ਕੀਤੀ। ਰਿਪੋਰਟ ਉੱਪਰ ਮੇਲਾ ਸਿੰਘ ਕੱਟੂ, ਜਗਦੀਸ਼ ਸਿੰਘ ਨਾਈਵਾਲਾ, ਸੁਖਜੰਟ ਸਿੰਘ, ਜੱਗਾ ਸਿੰਘ, ਵਿਸਾਖਾ ਸਿੰਘ, ਕਮਲ ਸ਼ਰਮਾਂ, ਮਹਿੰਦਰ ਸਿੰਘ ਕਾਲਾ, ਬਹਾਦਰ ਸਿੰਘ,ਪਾਰਸ ਤੋਂ ਇਲਾਵਾ ਬਹੁਤ ਸਾਰੇ ਸਾਥੀਆਂ ਨੇ ਬਹਿਸ ਵਿੱਚ ਭਾਗ ਲਿਆ। ਉਪਰੰਤ ਦੋਵੇਂ ਜਥੇਬੰਦਕ ਅਤੇ ਵਿੱਤ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ।

ਅਗਲੇ ਸਮੇਂ ਲਈ ਦੋਵੇਂ ਦਿਹਾਤੀ ਅਤੇ ਸ਼ਹਿਰੀ ਮੰਡਲਾਂ ਦੀ ਜਥੇਬੰਦਕ ਚੋਣ ਲਈ ਸਰਕਲ ਕਮੇਟੀ ਵੱਲੋਂ ਪਿਆਰਾ ਲਾਲ ਪੑਧਾਨ,ਸਿੰਦਰ ਧੌਲਾ, ਮੁਖਤਿਆਰ ਸਿੰਘ ਅਤੇ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਅਰੰਭੀ ਗਈ। ਦੋਵੇਂ ਆਗੂਆਂ ਨੇ ਪਾਵਰਕੌਮ ਦੇ ਪੈਨਸ਼ਨਰ ਸਾਥੀਆਂ ਵੱਲੋਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਅਤੇ ਸਨਅਤੀ ਨੀਤੀਆਂ ਖਿਲਾਫ਼ ਅਤੇ ਪਾਵਰਕੌਮ ਦੇ ਪੈਨਸ਼ਨਰਾਂ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕਿਆਂ ਖਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਪਾਏ ਜਾ ਰਹੇ ਯਗਦਾਨ ਦੀ ਜੋਰਦਾਰ ਸਲਾਹ ਕੀਤੀ। ਭਵਿੱਖ ਵਿੱਚ ਵੀ ਪੈਨਸ਼ਨਰ ਸਾਥੀਆਂ ਨੂੰ ਪਾਵਰਕੌਮ ਸਮੇਤ ਸੰਘਰਸ਼ ਕਰ ਰਹੇ ਤਬਕਿਆਂ ਖਾਸ ਕਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਂਦੇ ਰਹਿਣ ਦੀ ਜੋਰਦਾਰ ਅਪੀਲ ਕੀਤੀ।

ਆਉਣ ਵਾਲੇ ਸਮੇਂ ਲਈ ਦਿਹਾਤੀ ਮੰਡਲ ਦੀ ਨਵੀਂ ਕਮੇਟੀ ਵਿੱਚ ਪੑਧਾਨ ਮਹਿੰਦਰ ਸਿੰਘ ਕਾਲਾ , ਹਰਨੇਕ ਸਿੰਘ ਸਕੱਤਰ ਅਤੇ ਸ਼ਹਿਰੀ ਮੰਡਲ ਲਈ ਰਣਜੀਤ ਸਿੰਘ ਜੋਧਪੁਰ ਪੑਧਾਨ, ਸੁਖਜੰਟ ਸਿੰਘ ਸਕੱਤਰ, ਹਰਜੀਤ ਸਿੰਘ ਵਿੱਤ ਸਕੱਤਰ ਸਮੇਤ ਦੋਵੇਂ ਮੰਡਲਾਂ ਦੀਆਂ ਨੌਂ ਨੌਂ ਮੈਂਬਰੀ ਕਮੇਟੀਆਂ ਚੁਣੀਆਂ ਗਈਆਂ। ਨਵੇਂ ਚੁਣੇ ਗਏ ਅਹੁਦੇਦਾਰ ਸਾਥੀਆਂ ਨੇ ਸਰਕਲ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰ ਕਾਮਿਆਂ ਸਮੇਤ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹਿਣਗੇ। ਜਥੇਬੰਦਕ ਇਜਲਾਸ ਦੌਰਾਨ ਪਾਸ ਕੀਤੇ ਮਤੇ ਰਾਹੀਂ ਲਖੀਮਪੁਰ ਵਿੱਚ ਬੌਖਲਾਈ ਮੋਦੀ ਹਕੂਮਤ ਵੱਲੋਂ ਸ਼ਾਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਕੇਂਦਰੀ ਮੰਤਰੀ ਦੇ ਬੇਟੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਨੱਚਦਿਆਂ ਤਿੰਨ ਕਿਸਾਨਾਂ ਨੂੰ ਜੀਪਾਂ ਥੱਲੇ ਦਰੜਕੇ ਅਤੇ ਇੱਕ ਕਿਸਾਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਕਿਸਾਨ ਅੰਦੋਲਨ ਨਾਲ ਇਕਮੁੱਠਤਾ ਦਾ ਪ੍ਗਟਾਵਾ ਕੀਤਾ ਗਿਆ।


Spread Information
Advertisement
Advertisement
error: Content is protected !!