Skip to content
Advertisement

ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਰੋਜ਼ਗਾਰ ਮੇਲਾ 17 ਸਤੰਬਰ ਨੂੰ
–ਦੂਜੇ ਦਿਨ ਵੀ ਸੰਘੇੜਾ ਕਾਲਜ ਵਿਚ ਲੱਗਿਆ ਰੋਜ਼ਗਾਰ ਮੇਲਾ
ਪਰਦੀਪ ਕਸਬਾ, ਬਰਨਾਲਾ, 15 ਸਤੰਬਰ 2021
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਵਿਖੇ ਦੋ ਰੋਜ਼ਾ ਰੋਜ਼ਗਾਰ ਮੇਲਾ ਲਾਇਆ ਗਿਆ ਹੈ। ਇਸ ਮਗਰੋਂ 17 ਸਤੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਰੋਜ਼ਗਾਰ ਮੇਲੇ ਲਗਾ ਕੇ ਵੱਖ-ਵੱਖ
ਕੰਪਨੀਆਂ ਵੱਲੋਂ ਮੌਕੇ ’ਤੇ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿਹੜੇ ਨੌਜਵਾਨ ਦੋ ਰੋਜ਼ਾ ਰੋਜ਼ਗਾਰ ਮੇਲੇ ਵਿਚ ਨਹੀਂ ਪੁੱਜ ਸਕੇ, ਉਹ 17 ਸਤੰਬਰ ਨੂੰ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ 94658-31007 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Advertisement

error: Content is protected !!