PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਗੋਬਿੰਦਗੜ੍ਹ ਵਿਖੇ ਪੁਲਿਸ ਵੱਲੋਂ ਢਾਹੇ ਜਬਰ ਖਿਲਾਫ 14 ਸਤੰਬਰ ਦੇ ਰਾਏਕੋਟ ਵਿਖੇ ਸੜਕ ਰੋਕੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ-ਹਰਦਾਸਪੁਰਾ

Advertisement
Spread Information

ਗੋਬਿੰਦਗੜ੍ਹ ਵਿਖੇ ਪੁਲਿਸ ਵੱਲੋਂ ਢਾਹੇ ਜਬਰ ਖਿਲਾਫ 14 ਸਤੰਬਰ ਦੇ ਰਾਏਕੋਟ ਵਿਖੇ ਸੜਕ ਰੋਕੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ-ਹਰਦਾਸਪੁਰਾ


ਗੁਰਸੇਵਕ ਸਹੋਤਾ  , ਮਹਿਲਕਲਾਂ 12 ਸਤੰਬਰ 2021

    ਮਹਿਲਕਲਾਂ ਇਲਾਕੇ ਦੇ ਨਾਲ ਲਗਦੇ ਪਿੰਡ ਗੋਬਿੰਦਗੜ ਦੇ ਲੋਕਾਂ’ਤੇ ਇੱਕ ਮਾਮੂਲੀ ਝਗੜੇ ਨੂੰ ਲੈਕੇ ਢਾਹੇ ਪੁਲਿਸ ਜਬਰ ਖਿਲਾਫ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ, ਅੰਗਰੇਜ ਸਿੰਘ ਰਾਏਸਰ, ਜਗਤਾਰ ਸਿੰਘ ਮੂੰਮ ਅਤੇ ਮਜਦੂਰ ਆਗੂ ਅਜਮੇਰ ਸਿੰਘ ਕਾਲਸਾਂ ਨੇ ਦੱਸਿਆ ਕਿ ਦੋ ਦਿਨ ਪੂਰੇ ਮਹਿਲਕਲਾਂ ਬਲਾਕ ਦੇ

ਪਿੰਡਾਂ ਮਹਿਲਕਲਾਂ,ਕਿਰਪਾਲ ਸਿੰਘ ਵਾਲਾ, ਕਲਾਲਮਾਜਰਾ, ਧਨੇਰ, ਮੂੰਮ, ਗਹਿਲ, ਸੱਦੇਵਾਲ, ਛੀਨੀਵਾਲਖੁਰਦ, ਚੰਨਣਵਾਲ, ਰਾਏਸਰ, ਸਹਿਜੜਾ, ਸਹੌਰ, ਕੁਰੜ, ਛਾਪਾ, ਪੰਡੋਰੀ, ਮਹਿਲਖੁਰਦ, ਗੰਗੋਹਰ, ਨਿਹਾਲੂਵਾਲ, ਬਾਹਮਣੀਆਂ, ਕੁਤਬਾ, ਛਾਪਾ, ਹਰਦਾਸਪੁਰਾ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਪੁਲਿਸ ਦੇ ਨਿਹੱਕੇ ਜਬਰ ਖਿਲ਼ਾਫ 14 ਸਤੰਬਰ ਨੂੰ ਬਰਨਾਲਾ-ਲੁਧਿਆਣਾ ਜੀਟੀ ਰੋਡ ਰਾਏਕੋਟ ਵਿਖੇ ਜਾਮ ਕਰਨ ਦੇ ਸੱਦੇ ਵਿੱਚ ਵੱਡੀ ਗਿਣਤੀ ਵਿੱਚ ਕਾਫਲੇ ਬੰਨ੍ਹਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ ਗਈ।ਇਸ ਘਟਨਾ ਦਾ ਵਿਸਥਾਰ ਦਸਦਿਆਂ ਆਗੂਆਂ ਕਿਹਾ ਕਿ ਪਿੰਡ ਦੇ ਫੌਜ ਦੇ ਜਵਾਨ ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਅਮਨਦੀਪ ਕੌਰ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ।

ਜਿਸ ਕਾਰਨ 11 ਸਾਲਾ ਬੱਚਾ ਹਾਸਲ ਕਰਨ ਲਈ ਅਮਨਦੀਪ ਕੌਰ ਨੇ ਪੁਲਿਸ ਚੌਂਕੀ ਜਲਾਲਦੀਵਾਲ ਸ਼ਿਕਾਇਤ ਕਰ ਦਿੱਤੀ। ਚੌਂਕੀ ਇੰਚਾਰਜ ਨੇ ਇਹ ਮਾਮਲਾ ਸਮਾਜਿਕ ਤੌਰ`ਤੇ ਨਜਿੱਠਣ ਲਈ ਸ਼ਾਮ ਤੱਕ ਦਾ ਵਕਤ ਦਿੱਤਾ ਹੋਇਆ ਸੀ। ਪਰ ਇਸ ਤੋਂ ਪਹਿਲਾਂ ਹੀ ਅਮਨਦੀਪ ਕੌਰ ਨੇ ਪੁਲਿਸ ਹੈਲਪਲਾਈਨ(112) ਤੇ ਫੋਨ ਕਰ ਦਿੱਤਾ। ਚੌਕੀ ਇੰਚਾਰਜ ਭਾਰੀ ਪੁਲਿਸ ਫੋਰਸ ਨਾਲ ਪਿੰਡ ਪੁੱਜਾ।ਇਸ ਸਮੇਂ ਹਰਪ੍ਰੀਤ ਸਿੰਘ ਬੱਚੇ ਸਮੇਤ ਗੁਆਂਢ`ਚ ਰਹਿੰਦੇ ਆਪਣੇ ਘਰ ਬੈਠੇ ਸਨ। ਪੁਲਿਸ ਨੇ ਆਉਂਦਿਆਂ ਸਾਰ ਹੀ ਬੱਚੇ ਨੂੰ ਜਬਰੀ ਲਿਜਾਣ ਦੀ ਕੋਸ਼ਿਸ ਕੀਤੀ। ਬੱਚੇ ਦੀਆਂ ਚੀਖਾਂ ਸੁਣਕੇ ਆਂਢ ਗੁਆਂਢ ਦੇ ਲੋਕ ਕਾਫੀ ਗਿਣਤੀ ਵਿੱਚ ਇਕੱਠੇ ਹੋ ਗਏ। ਇਸੇ ਦੌੌਰਾਨ ਹੀ ਥਾਣੇਦਾਰ ਦਾ ਸਰਕਾਰੀ ਰਿਵਾਲਵਰ ਡਿੱਗ ਪਿਆ।

ਬੱਸ ਫਿਰ ਕੀ ਸੀ ? ਥਾਣੇਦਾਰ ਨੇ ਡੀਐਸਪੀ ਰਾਏਕੋਟ ਨੂੰ ਲੋਕਾਂ ਵੱਲੋਂ ਪੁਲਿਸ ਤੇ ਹਮਲਾ ਕਰਨ ਦਾ ਕਰਨ ਦਾ ਫੋਨ ਕਰ ਦਿੱਤਾ । ਬੱਸ ਫਿਰ ਕੀ ਸੀ ? ਹਠੂਰ, ਰਾਏਕੋਟ, ਸੁਧਾਰ ਅਤੇ ਲੋਹਟਬੱਦੀ ਆਦਿ ਥਾਣਿਆਂ ਦੀ ਪੁਲਿਸ ਨੇ ਪਿੰਡ ਤੇ ਚੜ੍ਹਾਈ ਕਰ ਦਿੱਤੀ। ਆਉਣ ਸਾਰ ਪਿੰਡ ਵਾਸੀਆਂ ਔਰਤਾਂ ਇੱਥੋਂ ਤੱਕ ਕਿ ਮੰਦਬੁੱਧੀ ਵਿਅਕਤੀ ਨੂੰ ਵੀ ਨਾਂ ਬਖਸ਼ਿਆ।ਇੱਕ ਔਰਤ ਚਰਨਜੀਤ ਕੌਰ ਦੀਆਂ ਲੱਤਾਂ ਵੀ ਤੋੜ ਦਿੱਤੀਆਂ।ਅਗਲੇ ਦਿਨ ਜਥੇਬੰਦੀ ਦਾ ਵੱਡਾ ਵਫਦ ਥਾਣਾ ਮੁਖੀ ਰਾਏਕੋਟ ਨੂੰ ਮਿਲਣ ਗਿਆ ਤਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਹੋਈ।

ਪਿੰਡ ਦੇ ਹੀ ਪੰਜ ਵਿਅਕਤੀਆਂ ਸਮੇਤ ਦੋ ਔਰਤਾਂ ਉੱਪਰ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਇਸ ਨਾਲ ਲੋਕਾਂ ਵਿੱਚ ਗੁੱਸੇ ਦੀ ਲਹਿਰ ਹੋਰ ਫੈਲ ਗਈ। ਇਸ ਸਬੰਧੀ ਥਾਣਾ ਰਾਏਕੋਟ, ਪੁਲਿਸ ਚੌਕੀ ਜਲਾਲਦੀਵਾਲ ਸਮੇਤ ਬਰਨਾਲਾ-ਲੁਧਿਆਣਾ ਜੀਟੀ ਰੋਡ ਦਾ ਘਿਰਾਓ, ਐਸਐਸਪੀ ਜਗਰਾਓਂ ਨੂੰ ਵਫਦ ਮਿਲਕੇ ਪਿੰਡ ਵਾਸੀਆਂ ਖਿਲ਼ਾਫ ਦਰਜ ਝੂਠਾ ਪੁਲਿਸ ਕੇਸ ਰੱਦ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲ਼ਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਪਰ ਪੁਲਿਸ ਹਾਲੇ ਤੀਕ ਵੀ ਟੱਸ ਤੋਂ ਮੱਸ ਨਹੀਂ ਹੋਈ। ਇਸ ਕਰਕੇ ਮਹਿਲਕਲਾਂ ਇਲਾਕੇ ਇਲਕੇ ਦਾ ਜਾਬਰਾਂ ਖਿਲਾਫ ਜੂਝ ਮਰਨ ਦਾ ਇਤਿਹਾਸ ਹੈ। ਹੁਣ ਫੇਰ ਪੰਜਾਬ ਪੁਲਿਸ ਸਾਡੇ ਸਿਕ ਦੀ ਪਰਖ ਕਰਨਾ ਚਾਹੁੰਦੀ ਹੈ। ਆਗੂਆਂ ਨੇ ਗੋਬਿੰਦਗੜ੍ਹ ਨਿਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਹਰ ਪਿੰਡ ਵਿੱਚੋਂ ਮਰਦ ਔਰਤਾਂ ਨੌਜਵਾਨਾਂ ਨੂੰ ਕਾਫਲੇ ਬੰਨ੍ਹਕੇ 14 ਸਤੰਬਰ ਦੇ ਬਰਨਾਲਾ-ਲੁਧਿਆਣਾ ਜੀਟੀ ਰੋਡ ਤੇ ਰਾਏਕੋਟ ਪੁੱਜਣ ਦੀ ਅਪੀਲ ਕੀਤੀ।ਪਿੰਡਾਂ ਵਿੱਚ ਪ੍ਰਚਾਰ ਕਰਨ ਸਮੇਂ ਅਮਰਜੀਤ ਸਿੰਘ ਠੁੱਲੀਵਾਲ, ਹਰਬੰਸ ਸਿੰਘ, ਸੋਹਣ ਸਿੰਘ ਗੋਬਿੰਦਗੜ੍ਹ, ਸੰਦੀਪ ਸਿੰਘ ਸੋਨੀ ਅਤੇ ਜਸਵਿੰਦਰ ਸਿੰਘ ਵੀ ਹਾਜਰ ਸਨ।


Spread Information
Advertisement
Advertisement
error: Content is protected !!