PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਰਾਜਸੀ ਹਲਚਲ

12 ਨੂੰ ਹੋਵੇਗਾ ਮੋਤੀ ਮਹਿਲ ਦਾ ਘਿਰਾਓ/ ਟੈੰਕੀ ਤੇ 20 ਵੇੰ ਦਿਨ ਵੀ ਡਟਿਆ ਰਿਹਾ ਮੁਨੀਸ਼

Advertisement
Spread Information

12 ਨੂੰ ਹੋਵੇਗਾ ਮੋਤੀ ਮਹਿਲ ਦਾ ਘਿਰਾਓ/ ਟੈੰਕੀ ਤੇ 20 ਵੇੰ ਦਿਨ ਵੀ ਡਟਿਆ ਰਿਹਾ ਮੁਨੀਸ਼


ਹਰਪ੍ਰੀਤ ਕੌਰ ਬਬਲੀ, ਸੰਗਰੂਰ,9 ਸਤੰਬਰ ,2021

    ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਹਿਰ ਸੰਗਰੂਰ ਚ ਸਿਵਲ ਹਸਪਤਾਲ ਵਾਲੇ ਟੈੰਕੀ ਤੇ ਬੀ.ਅੈੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ 20 ਵੇੰ ਦਿਨ ਵੀ ਟੈੰਕੀ ਤੇ ਡਟਿਆ ਹੋਇਆ ਹੈ। ਜਿਕਰਯੋਗ ਹੈ ਕਿ ਬੇਰੁਜ਼ਗਾਰ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਅਤੇ ਇਸ ਸੰਬੰਧੀ ਅਨੇਕਾਂ ਮੀਟਿੰਗਾਂ ਪੰਜਾਬ ਸਰਕਾਰ ਨਾਲ ਹੋ ਚੁੱਕੀਆਂ ਹਨ। ਕਿਸੇ ਵੀ ਮੀਟਿੰਗ ਚ ਬੇਰੁਜ਼ਗਾਰਾਂ ਦੀ ਰੁਜ਼ਗਾਰ ਸੰਬੰਧੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਬੇਰੁਜ਼ਗਾਰ ਬੀ.ਅੈੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਪੰਜਾਬ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਤੋਂ ਭੱਜ ਚੁੱਕੀ ਹੈ। ਇਸ ਸੰਬੰਧੀ ਬੇਰੁਜ਼ਗਾਰਾਂ ਦੀਅਾਂ ਜਿੰਨ੍ਹੀਆਂ ਵੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈਆਂ ਹਨ ਇਨ੍ਹਾਂ ਹੋਈਆਂ ਮੀਟਿੰਗਾਂ ਵਿੱਚ ਬੇਰੁਜ਼ਗਾਰਾਂ ਨੂੰ ਲਾਰਿਆਂ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ। ਇਸ ਲਈ ਸਰਕਾਰ ਦੇ ਇਨ੍ਹਾਂ ਝੂਠੇ ਲਾਰਿਆਂ ਤੋਂ ਅੱਕ ਕੇ ਬੇਰੁਜ਼ਗਾਰ ਮਨੀਸ਼ ਫਾਜ਼ਿਲਕਾ 21 ਅਗਸਤ ਤੋਂ ਟੈਂਕੀ ਤੇ ਡਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਪਟਿਆਲੇ ਵਿਖੇ ਬੇਰੁਜ਼ਗਾਰਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਦੋਂ ਤੱਕ ਬੇਰੁਜ਼ਗਾਰਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਦੁਆਰਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਅਮਨ ਸੇਖਾ, ਸੰਦੀਪ ਸਿੰਘ, ਗਗਨਦੀਪ ਕੌਰ,ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ, ਨਰਿੰਦਰ ਸਿੰਘ, ਮੱਖਣ ਸੇਰੋਂ, ਅਵਤਾਰ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ, ਲਖਵੀਰ ਕੌਰ, ਅਮਰਜੀਤ, ਗੁਰਸਿਮਰਤ, ਸ਼ੰਦੀਪ ਕੌਰ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Spread Information
Advertisement
Advertisement
error: Content is protected !!