PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਕੌੜਾ ਸੱਚ -5 ਹਲਕਿਆਂ ਤੋਂ ਜਿੱਤ ਕੇ ਵੀ ਹਾਰਿਆ ਆਪ ਉਮੀਦਵਾਰ ਗੁਰਮੇਲ ਘਰਾਚੋਂ

Advertisement
Spread Information

F M ਹਰਪਾਲ ਚੀਮਾ ਤੇ EM ਮੀਤ ਹੇਅਰ ਤੋਂ ਹਲਕੇ ਦੇ ਲੋਕਾਂ ਨੇ ਮੂੰਹ ਮੋੜਿਆ !

ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਸਿਰਫ 4 ਹਲਕਿਆਂ ਤੋਂ ਜਿੱਤ

ਮਲੇਰਕੋਟਲਾ, ਦਿੜਬਾ ਤੇ ਭਦੌੜ ਨੇ ਮਾਨ ਦੀ ਜਿੱਤ ‘ਚ ਨਿਭਾਈ ਅਹਿਮ ਭੂਮਿਕਾ


ਹਰਿੰਦਰ ਨਿੱਕਾ , ਬਰਨਾਲਾ 26 ਜੂਨ 2022

  ਲੋਕ ਸਭਾ ਦੀ ਜਿਮਨੀ ਚੋਣ ਦੇ ਨਤੀਜ਼ੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਿਰ ਚੜ੍ਹੇ ਗਰੂਰ ਨੂੰ ਕਾਫੀ ਹੱਦ ਤੱਕ ਠੱਲ੍ਹਿਆ ਹੈ। ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ,ਲੋਕ ਸਭਾ ਖੇਤਰ ‘ਚ ਪੈਂਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚੋਂ 5 ਤੋਂ ਜਿੱਤ ਕੇ ਵੀ ਆਖਿਰ ਹਾਰ ਗਿਆ । ਜਦੋਂਕਿ ਸਿਮਰਨਜੀਤ ਸਿੰਘ ਮਾਨ, 4 ਹਲਕਿਆਂ ਤੋਂ ਜਿੱਤ ਕੇ ਵੀ ਲੋਕ ਸਭਾ ਦੀਆਂ ਪੋੜੀਆਂ ਚੜ੍ਹਨ ਵਿੱਚ ਕਾਮਯਾਬ ਹੋ ਗਿਆ।

         ਲੋਕ ਸਭਾ ਹਲਕੇ ਅੰਦਰ ਪੈਂਦੇ ਦੋ ਮੰਤਰੀਆਂ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ,ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਨੂੰ ਜਿੱਤ ਦਿਵਾਉਣ ਵਿੱਚ ਸਫਲ ਨਹੀਂ ਹੋ ਸਕੇ। ਵਿੱਤ ਮੰਤਰੀ ਚੀਮਾ ਦੇ ਹਲਕੇ ਤੋਂ ਮਾਨ ਨੂੰ 7553 ਵੋਟਾਂ ਅਤੇ ਮੀਤ ਹੇਅਰ ਦੇ ਹਲਕੇ ਤੋਂ ਮਾਨ ਨੂੰ 2295 ਵੋਟਾਂ ਦੀ ਲੀਡ ਮਿਲੀ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਟਕਨੀ ਦੇਣ ਵਾਲੇ ਆਪ ਦੇ ਬਹੁਚਰਚਿਤ ਐਮ.ਐਲ.ਏ. ਲਾਭ ਸਿੰਘ ਉੱਗੋਕੇ ਦੇ ਹਲਕਾ ਭਦੌੜ ਤੋਂ ਵੀ ਮਾਨ ਨੂੰ 7125 ਵੋਟਾਂ ਵੱਧ ਮਿਲੀਆ। ਜਦੋਂਕਿ ਆਪ ਦੇ ਵਿਧਾਇਕ ਡਾਕਟਰ ਜਮੀਲ ਉਲ ਰਹਿਮਾਨ ਦੇ ਮਲੇਰਕੋਟਲਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਨੂੰ 8101 ਵੋਟਾਂ ਦੀ ਨਿਰਨਾਇਕ ਤੇ ਸੱਭ ਤੋਂ ਵੱਡੀ ਲੀਡ ਪ੍ਰਾਪਤ ਹੋਈ। ਦੂਜੇ ਪਾਸੇ ਆਪ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5 ਹਲਕਿਆਂ ਤੋਂ ਲੀਡ ਮਿਲੀ,ਪਰੰਤੂ ਉਹ ਚਾਰ ਹਲਕਿਆਂ ਤੋਂ ਮਾਨ ਨੂੰ ਮਿਲੀ 25779 ਵੋਟਾਂ ਦੀ ਲੀਡ ਅੱਗੇ ਟਿਕ ਨਾ ਸਕੀ। ਘਰਾਚੋਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ 12036 , ਅਮਨ ਅਰੋੜਾ ਦੇ ਸੁਨਾਮ ਹਲਕੇ ਤੋਂ 1483 , ਬਰਿੰਦਰ ਗੋਇਲ ਦੇ ਹਲਕੇ ਲਹਿਰਾਗਾਗਾ ਤੋਂ 2790 , ਨਰਿੰਦਰ ਕੌਰ ਭਰਾਜ ਦੇ ਹਲਕਾ ਸੰਗਰੂਰ ਤੋਂ 2492 ਅਤੇ ਕੁਲਵੰਤ ਸਿੰਘ ਪੰਡੋਰੀ ਦੇ ਹਲਕਾ ਮਹਿਲ ਕਲਾਂ ਤੋਂ 203 ਵੋਟਾਂ ਦੀ ਲੀਡ ਪ੍ਰਾਪਤ ਹੋਈ। ਵੱਧ ਹਲਕੇ ਜਿੱਤ ਕੇ ਵੀ ਘਰਾਚੋਂ ਦੇ ਹਾਰ ਜਾਣ ਦਾ ਕਾਰਣ, ਇਹ ਰਿਹਾ ਕਿ ਆਪ ਨੂੰ ਮਿਲੀ ਲੀਡ ਦਾ ਅੰਤਰ ਘੱਟ, ਜਦੋਂਕਿ ਮਾਨ ਨੂੰ ਚਾਰ ਹਲਕਿਆਂ ਤੋਂ ਪ੍ਰਾਪਤ ਲੀਡ ਵੱਡੀ ਰਹੀ। ਸਿਮਰਨਜੀਤ ਸਿੰਘ ਮਾਨ ਨੂੰ ਮੁੜ ਐਮ.ਪੀ. ਬਣਾਉਣ ਵਿੱਚ ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ ਅਹਿਮ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਰਾਜਦੇਵ ਸਿੰਘ ਖਾਲਸਾ ਦੇ ਜਿਲ੍ਹੇ ਬਰਨਾਲਾ ਦੇ ਦੋ ਹਲਕਿਆਂ ਬਰਨਾਲਾ ਅਤੇ ਭਦੌੜ ਤੋਂ ਮਾਨ ਨੂੰ 9420 ਵੋਟਾਂ ਦੀ ਲੀਡ ਮਿਲੀ ਹੈ।

           ਇਸ ਤੋਂ ਬਿਨਾਂ ਸੰਗਰੂਰ ਹਲਕੇ ਤੋਂ ਸਾਲ 1989 ਵਿੱਚ ਵੱਡੀ ਜਿੱਤ ਦਰਜ਼ ਕਰਨ ਵਾਲੇ ਰਾਜਦੇਵ ਸਿੰਘ ਖਾਲਸਾ ਦਾ ਲੋਕ ਸਭਾ ਦੇ ਬਾਕੀ 6 ਹਲਕਿਆਂ ਵਿੱਚ ਵੀ ਚੋਖਾ ਅਸਰ ਹੈ। ਕਿਉਂਕਿ ਰਾਜਦੇਵ ਸਿੰਘ ਖਾਲਸਾ ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੇ, ਸਿੱਖ ਨੌਜਵਾਨਾਂ ਦੇ ਕੇਸਾਂ  ਦੀ ਮੁਫਤ ਪੈਰਵਾਈ ਕਰਦੇ ਰਹੇ ਹਨ। ਉਨਾਂ ਨੌਜਵਾਨਾਂ ਦੇ ਪਰਿਵਾਰਾਂ ਅਤੇ ਸਿੱਖ ਪੰਥ ਵਿੱਚ ਰਾਜਦੇਵ ਸਿੰਘ ਖਾਲਸਾ, ਕਾਫੀ ਮਕਬੂਲ ਹਨ, ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਆਪਣੀ ਚੋਣ ਤੋਂ ਬਾਅਦ ਪਹਿਲੀ ਵਾਰ , ਹੁਣ ਖੁੱਲ੍ਹ ਕੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨਿੱਤਰੇ ਸਨ। ਜਿਸ ਦਾ ਅਸਰ, ਮਾਨ ਦੀ ਜਿੱਤ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ। ਸਿਮਰਨਜੀਤ ਸਿੰਘ ਮਾਨ, ਜਦੋਂ ਰਾਜਦੇਵ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪਹੁੰਚੇ ਸਨ, ਤਾਂ ਉਨ੍ਹਾਂ ਖਾਲਸਾ ਨੂੰ 2027 ਦੀਆਂ ਚੋਣਾਂ ਸਮੇਂ ਵਿਧਾਨ ਸਭਾ ਹਲਕਾ, ਬਰਨਾਲਾ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਸਾਬਕਾ ਐਮ.ਪੀ. ਖਾਲਸਾ ਨੇ ਕਿਹਾ ਕਿ ਮਾਨ ਦੀ ਜਿੱਤ, ਪੰਜਾਬ ਦੀ ਸਿਆਸਤ ‘ਚੋਂ ਪੰਥ ਨੂੰ ਮਨਫੀ ਕਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਉਨਾਂ ਕਿਹਾ ਕਿ ਪੰਜਾਬ ,ਗੁਰਾਂ ਦੇ ਨਾਂ ਤੇ ਹੀ ਵੱਸਦਾ ਹੈ। ਖਾਲਸਾ ਨੇ ਕਿਹਾ ਕਿ ਮਾਨ ਦੀ ਜਿੱਤ ਨੇ ਪੰਥ ਦੀ ਰਾਜਨੀਤੀ ਨੂੰ ਮੁੜ ਲੀਹ ਤੇ ਲੈ ਕੇ ਆਉਣ ਦਾ ਮੁੱਢ ਬੰਨ੍ਹਿਆ ਹੈ। ਜਿਸ ਦਾ ਅਸਰ, ਸੰਗਰੂਰ ਤੋਂ ਇਲਾਵਾ ਪੰਜਾਬ ਹੀ ਨਹੀਂ, ਬਲਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿਦੇਸ਼ ਦੀ ਸਿੱਖ ਰਾਜਨੀਤੀ ਵਿੱਚ ਵੀ ਵੇਖਣ ਨੂੰ ਮਿਲੇਗਾ।

———————————————————————————

ਫਿਰ ਰਚਿਆ ਇਤਿਹਾਸ, ਭਗਵੰਤ ਦੀ ਥਾਂ ਹੁਣ MP ਸਿਮਰਨਜੀਤ ਸਿੰਘ ਮਾਨ


ਹਰਿੰਦਰ ਨਿੱਕਾ , ਬਰਨਾਲਾ 26 ਜੂਨ 2022

    ਇਨਕਲਾਬੀ ਲੋਕਾਂ ਦੀ ਧਰਤੀ ਸੰਗਰੂਰ ਜਿਲ੍ਹੇ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦਾ ਗੜ੍ਹ ਤੋੜ ਕੇ ਫਿਰ ਤੋਂ ਨਵਾਂ ਇਤਿਹਾਸ ਰਚਦਿਆਂ ਸਿਮਰਨਜੀਤ ਸਿੰਘ ਮਾਨ ਨੇ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5 ਹਜ਼ਾਰ ਤੋਂ ਵੱਧ ਵੋਟਾਂ ਨਾਲ ਪਟਖਣੀ ਦੇ ਦਿੱਤੀ ਹੈ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਲੋਕ ਸਭਾ ਸੀਟ ਖਾਲੀ ਹੋਈ ਸੀ ਤੇ ਹੁਣ ਜਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਤੋਂ ਹੋਈ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ। ਉੱਧਰ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਜਮਾਨਤ ਜਬਤ ਹੋ ਗਈ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਨਤੀਜੇ ਦਾ ਐਲਾਨ ਨਹੀਂ ਕੀਤਾ ਹੈ। ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਨਵਾਂ ਇਤਿਹਾਸ ਸਿਰਜਿਆ ਹੈ। ਖਾਲਸਾ ਨੇ, ਮਾਨ ਦੀ ਜਿੱਤ ਲਈ, ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ, ਜੁਝਾਰੂ ਕਿਸਮ ਦੇ ਹਨ, ਧਾੜਵੀਆਂ ਦੀ ਤਰਾਂ ਚੋਣ ਜਿੱਤਣ ਦੇ ਦਾਅਵੇ ਕਰਨ ਵਾਲਿਆਂ ਨੂੰ ਹਮੇਸ਼ਾ ਹਰਾਉਂਦੇ ਰਹੇ ਹਨ।  ਲੋਕਾਂ ਨੇ ਮਾਨ ਦੀ ਜਿੱਤ ਤੋਂ ਬਾਅਦ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ,ਖੁਸ਼ੀ ਦਾ ਵੀ ਇਜਹਾਰ ਕੀਤਾ।

ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋ ਜਿਹੜੇ 6 ਹਲਕਿਆਂ ਦੀ ਵੋਟਿੰਗ ਮੁਕੰਮਲ ਹੋਈ*
ਉਸ ਦਾ ਨਤੀਜਾ

ਬਰਨਾਲਾ

ਸਿਮਰਨਜੀਤ ਸਿੰਘ ਮਾਨ- 25722
ਗੁਰਮੇਲ ਸਿੰਘ (ਆਪ)- 23427
ਗੋਲਡੀ (ਕਾਂਗਰਸ)- 7133
ਢਿੱਲੋਂ (ਭਾਜਪਾ)- 13252
ਰਾਜੋਆਣਾ (ਅਕਾਲੀ)- 4670
——

ਸੁਨਾਮ

ਸਿਮਰਨਜੀਤ ਸਿੰਘ ਮਾਨ- 34529
ਗੁਰਮੇਲ ਸਿੰਘ (ਆਪ)- 36012
ਗੋਲਡੀ (ਕਾਂਗਰਸ)- 6173
ਢਿੱਲੋਂ (ਭਾਜਪਾ)- 7822
ਰਾਜੋਆਣਾ (ਅਕਾਲੀ)- 5673
——-

ਮਾਲਰੇਕੋਟਲਾ

ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543

ਦਿੜ੍ਹਬਾ

ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਰਾਜੋਆਣਾ (ਅਕਾਲੀ)- 5719
—-

ਸੰਗਰੂਰ

ਸਿਮਰਨਜੀਤ ਸਿੰਘ ਮਾਨ- 27803
ਗੁਰਮੇਲ ਸਿੰਘ (ਆਪ)- 30295
ਗੋਲਡੀ (ਕਾਂਗਰਸ)- 12156
ਢਿੱਲੋਂ (ਭਾਜਪਾ)- 9748
ਰਾਜੋਆਣਾ (ਅਕਾਲੀ)- 3795

ਲਹਿਰਾਗਾਗਾ

ਸਿਮਰਨਜੀਤ ਸਿੰਘ ਮਾਨ- 23349
ਗੁਰਮੇਲ ਸਿੰਘ (ਆਪ)- 26139
ਗੋਲਡੀ (ਕਾਂਗਰਸ)- 6957
ਢਿੱਲੋਂ (ਭਾਜਪਾ)- 9909
ਰਾਜੋਆਣਾ (ਅਕਾਲੀ)- 5100


Spread Information
Advertisement
Advertisement
error: Content is protected !!