ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2023
ਇੰਸਟਾਗ੍ਰਾਮ ਤੇ ਹੋਇਆ ਪਿਆਰ,ਜਦੋਂ ਵਿਆਹ ਦੇ ਬੰਧਨ ਵਿੱਚ ਬੱਝਿਆ ਤਾਂ ਸੌਹਰੇ ਘਰ ਪਹੁੰਚ ਕੇ ਨਵੀਂ ਹੀ ਮੁਸੀਬਤ ਗਲ ਪੈ ਗਈ। ਸੱਜ ਵਿਆਹੀ ਔਰਤ ਨੇ ਆਪਣੇ ਸੌਹਰੇ ਅਤੇ ਦਿਉਰ ਦੇ ਖਿਲਾਫ ਜਬਰਦਸਤੀ ਕਰਨ ਦੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨ ਪਰ, ਦੋਵਾਂ ਜਣਿਆਂ ਖਿਲਾਫ ਘਰ ‘ਚ ਬੰਦੀ ਬਣਾ ਕੇ, ਜਬਰ ਜਿਨਾਹ ਕਰਨ ਅਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਮਾਮਲਾ ਥਾਣਾ ਸਿਟੀ 2 ਬਰਨਾਲਾ ਦੇ ਅਧੀਨ ਆਉਂਦੇ ਇਲਾਕੇ ਦਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਅਨੁਸਾਰ ਕਰੀਬ 19 ਕੁ ਵਰ੍ਹਿਆਂ ਦੀ ਪੀੜਤ ਲੜਕੀ ਦੀ ਗੁਰਬੀਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਸੇਖਾ ਰੋਡ, ਨੇੜੇ ਮੋਰਾਂ ਵਾਲੇ ਪਹਾ ਨਾਲ ਇੰਸਟਾਗ੍ਰਾਮ ਦੇ ਦੋਸਤੀ ਹੋਈ ਸੀ। ਇਹ ਦੋਸਤੀ ਪਿਆਰ ਵਿੱਚ ਬਦਲਦਿਆਂ ਨੂੰ ਜਿਆਦਾ ਸਮਾਂ ਨਹੀਂ ਲੱਗਿਆ। ਮੁਦੈਲਾ ਅਤੇ ਗੁਰਬੀਰ ਸਿੰਘ ਨੇ ਆਪਣੀ ਮਰਜੀ ਨਾਲ 27 ਫਰਵਰੀ 2023 ਨੂੰ ਲਵ ਮੈਰਿਜ ਕਰਵਾ ਲਈ ਸੀ । ਪੀੜਤ ਮੁਤਾਬਿਕ ਵਿਆਹ ਤੋਂ ਕੁੱਝ ਸਮਾਂ ਬਾਅਦ ਤੱਕ,ਸੌਹਰੇ ਪਰਿਵਾਰ ਉਸ ਨਾਲ ਠੀਕ ਰਿਹਾ, ਪਰੰਤੂ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਦਿਨ ਜਦੋਂ ਉਹ ਆਪਣੇ ਘਰ ਵਿੱਚ ਇੱਕਲੀ ਸੀ ਤਾਂ ਉਸਦੇ ਦਿਉਰ ਕੁਲਦੀਪ ਸਿੰਘ ,ਉਸ ਨਾਲ ਜੋਰ ਜਬਰਦਸਤੀ ਕੀਤੀ ਅਤੇ ਉਸ ਨੂੰ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ।
ਮੁਦੈਲਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਘਟਨਾ ਤੋਂ ਬਾਅਦ ਦਾ ਕਰੀਬ 14/15 ਦਿਨ ਪਹਿਲਾਂ ਮੁਦੈਲਾ ਦੇ ਸੌਹਰੇ ਰਾਜ ਸਿੰਘ ਨੇ ਵੀ ਜਬਰ ਜਿਨਾਹ ਕੀਤਾਾ। ਅਜਿਹੇ ਹਾਲਤ ‘ਚੋਂ ਕਿਸੇ ਤਰਾਂ ਉਹ 5-08-2023 ਨੂੰ ਸੌਹਰੇ ਘਰ ਤੋਂ ਬੱਚ ਕੇ ਆਪਣੇ ਪੇਕੇ ਘਰ ਪਹੁੰਚ ਗਈ । ਮੁਦੈਲਾ ਦੇ ਪਿਤਾ ਨੂੰ ਮੁਦੈਲਾ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾ ਦਿੱਤਾ। ਹਸਪਤਾਲ ਵੱਲੋਂ ਇਸ ਸਬੰਧੀ ਰੁੱਕਾ ਭੇਜ ਕੇ,ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸ.ਐਚ.ੳ. ਬਲਵੰਤ ਸਿੰਘ ਬਲਿੰਗ ਅਨੁਸਾਰ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਗੁਰਜੀਤ ਕੌਰ ਨੇ ਪੀੜਤਾ ਦੇ ਬਿਆਨ ਪਰ, ਦੋਵਾਂ ਨਾਮਜ਼ਦ ਦੋਸ਼ੀ ਪਿਉ ਪੁੱਤਰਾਂ ਕ੍ਰਮਾਨੁਸਾਰ ਰਾਜ ਸਿੰਘ ਅਤੇ ਕੁਲਦੀਪ ਸਿੰਘ ਦੇ ਖਿਲਾਫ ਅਧੀਨ ਜ਼ੁਰਮ 376/342/506/323 ਆਈਪੀਸੀ ਤਹਿਤ ਕੇਸ ਦਰਜ ਕਰਕੇ,ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।