PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਖਰਾਬ ਫਸਲਾਂ ਦਾ ਮੁਆਵਜਾ ਦੇਣ ‘ਚ ਕੀਤੀ ਜਾ ਰਹੀ ਢਿੱਲ ਤੋਂ ਖਫਾ BKU ਡਕੌਦਾ ਵੱਲੋਂ ਸਰਕਾਰ ਨੂੰ ਤਾੜਨਾ

Advertisement
Spread Information

ਹਰਿੰਦਰ ਨਿੱਕਾ , ਬਰਨਾਲਾ 1 ਅਪ੍ਰੈਲ 2023

    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ‘ਚ ਪ੍ਰਮੁੱਖ ਤੌਰ ਤੇ ਫਸਲਾਂ ਦਾ ਮੁਆਵਜਾ ਦੇਣ ਵਿੱਚ ਜ਼ਮੀਨੀ ਪੱਧਰ ਤੇ ਵਰਤੀ ਜਾ ਰਹੀ ਢਿੱਲ ਦੇ ਮੱਦੇਨਜਰ ਜਿਲ੍ਹਾ ਖੇਤੀਬਾੜੀ ਅਫ਼ਸਰਾਂ ਦਾ 6 ਅਪ੍ਰੈਲ ਅਤੇ 7 ਅਪ੍ਰੈਲ ਘੇਰਾਓ ਕਰਨ ਦਾ ਮਤਾ ਸਰਬਸਮਤੀ ਪਾਸ ਕੀਤਾ ਗਿਆ।  ਕਿਉ ਕਿ ਜਿਲ੍ਹਾ ਖੇਤੀਬਾੜੀ ਅਫ਼ਸਰ ਜ਼ਮੀਨੀ ਪੱਧਰ ਤੇ ਫ਼ਸਲ ਦੇ ਹੋਏ ਖਰਾਬੇ ਦੀ ਰਿਪੋਰਟ ਸਰਕਾਰ ਨੂੰ ਦੇਣ ‘ਚ ਕੋਤਾਹੀ ਵਰਤ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਸਲਾਂ ਦੇ ਮੁਆਵਜੇ ਦੀ 50000 ਪ੍ਰਤੀ ਏਕੜ ਦੀ ਮੰਗ ਕਰਦੀ ਹੈ। ਪਰੰਤੂ ਜੇਕਰ ਅਗਰ ਸੂਬੇ ਦਾ ਮੁੱਖ ਮੰਤਰੀ 12000 ਰੁਪਏ ਸਰਕਾਰੀ ਮੁਆਵਜੇ ਵਿੱਚ 25 ਪਰਸੈਂਟ ਵਾਧੇ ਦਾ ਐਲਾਨ ਕਰਕੇ 15000 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕਰਦਾ ਹੈ , ਤਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੁਆਵਜੇ ਦਾ ਅੱਧ ਭਾਵ 7500 ਰੁਪਏ ਕੇਂਦਰ ਸਰਕਾਰ ਨੇ ਕੁਦਰਤੀ ਆਫ਼ਤਾਂ ਫੰਡ ਨੂੰ ਦੇਣਾ ਹੁੰਦਾ ਇਸ ਵਾਰੇ ਵੀ ਸਥਿਤੀ ਸਪਸ਼ਟ ਕਰੇ। ਸੈਂਟਰ ਸਰਕਾਰ ਨੇ ਖਰਾਬ ਮੌਸਮ ਕਾਰਨ ਜੋ ਅਸਰ ਕਣਕ ਕੁਆਲਿਟੀ ਤੇ ਪਿਆ ਉਸ ਬਾਬਤ ਮੱਧ ਪ੍ਰਦੇਸ਼ ਚ ਢਿੱਲ ਦਿੱਤੀ ਗਈ ਹੈ । ਪ੍ਰੰਤੂ ਪੰਜਾਬ ਨਾਲ ਢਿੱਲ ਨਾ ਦੇ ਕੇ ਵਿਤਕਰਾ ਕੀਤਾ ਜਾ ਰਿਹਾ ,ਜੋ ਪੰਜਾਬ ‘ਚ ਵੀ ਖਰੀਦ ਸਮੇ ਢਿੱਲ ਦਿੱਤੀ ਜਾਵੇ । ਇਸ ਦੇ ਨਾਲ ਹੀ ਸੂਬਾ ਕਮੇਟੀ ਅੰਦਰ ਆਗੂਆਂ ਦੀ ਪਈ ਘਾਟ ਨੂੰ ਪੂਰਾ ਕਰਨ ਲਈ ਸਮੂਹ ਸੂਬਾ ਕਮੇਟੀ ਆਗੂਆਂ, ਜਿਲ੍ਹਾ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੇ ਸਰਬਸਮਤੀ ਨਾਲ ਗੁਰਮੀਤ ਸਿੰਘ ਭੱਟੀਵਾਲ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਇੰਦਰ ਪਾਲ ਸਿੰਘ ਬਰਨਾਲਾ ਨੂੰ ਸੂਬੇ ਦਾ ਪ੍ਰੈਸ ਸਕੱਤਰ ਚੁਣਿਆ ਗਿਆ।

      ਮੀਟਿੰਗ ਦੌਰਾਨ ਇਹ ਵੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਸੰਘਰਸ਼ਾਂ ਕਾਰਨ ਲੰਬੇ ਸਮੇਂ ਤੋਂ ਬੰਦ ਪਈ ਹੈ , ਹੁਣ ਮੈਂਬਰਸ਼ਿਪ ਮੁਹਿੰਮ ਨੂੰ ਅਗਲੇ ਦੋ ਮਹੀਨੇ ਪਿੰਡ-ਪਿੰਡ ਚਲਾਇਆ ਜਾਵੇਗਾ। ਇਸ ਮੁਹਿੰਮ ਦੇ ਪੂਰਾ ਹੋਣ ਤੋਂ ਬਾਅਦ ਜਿਲ੍ਹਾ ਇਜਲਾਸ ਅਤੇ ਸੂਬਾ ਇਜਲਾਸ ਦੀਆ ਜੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾਣਗੀਆ । ਇਸ ਮੀਟਿੰਗ ‘ਚ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੂਬਾ ਖਜਾਨਚੀ ਰਾਮ ਸਿੰਘ ਮਤੋਰਡਾ, ਦਰਸ਼ਨ ਸਿੰਘ ਉੱਗੋਕੇ, ਮਹਿੰਦਰ ਸਿੰਘ ਕਮਾਲਪੁਰ,ਮਲਕੀਤ ਸਿੰਘ ਈਨਾ, ਮਹਿੰਦਰ ਸਿੰਘ ਭੈਣੀ ਬਾਘਾ,ਗੁਰਬਚਨ ਸਿੰਘ ਪਟਿਆਲਾ, ਬਲਦੇਵ ਸਿੰਘ ਭਾਈ ਰੂਪਾ, ਜੋਗਾ ਸਿੰਘ ਭੋਡੀਪੂਰਾ,ਪੂਰਨ ਸਿੰਘ ਬਤਆਨਾ, ਤੇਜਿੰਦਰ ਸਿੰਘ ਕਾਕਾ,ਗੁਰਵਿੰਦਰ ਸਿੰਘ ਗੁਰਦਾਸਪੁਰ, ਦਲਵੀਰ ਸਿੰਘ, ਕਰਮਜੀਤ ਸਿੰਘ ਬਲਿਆਲ, ਕੁਲਦੀਪ ਸਿੰਘ ਜੋਸ਼ੀ, ਜੱਗੀ ਸਿੰਘ ਮੋਹਾਲੀ,ਮਾਸਟਰ ਨਿਰਪਾਲ ਸਿੰਘ ਆਦਿ ੳੀ ਹਾਜਿਰ ਰਹੇ। 


Spread Information
Advertisement
Advertisement
error: Content is protected !!