PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

E.O ਖਿਲਾਫ FIR ਦਰਜ਼ ਕਰਨ ਦੇ ਕੌਮੀ SC ਕਮਿਸ਼ਨ ਦੇ ਹੁਕਮ ਨੂੰ ਲਾਈ ਹਾਈਕੋਰਟ ਨੇ ਬਰੇਕ

Advertisement
Spread Information

24 ਮਈ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਮੁੜ ਹੋਊ ਸੁਣਵਾਈ

SC ਕਮਿਸ਼ਨ ਨੇ 9 ਜਨਵਰੀ ਨੂੰ ਦਿੱਤਾ ਸੀ, EO ਵਰਮਾ ਖਿਲਾਫ FIR ਦਰਜ਼ ਕਰਨ ਦਾ ਹੁਕਮ 


ਹਰਿੰਦਰ ਨਿੱਕਾ , ਬਰਨਾਲਾ 17 ਜਨਵਰੀ 2023

  ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਖਿਲਾਫ ਐਫ.ਆਈ.ਆਰ. ਦਰਜ਼ ਕਰਨ ਲਈ, 9 ਜਨਵਰੀ ਨੂੰ ਦਿੱਤੇ ਹੁਕਮਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇੱਕ ਵਾਰ ਬਰੇਕਾਂ ਲਾ ਦਿੱਤੀਆਂ ਹਨ। ਹਾਈਕੋਰਟ ਦੇ ਇਸ ਫੈਸਲੇ ਨੇ ਕਾਰਜ ਸਾਧਕ ਅਫਸਰ ਸੁਨੀਲ ਦੱਤ ਵਰਮਾ ਨੂੰ ਵੱਡੀ ਰਾਹਤ ਦਿੱਤੀ ਹੈ।  ਕੌਮੀ ਕਮਿਸ਼ਨ ਵੱਲੋਂ ਦਿੱਤੇ ਹੁਕਮਾਂ ਨੂੰ ਸੁਨੀਲ ਦੱਤ ਵਰਮਾ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਕਾਰਜਸਾਧਕ ਅਫਸਰ ਵੱਲੋਂ ਦਾਇਰ ਰਿੱਟ ਪਟੀਸ਼ਨ ਤੇ ਲੰਘੀ ਕੱਲ੍ਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਵਿਨੋਦ ਐਸ ਭਾਰਦਵਾਜ ਦੀ ਅਦਾਲਤ ਵਿੱਚ ਸੁਣਵਾਈ ਹੋਈ, ਮਾਨਯੋਗ ਜਸਟਿਸ ਭਾਰਦਵਾਜ ਨੇ ਬਚਾਅ ਪੱਖ ਦੇ ਵਕੀਲ ਹਿਮਾਂਸ਼ੂ ਅਰੋੜਾ ਦੀਆਂ ਦਲੀਲਾਂ ਨਾਲ ਸਹਮਿਤ ਹੁੰਦਿਆਂ 24 ਮਈ 2023 ਤੱਕ ਕੌਮੀ ਐਸ.ਸੀ. ਕਮਿਸ਼ਨ ਵੱਲੋਂ 9 ਜਨਵਰੀ ਨੂੰ ਦਿੱਤੇ ਹੁਕਮਾਂ ਤੇ ਰੋਕ ਲਾ ਦਿੱਤੀ ਹੈ। ਵਰਨਣਯੋਗ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਦਲਿਤ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੇ ਕਾਰਜਸਾਧਕ ਅਫਸਰ ਤੇ ਦੋਸ਼ ਲਾਇਆ ਸੀ ਕਿ ਈ.ੳ. ਨੇ ਉਸ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਜਲੀਲ ਕਰਕੇ, ਦਫਤਰ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਹ ਘਟਨਾ 26 ਅਕਤੂਬਰ 2022 ਦੀ ਹੈ। ਕੌਂਸਲਰ ਭਿੰਦੀ ਨੇ ਸਬੰਧਿਤ ਪੁਲਿਸ ਵੱਲੋਂ ਸ਼ਕਾਇਤ ਦੇਣ ਦੇ ਬਾਵਜੂਦ ਕੋਈ ਕੇਸ ਦਰਜ਼ ਨਾ ਕਰਨ ਕਰਕੇ,ਇਹ ਮਾਮਲਾ ਕੌਮੀ ਐਸ.ਸੀ. ਕਮਿਸ਼ਨ ਦਿੱਲੀ ਕੋਲ ਰੱਖਿਆ ਸੀ                                                                                                                                                    ਭਾਜਪਾ ਆਗੂ ਨੀਰਜ ਜਿੰਦਲ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ, ਸੂਬੇ ਦੀ ਸੱਤਾ ਤੇ ਕਾਬਿਜ ਧਿਰ ਦੇ ਦਬਾਅ ਹੇਠ, ਕੌਮੀ ਐਸ.ਸੀ. ਕਮਿਸ਼ਨ  ਵੱਲੋਂ 9 ਜਨਵਰੀ ਨੂੰ ਈ.ੳ. ਖਿਲਾਫ ਕੇਸ ਦਰਜ਼ ਕਰਨ ਲਈ ਦਿੱਤੇ ਹੁਕਮਾਂ ਨੂੰ ਨਜ਼ਰਅੰਦਾਜ ਕਰਕੇ,ਈ.ੳ. ਨੂੰ ਬਚਾਉਣ ਤੇ ਲੱਗੇ ਹੋਏ ਸਨ। ਜਦੋਂ ਕਿ ਕਮਿਸ਼ਨ ਦੇ ਹੁਕਮਾਂ ਵਿੱਚ ਸਾਫ-ਸਾਫ ਲਿਖਿਆ ਗਿਆ ਹੈ ਕਿ ਈ.ੳ. ਸੁਨੀਲ ਦੱਤ ਵਰਮਾ ਦੇ ਖਿਲਾਫ ਐਟਰੋਸਿਟੀ ਐਕਟ ਤਹਿਤ ਕੇਸ ਦਰਜ ਕਰਕੇ, ਤਿੰਨ ਦਿਨਾਂ ਵਿੱਚ ਕਮਿਸ਼ਨ ਨੂੰ ਰਿਪੋਰਟ ਭੇਜੀ ਜਾਵੇ। ਦੋਵਾਂ ਆਗੂਆਂ ਨੇ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਕੇਸ ਦਰਜ਼ ਕਰਨ ਲਈ, ਵਾਰ ਵਾਰ ਮਿਲ ਚੁੱਕੇ ਹਨ, ਪਰੰਤੂ ਉਹ ਐਸ.ਸੀ. ਕਮਿਸ਼ਨ ਦਾ ਹੁਕਮ ਉਨ੍ਹਾਂ ਕੋਲ ਨਾ ਪਹੁੰਚਿਆਂ ਹੋਣ ਦੀਆਂ ਗੱਲਾਂ ਕਰ ਰਹੇ ਹਨ। ਜਦੋਂਕਿ ਕਮਿਸ਼ਨ ਦਾ ਹੁਕਮ ਈਮੇਲ ਭੇਜਿਆ ਗਿਆ ਹੈ।  ਵਰਨਣਯੋਗ ਹੈ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਦੇ ਖਿਲਾਫ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਦਾ ਦੋਸ਼ ਹੈ ਕਿ 26 ਅਕਤੂਬਰ 2022 ਨੂੰ ਜਦੋਂ ਉਹ ਆਪਣੇ ਵਾਰਡ ਦੇ ਵਿਕਾਸ ਕੰਮਾਂ ਸਬੰਧੀ ਈ.ੳ. ਨੂੰ ਉਨਾਂ ਦੇ ਦਫਤਰ ਮਿਲਣ ਪਹੁੰਚਿਆ ਸੀ ਤਾਂ ਈਉ ਵਰਮਾ ਨੇ ਨੀਰਜ ਜਿੰਦਲ ਤੇ ਹੋਰਨਾਂ ਦੀ ਹਾਜ਼ਿਰੀ ਵਿੱਚ ਉਸ ਨੂੰ ਜਾਤੀ ਤੌਰ ਤੇ ਜਲੀਲ ਕੀਤਾ ਸੀ । ਇਸ ਸਬੰਧੀ, ਉਸ ਨੇ ਉਸੇ ਦਿਨ ਸ਼ਕਾਇਤ ਪੁਲਿਸ ਕੋਲ ਕੀਤੀ ਸੀ। ਪਰੰਤੂ ਈ.ੳ. ਵਰਮਾ ਤੇ ਸੱਤਾਧਾਰੀ ਪਾਰਟੀ ਦਾ ਥਾਪੜਾ ਹੋਣ ਕਾਰਣ ਪੁਲਿਸ ਨੇ ਕੋਈ ਕੇਸ ਦਰਜ਼ ਨਹੀਂ ਕੀਤਾ ਸੀ। ਉਲਟਾ ਘਟਨਾ ਦੇ ਗਵਾਹਾਂ ਖਿਲਾਫ ਜਰੂਰ ਕੇਸ ਦਰਜ਼ ਕਰ ਦਿੱਤਾ ਸੀ। ਇਸ ਕੇਸ ਵਿੱਚ ਭਾਜਪਾ ਆਗੂ ਨੀਰਜ ਜਿੰਦਲ ਨੂੰ ਗਿਰਫਤਾਰ ਕਰਕੇ,ਜੇਲ੍ਹ ਭੇਜ ਦਿੱਤਾ ਸੀ। ਹੁਣ ਨੀਰਜ ਜਿੰਦਲ ਜਮਾਨਤ ਤੇ ਰਿਹਾ ਵੀ ਹੋ ਚੁੱਕਾ ਹੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!