ਐਮ.ਐਲ.ਏ. ਲਖਵੀਰ ਸਿੰਘ ਰਾਏ ਨੇ ਲਿਆ ਆਮ ਆਦਮੀ ਕਲੀਨਿਕ ਦੀਆਂ ਤਿਆਰੀਆਂ ਦਾ ਜਾਇਜ਼ਾ
ਐਮ.ਐਲ.ਏ. ਲਖਵੀਰ ਸਿੰਘ ਰਾਏ ਨੇ ਲਿਆ ਆਮ ਆਦਮੀ ਕਲੀਨਿਕ ਦੀਆਂ ਤਿਆਰੀਆਂ ਦਾ ਜਾਇਜ਼ਾ
ਫਤਿਹਗੜ੍ਹ ਸਾਹਿਬ, 8 ਅਗਸਤ ( ਪੀ ਟੀ ਨੈੱਟਵਰਕ)
ਪੰਜਾਬ ਸਰਕਾਰ ਸੂਬੇ ਭਰ ਵਿਚ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਬਚਨਵੱਧ ਹੈ ਤੇ ਆਮ ਲੋਕਾਂ ਦੀ ਸਿਹਤ ਪੱਧਰ ਨੂੰ ਬਿਹਤਰ ਬਣਾਉਣ ਲਈ ਨਿਰਤਰ ਉਪਰਾਲੇ ਕੀਤੇ ਜਾ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਾਨਯੋਗ ਸ. ਲਖਵੀਰ ਸਿੰਘ ਰਾਏ ਐਮ.ਐਲ.ਏ. ਫਤਿਹਗੜ੍ਹ ਸਾਹਿਬ ਨੇ ਪਿੰਡ ਛਲੇੜੀ ਖੁਰਦ ਵਿਖੇ ਬਣਨ ਵਾਲੇ ਆਮ ਆਦਮੀ ਕਲੀਨਿਕ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਦਾ 15 ਅਗਸਤ ਤੋਂ ਆਗਾਜ਼ ਕਰਨ ਜਾ ਰਹੀ ਹੈ, ਇਸ ਮੌਕੇ ਡਾ. ਵਿਜੈ ਕੁਮਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿਚ ਪਹਿਲੇ ਗੇੜ੍ਹ ਵਿਚ ਤਿੰਨ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਦੋ ਮੰਡੀ ਗੋਬਿੰਦਗੜ੍ਹ ਦੇ ਖੇਤਰ ਦਲੀਪ ਨਗਰ ਅਤੇ ਸੋਨਾ ਕਾਸਟਿੰਗ ਅਤੇ ਇੱਕ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਪਿੰਡ ਛਲੇੜੀ ਕਲਾਂ ਵਿਚ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ।ਇਸ ਮੌਕੇ ਕਲੀਨਿਕ ਦੀਆਂ ਤਿਆਰੀਆਂ ਪ੍ਰਤੀ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਨੂੰ ਲੋੜੀਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਤੇ ਚਲ ਰਹੇ ਕੰਮ ਸਬੰਧੀ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਸਿੰਘ, ਡਾ. ਰੂਬਲਦੀਪ ਕੌਰ ਨੋਡਲ ਅਫਸਰ, ਮਹਾਵੀਰ ਸਿੰਘ ਬੀ.ਈ.ਈ., ਨਿਰਪਾਲ ਸਿੰਘ ਫਾਰਮੇਸੀ ਅਫਸਰ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਸਰਬਜੀਤ ਕੌਰ ਸਾਰੇ ਐਮ.ਪੀ.ਐਚ.ਡਬਲਿਯੂ, ਸੀ.ਐਚ.ਓ. ਮਨਦੀਪ ਕੌਰ, ਅਮਰਿੰਦ ਸਿੰਘ ਮੰਡੋਫਲ, ਗੁਰਵਿੰਦਰ ਸਿੰਘ ਢਿਲੋ, ਰਮੇਸ਼ ਕੁਮਾਰ ਸੋਨੂੰ, ਸਾਬਕਾ ਸਰਪੰਚ ਨਰਿੰਦਰ ਸਿੰਘ, ਮਾਨਵ ਟਿਵਾਣਾ ਅਤੇ ਹੋਰ ਮੌਜੂਦ ਸਨ।