ਮੁਲਾਜਮ ਆਗੂ ਨੂੰ ਗੁਰੂਦਵਾਰਾ ਪ੍ਰਗਤਸਰ ਚ ਦਿੱਤੀ ਗਈ ਸਰਧਾਂਜਲੀ
ਮੁਲਾਜਮ ਆਗੂ ਨੂੰ ਗੁਰੂਦਵਾਰਾ ਪ੍ਰਗਤਸਰ ਚ ਦਿੱਤੀ ਗਈ ਸਰਧਾਂਜਲੀ
ਬਰਨਾਲਾ 7 ਅਗਸਤ (ਰਘੁਵੀਰ ਹੈੱਪੀ)
ਮੁਲਾਜਮ ਆਗੂ ਨਛੱਤਰ ਸਿੰਘ ਭਾਈਰੂਪਾ ਗੁਰਦੁਆਰਾ ਪ੍ਰਗਟਸਰ ਸਾਹਿਬ ਬਰਨਾਲਾ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਸਮੇਂ ਪੰਜਾਬ ਭਰ ਦੇ ਮੁਲਾਜਮ ਅਤੇ ਵੱਖ – ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਹਾਜਰੀ ਲਗਵਾਈ । ਵੱਖ – ਵੱਖ ਆਗੂਆਂ ਨੇ ਨਛੱਤਰ ਸਿੰਘ ਭਾਈਰੂਪਾ ਨੂੰ ਯਾਦ ਕਰਦਿਆਂ ਭਾਵਕ ਗੱਲਾਂ ਕੀਤੀਆਂ । ਨਛੱਤਰ ਸਿੰਘ ਭਾਈਰੂਪਾ ਜਿਥੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰਹੇ ਅਤੇ ਨਾਲ ਹੀ ਸੂਬਾ ਪ੍ਰਧਾਨ ਆਬਕਾਰੀ ਤੇ ਕਰ ਵਿਭਾਗ ਰਹੇ । ਉਨ੍ਹਾਂ ਦੀ ਸਮੁੱਚੀ ਜਿੰਦਗੀ ਮੁਲਾਜਮ ਪੱਖੀ , ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਦਿਆਂ ਗੁੱਜਰੀ । ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਬਆਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਆਗੂ ਕਰਮਜੀਤ ਸਿੰਘ ਬੀਹਲਾ , ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ , ਡੀ.ਐਫ.ਆਗੂ ਗੁਰਮੀਤ ਸਿੰਘ ਸੁਖਪੁਰ , ਗੁਰਮੀਤ ਸਿੰਘ ਵਾਲੀਆ ਸਾਬਕਾ ਪ੍ਰਧਾਨ ਪੀ.ਡਬਲਿਊ ਡੀ , ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਦੇ ਸੂਬਾ ਚੇਅਰਮੈਨ ਮੇਘ ਸਿੰਘ ਬਠਿੰਡਾ ਨੇ ਸੰਬੋਧਨ ਕਰਦਿਆਂ ਨਛੱਤਰ ਸਿੰਘ ਭਾਈਰੂਪਾ ਨੇ ਪੰਜਾਬ ਦੀ ਸਮੁੱਚੀ ਮੁਲਾਜਮ ਲਹਿਰ ਨੂੰ ਇੱਕ ਮੰਚ ਪੈਨਸ਼ਨਰ ਮੁਲਾਜਮ ਫਰੰਟ ਦੇ ਤੌਰ ‘ ਤੇ ਇਕੱਠਾ ਕੀਤਾ । ਉਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਦੇ ਮੁਲਾਜਮਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ । ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਕੁਲਵੰਤ ਸਿੰਘ ਨੇ ਕੀਰਤਨ ਕਰਕੇ ਗੁਰੂ ਦੇ ਲੜ ਲਗਨ ਲਈ ਪ੍ਰੇਰਿਆ । ਸਟੇਜ ਦੀ ਜਿੰਮੇਵਾਰੀ ਤਰਸੇਮ ਭੱਠਲ ਨੇ ਨਿਭਾਈ । ਇਸ ਤੋਂ ਇਲਾਵਾ ਵੱਖ – ਵੱਖ ਜਥੇਬੰਦੀਆਂ ਦੇ ਮੁਲਾਜਮ ਆਗੂ ਹਾਜਰ ਸਨ । ਇਸ ਮੌਕੇ ਰਾਜਦੇਵ ਸਿੰਘ ਖਾਲਸਾ ਸੀਨੀਅਰ ਐਡਵੋਕੇਟ ਅਤੇ ਸਾਬਕਾ ਮੈਂਬਰ ਪਾਰਲੀਮੈਂਟ , ਕਾਲਾ ਢਿੱਲੋਂ , ਪਰਮਜੀਤ ਸਿੰਘ ਢਿੱਲੋਂ , ਮਨਦੀਪ ਸਿੰਘ ਢਿੱਲੋਂ , ਨਿਰਮਲ ਸਿੰਘ ਪੱਖੋ ਕਲਾਂ , ਗੁਲਾਬ ਸਿੰਘ , ਪਰਮਿੰਦਰ ਸਿੰਘ ਰੁਪਾਲ , , ਬਚਿੱਤਰ ਸਿੰਘ , ਖੁਸ਼ਵਿੰਦਰ ਕਪਿਲਾ , ਖੁਸ਼ਕਰਨਜੀਤ ਸਿੰਘ , ਕਰਮਜੀਤ ਸ਼ਰਮਾ , ਰਘਬੀਰ ਸਿੰਘ , ਕੁਲਵੰਤ ਸਿੰਘ ਚਹਿਲ , ਮਨਦੀਪ ਸਿੰਘ ਸਿੱਧੂ , ਗੁਰਨਾਮ ਸਿੰਘ ਵਿਰਕ , ਰੇਸ਼ਮ ਸਿੰਘ , ਤੇਜਿੰਦਰ ਸਿੰਘ ਜਲੰਧਰ , ਜਗਰਾਜ ਸਿੰਘ ਟੱਲੇਵਾਲ , ਬਲਵੰਤ ਸਿੰਘ ਧਨੌਲਾ , ਰਵਿੰਦਰ ਸ਼ਰਮਾ , ਖੁਸ਼ੀਆ ਸਿੰਘ , ਗੁਰਪ੍ਰੀਤ ਸਿੰਘ ਭੋਤਨਾ , ਹਰਿੰਦਰ ਮੱਲੀਆਂ , ਇਕਬਾਲ ਕੌਰ ਉਦਾਸੀ , ਰਾਜੀਵ ਕੁਮਾਰ , ਦਰਸ਼ਨ ਚੀਮਾ ਤੋ ਇਲਾਵਾ ਬਹੁਤ ਸਾਰੇ ਮੁਲਾਜਮ ਆਗੂ , ਧਾਰਮਿਕ ਸਖ਼ਸ਼ੀਅਤਾਂ ਅਤੇ ਸਿਆਸਤੀ ਸਖ਼ਸ਼ੀਅਤਾਂ ਹਾਜਰ ਹਨ।