ਅਰਜੁਨਾ ਐਵਾਰਡੀ ਅੰਤਰਰਾਸ਼ਟਰੀ ਐਥਲੀਟ ਸੁਨੀਤਾ ਰਾਣੀ ਨੇ ਕੀਤੀ ਸ਼ਿਰਕਤ
ਮਹਿਮਾਨ ਨਿਵਾਜ਼ੀ ਤੋਂ ਪ੍ਰਭਾਵਿਤ 25 ਰਾਜਾਂ ਦੇ ਖਿਡਾਰੀ ਬਜ਼ਾਰ ’ਚ ਕਰ ਰਹੇ ਨੇ ਖੂਬ ਖਰੀਦਦਾਰੀ
ਲਹਿਰਾਗਾਗਾ, 5 ਮਾਰਚ 2022
ਸਥਾਨਕ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਵਿਚ ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਦੀ ਪੰਜਾਬ ਇਕਾਈ ਵਲੋਂ ਕਰਵਾਈ ਜਾ ਰਹੀ ਤੀਸਰੀ ਸਸਟੋਬਾਲ ਰਾਸ਼ਟਰੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਵੱਖ-ਵੱਖ ਰਾਜਾਂ ਦੀਆਂ ਟੀਮਾਂ ਦੇ ਵਿਚਕਾਰ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ।ਅਰਜੁਨਾ ਐਵਾਰਡੀ ਅੰਤਰਾਸ਼ਟਰੀ ਐਥਲੀਟ ਸੁਨੀਤਾ ਰਾਣੀ ਐਸ.ਪੀ. ਪੰਜਾਬ ਪੁਲਿਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਹਨਤ ਕਦੇ ਵੀ ਅਜਾਇਆਂ ਨਹੀਂ ਜਾਂਦੀ, ਦ੍ਰਿੜ ਇਰਾਦੇ ਨਾਲ ਬੁਲੰਦੀਆਂ ਛੂਹੀਆਂ ਜਾ ਸਕਦੀਆਂ ਹਨ।ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਹੋਏ ਜੂਨੀਅਰ ਵਰਗ ਲੜਕਿਆਂ ਦੇ ਮੁਕਾਬਲੇ ਵਿਚ ਉੱਤਰ-ਪ੍ਰਦੇਸ਼ ਨੇ ਦਾਦਰ ਨਗਰ ਹਵੇਲੀ, ਮੁੰਬਈ ਨੇ ਮੱਧ ਪ੍ਰਦੇਸ਼, ਪੰਜਾਬ ਨੇ ਜੰਮੂ-ਕਸ਼ਮੀਰ, ਤੇਲੰਗਾਨਾ ਨੇ ਪੱਛਮੀ ਬੰਗਲਾ, ਕਰਨਾਟਕਾ ਨੇ ਬਿਹਾਰ, ਮਹਾਂਰਾਸ਼ਟਰ ਨੇ ਵਿਦਰਭਾ, ਉੜੀਸਾ ਨੇ ਵਿਦਰਭਾ ਅਤੇ ਜੂਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਵਿਦਰਭਾ, ਆਸਾਮ ਨੇ ਮੱਧ ਪ੍ਰਦੇਸ਼, ਸੀਨੀਅਰ ਵਰਗ ਲੜਕੀਆਂ ਦੇ ਮੁਕਾਬਲੇ ਵਿਚ ਰਾਜਸਥਾਨ ਨੇ ਆਸਾਮ, ਮੁੰਬਈ ਨੇ ਛੱਤੀਸਗੜ੍ਹ, ਤੇਲੰਗਾਨਾ ਨੇ ਹਰਿਆਣਾ, ਉੱਤਰਾਖੰਡ ਨੇ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਨੇ ਆਸਾਮ, ਪੰਜਾਬ ਨੇ ਰਾਜਸਥਾਨ, ਐਨ.ਸੀ.ਆਰ ਨੇ ਉਤਰਾਖੰਡ ਅਤੇ ਸੀਨੀਅਰ ਵਰਗ ਲੜਕਿਆਂ ਦੇ ਮੁਕਾਬਲੇ ਵਿਚ ਕਰਨਾਟਕਾ ਨੇ ਰਾਜਸਥਾਨ, ਹਿਮਾਚਲ ਪ੍ਰਦੇਸ਼ ਨੇ ਦਾਦਰ ਨਗਰ ਹਵੇਲੀ, ਬਿਹਾਰ ਨੇ ਉਤਰਾਖੰਡ, ਕਰਨਾਟਕਾ ਨੇ ਪੱਛਮੀ ਬੰਗਲਾ, ਆਂਧਰਾ ਪ੍ਰਦੇਸ਼ ਨੇ ਹਰਿਆਣਾ, ਵਿਦਰਭਾ ਨੇ ਛੱਤੀਸਗੜ੍ਹ, ਉੱਤਰ-ਪ੍ਰਦੇਸ਼ ਨੇ ਪੁਡੂਚੇਰੀ, ਆਸਾਮ ਨੇ ਮੱਧ ਪ੍ਰਦੇਸ਼, ਪੰਜਾਬ ਨੇ ਦਿੱਲੀ, ਹਿਮਾਚਲ ਪ੍ਰਦੇਸ਼ ਨੇ ਬਿਹਾਰ, ਪੱਛਮੀ ਬੰਗਾਲ ਨੇ ਦਿੱਲੀ ਅਤੇ ਮੁੰਬਈ ਨੇ ਮੱਧ ਪ੍ਰਦੇਸ਼ ਨੂੰ ਹਰਾ ਕੇ ਅਗਲੇ ਗੇੜ ਲਈ ਸਥਾਨ ਬਣਾਇਆ।ਇਸ ਤੋਂ ਇਲਾਵਾ ਪੰਜਾਬੀ ਗਇਕ ਤੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ, ਥਾਣਾ ਮੁਖੀ ਵਿਜੇ ਕੁਮਾਰ, ਸਿਟੀ ਇੰਚਾਰਜ ਜਾਗਰ ਸਿੰਘ ਗਿੱਲ, ਏਸ਼ੀਅਨ ਐਥਲੀਟ ਮਹਾਂ ਸਿੰਘ, ਬਰਖਾ ਸਿੰਘ ਢਿੱਲੋਂ, ਅਦਾਕਾਰ ਅਰਮਾਨ ਬੈਨੀਪਾਲ, ਐਥਲਿਟਕ ਕੋਚ ਦਵਿੰਦਰ ਢਿੱਲੋਂ, ਜ਼ਿਲ੍ਹਾ ਫੱੁਟਬਾਲ ਐਸ਼ੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਸੇਵਾਮੁਕਤ ਐਸ.ਪੀ., ਸਕੱਤਰ ਕਰਨਵੀਰ ਸੋਨੀ, ਗੁਰਸੰਤ ਸਿੰਘ ਭੁਟਾਲ, ਗੁਰਪ੍ਰੀਤ ਸਿੰਘ, ਸੰਜੈ ਕਪੂਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।ਸੀਬਾ ਸਕੂਲ ਦੇ ਵਿਿਦਆਰਥੀਆਂ ਨੇ ਟੂਰਨਾਮੈਂਟ ਵਿਚ ਵਲੰਟੀਅਰਾਂ ਵਜੋਂ ਭੂਮਿਕਾ ਅਦਾ ਕੀਤੀ।
ਮਹਿਮਾਨ ਨਿਵਾਜ਼ੀ ਤੋਂ ਪ੍ਰਭਾਵਿਤ 25 ਰਾਜਾਂ ਦੇ ਖਿਡਾਰੀ ਬਜ਼ਾਰ ’ਚ ਕਰ ਰਹੇ ਨੇ ਖੂਬ ਖਰੀਦਦਾਰੀ
ਚੈਂਪੀਅਨਸ਼ਿਪ ਕਾਰਨ ਲਹਿਰਾਗਾਗਾ ਵਿਚ ਰੌਣਕ ਮੇਲਿਆ ਲੱਗਿਆ ਹੋਇਆ ਹੈ ਹਾਂਲਾਕਿ ਕੁੱਝ ਰਾਜਾਂ ਦੇ ਖਿਡਾਰੀਆਂ ਨੂੰ ਭਾਸ਼ਾ ਦੀ ਸਮੱਸਿਆ ਵੀ ਆਈ, ਪਰ ਪਿਆਰ ਅਤੇ ਆਪਸੀ ਭਾਈਚਾਰੇ ਅੱਗੇ ਇਹ ਬਹੁਤ ਛੋਟੀ ਮਹਿਸੂਸ ਹੋਈ।ਖਿਡਾਰੀਆਂ ਨੇ ਬਜ਼ਾਰਾਂ ਵਿਚ ਖੂਬ ਖਰੀਦਦਾਰੀ ਵੀ ਕੀਤੀ।ਫਲਾਂ, ਦੁੱਧ ਅਤੇ ਸਿਹਤ ਨਾਲ ਜੁੜੀਆਂ ਚੀਜ਼ਾਂ ਅਤੇ ਖਾਸ ਕਰਕੇ ਪੰਜਾਬੀ ਜੁੱਤੀ ਦੀ ਖਰੀਦ ਵੀ ਕੀਤੀ।ਖਿਡਾਰੀ ਕੈਂਪਸ ਵਿਚ ਪੰਜਾਬੀ ਖਾਣੇ ਦਾ ਵੀ ਖੂਬ ਆਨੰਦ ਮਾਣ ਰਹੇ ਹਨ ਅਤੇ ਗਿੱਧਾ-ਭੰਗੜਾ ਸਿੱਖ ਰਹੇ ਹਨ।ਇਸ ਮੌਕੇ ਰਾਸ਼ਟਰੀ ਚੇਅਰਮੈਨ ਰੀਫੁੱਲਾ, ਰਾਸ਼ਟਰੀ ਜਨਰਲ ਸੈਕਟਰੀ ਅਕੂਬ ਮੁਹੰਮਦ, ਸੂਬਾ ਪ੍ਰਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਧਾਲੀਵਾਲ, ਕੋਚ ਗੁਰਦੀਪ ਸਿੰਘ ਘੱਗਾ, ਦਵਿੰਦਰ ਸਿੰਘ ਭਾਈ ਕੀ ਪਿਸ਼ੌਰ, ਫਿਲਮੀ ਅਦਾਕਾਰ ਪਰਮ ਢਿੱਲੋਂ, ਪਵਿੱਤਰ ਸਿੰਘ ਗੰਢੂਆਂ, ਸੁਖਦੀਪ ਸਿੰਘ ਗਰੇਵਾਲ ਮੌਜੂਦ ਸਨ। ਸਤਪਾਲ ਸਿੰਘ ਖਡਿਆਲ ਨੇ ਮੰਚ ਸੰਚਾਲਨ ਕੀਤਾ।