Skip to content
Advertisement

ਰਾਣਾ ਸੋਢੀ ਨੇ ਲਿਆ ਬ੍ਰਾਹਮਣਾਂ ਦਾ ਆਸ਼ੀਰਵਾਦ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 13 ਫਰਵਰੀ 2022
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਬ੍ਰਾਹਮਣਾਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਸੋਢੀ ਨੇ ਬ੍ਰਾਹਮਣ ਮਹਾਸਭਾ ਦੇ ਮੈਂਬਰਾਂ ਨੂੰ ਬੁਲਾ ਕੇ ਸਾਰਿਆਂ ਨਾਲ ਸਲਾਹ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਦਾ ਸਤਿਕਾਰਤ ਵਰਗ ਹੈ ਅਤੇ ਇਨ੍ਹਾਂ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ। ਸੋਢੀ ਨੇ ਕਿਹਾ ਕਿ ਅਯੁੱਧਿਆ ‘ਚ ਭਗਵਾਨ ਰਾਮ ਦਾ ਮੰਦਰ ਬਣਾਉਣ ‘ਚ ਕੇਂਦਰ ਦੀ ਮੋਦੀ ਸਰਕਾਰ ਦਾ ਮੁੱਖ ਯੋਗਦਾਨ ਹੈ ਅਤੇ ਇਹ ਕੇਂਦਰ ਸਰਕਾਰ ਦੀ ਬਦੌਲਤ ਹੀ 495 ਸਾਲ ਬਾਅਦ ਅਯੁੱਧਿਆ ‘ਚ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਬਣਾਉਣ ਤੋਂ ਇਲਾਵਾ ਰਾਮਲਲਾ ਨੂੰ ਉਨ੍ਹਾਂ ਦਾ ਸਹੀ ਸਥਾਨ ਮਿਲਣਾ ਹੈ। ਸਾਰੇ ਬ੍ਰਾਹਮਣਾਂ ਨੇ ਰਾਣਾ ਸੋਢੀ ਦੀ ਜਿੱਤ ਦੀ ਕਾਮਨਾ ਕੀਤੀ।
Advertisement

error: Content is protected !!