ਰਾਜ ਨੰਬਰਦਾਰ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ
ਰਾਜ ਨੰਬਰਦਾਰ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ
- ਭਾਜਪਾ ਦੇ ਰਾਜ ਵਿਚ ਮਹਿਲਾਵਾਂ ਨੂੰ ਮਿਲੇਗਾ ਬਰਾਬਰਤਾ ਦਾ ਸਤਿਕਾਰ: ਰਾਜ ਨੰਬਰਦਾਰ
- ਘਰ-ਘਰ ਵਿੱਚੋਂ ਆਈ ਆਵਾਜ਼, ਜਿੱਤੇਗੀ ਭਾਜਪਾ-ਜਿੱਤੇਗਾ ਰਾਜ: ਸੁਨੀਲ ਸਿੰਗਲਾ
ਅਸ਼ੋਕ ਵਰਮਾ,ਬਠਿੰਡਾ, 12 ਫਰਵਰੀ 2022
ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਵੱਲੋਂ ਅੱਜ ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮਾਨਸਾ ਰੋਡ ਤੇ ਭਰਵੇਂ ਇਕੱਠ ਨੇ ਉਮੀਦਵਾਰ ਦਾ ਸਵਾਗਤ ਕੀਤਾ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਲਈ ਡਟ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਮਹਿਲਾਵਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜ ਨੰਬਰਦਾਰ ਨੇ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਦੀ ਲੋੜ ਹੈ, ਜਿਸ ਵਿੱਚ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਅਤੇ ਹੱਕ ਮਿਲਣਗੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੀ ਬਰਾਬਰ ਦਾ ਸਨਮਾਨ ਦੇਣਾ ਭਾਜਪਾ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਹਲਕੇ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਰਕੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿਕਾਸ ਪੱਖੋਂ ਪੱਛੜ ਗਿਆ, ਜਿਸ ਨੂੰ ਅੱਗੇ ਲਿਜਾਉਣ ਲਈ ਜੀ ਤੋੜ ਮਿਹਨਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਮੌਜੂਦਾ ਉਮੀਦਵਾਰਾਂ ਨੇ ਸਮੇਂ-ਸਮੇਂ ਤੇ ਜਿੱਤਣ ਤੋਂ ਬਾਅਦ ਨੌਜਵਾਨਾਂ ਤੋਂ ਰੁਜ਼ਗਾਰ ਖੋਹ ਕੇ ਆਪਣੇ ਘਰ ਭਰੇ ਅਤੇ ਆਪਣੇ ਨਜ਼ਦੀਕੀਆਂ ਨੂੰ ਮੋਟੀ ਕਮਾਈ ਕਰਵਾਈ ਤੇ ਬਠਿੰਡਾ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਗਾ ਕੇ ਬਠਿੰਡਾ ਨੂੰ ਬਰਬਾਦ ਕੀਤਾ, ਪਰ ਹੁਣ ਭਾਜਪਾ ਗੱਠਜੋੜ ਦੀ ਜਿੱਤ ਤੋਂ ਬਾਅਦ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਕੇ ਬਠਿੰਡਾ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਿਆ ਜਾਵੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਿੱਤ ਉਪਰੰਤ ਹਲਕੇ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਵਧੀਆ ਸਕੂਲ, ਕਾਲਜ, ਹਸਪਤਾਲ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਪਾਰਕ, ਬੱਚਿਆਂ ਲਈ ਖੇਡਣ ਦੇ ਮੈਦਾਨ ਬਣਵਾਏ ਜਾਣਗੇ। ਉਨ੍ਹਾਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਬਣਾਈ ਗਈ ਮਾਫੀਆ ਟੀਮ ਦਾ ਜਗਰੂਪ ਗਿੱਲ ਵੀ ਹਿੱਸੇਦਾਰ ਰਿਹਾ ਹੈ, ਜਿਸ ਨੇ ਕਦੇ ਵੀ ਮਨਪ੍ਰੀਤ ਬਾਦਲ ਵੱਲੋਂ ਕੀਤੇ ਜਾਂਦੇ ਗਲਤ ਕੰਮਾਂ ਦਾ ਵਿਰੋਧ ਨਹੀਂ ਕੀਤਾ ਅਤੇ ਹੁਣ ਬਠਿੰਡਾ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਨਪ੍ਰੀਤ, ਜਗਰੂਪ ਅਤੇ ਸਰੂਪ ਨੂੰ ਕਰਾਰੀ ਹਾਰ ਦੇਕੇ ਭਾਜਪਾ ਗੱਠਜੋੜ ਨੂੰ ਕਾਮਯਾਬ ਬਣਾਉਣ। ਇਸ ਮੌਕੇ ਭਾਜਪਾ ਦੇ ਪੰਜਾਬ ਮੀਡੀਆ ਕੰਨਵੀਨਰ ਸੁਨੀਲ ਸਿੰਗਲਾ ਨੇ ਰਾਜ ਨੰਬਰਦਾਰ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਗੱਠਜੋੜ ਦੀ ਅਗੁਵਾਈ ਵਾਲੀ ਡਬਲ ਇੰਜਨ ਸਰਕਾਰ ਬਨਣ ਜਾ ਰਹੀ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਨਵੇਂ ਪੰਜਾਬ ਦਾ ਆਗਾਜ਼ ਹੋਵੇਗਾ, ਜਿੱਥੇ ਹਰ ਪਰਿਵਾਰ ਨੂੰ ਰੋਜ਼ਗਾਰ ਮਿਲੇਗਾ ਅਤੇ ਕ੍ਰਾਈਮ ਮੁਕਤ ਪੰਜਾਬ ਦਾ ਆਗਾਜ਼ ਹੋਵੇਗਾ। ਉਨ੍ਹਾਂ ਨੇ ਨਵਾਂ ਨਾਅਰਾ ਦਿੰਦੇ ਹੋਏ ਕਿਹਾ ਕਿ ਘਰ-ਘਰ ਵਿੱਚੋਂ ਆਈ ਆਵਾਜ਼, ਜਿੱਤੇਗੀ ਭਾਜਪਾ, ਜਿੱਤੇਗਾ ਰਾਜ। ਇਸ ਮੌਕੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਭਾਜਪਾ ਵਿਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਰਾਜ ਨੰਬਰਦਾਰ ਵੱਲੋਂ ਪਾਰਟੀ ਵਿੱਚ ਸ਼ਾਮਿਲ ਕਰਵਾਉਂਦਿਆਂ ਬਣਦਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਮੈਡਮ ਗੁਰਿੰਦਰ ਕੌਰ ਮਾਂਗਟ, ਨਰਿੰਦਰ ਮਿੱਤਲ, ਸ਼ਾਮਲਾਲ ਬਾਂਸਲ, ਨਵੀਨ ਸਿੰਗਲਾ, ਛਿੰਦਰ ਪਾਲ ਬਰਾੜ, ਉਮੇਸ਼ ਸ਼ਰਮਾ, ਵਿਜੈ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਰਾਜੇਸ਼ ਨੋਨੀ, ਨਰੇਸ਼ ਮਹਿਤਾ, ਵਰਿੰਦਰ ਸ਼ਰਮਾ, ਜੈਅੰਤ ਸ਼ਰਮਾ, ਮਦਨ ਲਾਲ, ਆਸ਼ੁਤੋਸ਼ ਤਿਵਾੜੀ, ਸੰਦੀਪ ਅਗਰਵਾਲ, ਵੀਨੂੰ ਗੋਇਲ, ਪਰਮਿੰਦਰ ਕੌਰ, ਕੰਚਨ ਜਿੰਦਲ, ਬਬੀਤਾ ਗੁਪਤਾ, ਰਵੀ ਮੌਰਿਆ, ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੇ ਸਾਰੇ ਅਹੁਦੇਦਾਰ, ਵਰਕਰ ਅਤੇ ਭਾਰੀ ਤਾਦਾਦ ਵਿੱਚ ਮਹਿਲਾਵਾਂ ਮੌਜੂਦ ਸਨ।