ਰਾਣਾ ਸੋਢੀ ਦੇ ਵਿਰੋਧੀਆਂ ਨੂੰ ਦੋ ਟੂਕ; ਭਾਜਪਾ ਚ ਸ਼ਾਮਲ ਹੋਣ ਵਾਲਿਆਂ ਨੂੰ ਧਮਕਾਉਣਾ ਬੰਦ ਕਰੋ
ਰਾਣਾ ਸੋਢੀ ਦੇ ਵਿਰੋਧੀਆਂ ਨੂੰ ਦੋ ਟੂਕ; ਭਾਜਪਾ ਚ ਸ਼ਾਮਲ ਹੋਣ ਵਾਲਿਆਂ ਨੂੰ ਧਮਕਾਉਣਾ ਬੰਦ ਕਰੋ
- ਕਿਹਾ- ਜੇਕਰ ਦਸ ਸਾਲ ਚ ਵਿਕਾਸ ਦੇ ਕਾਰਜ ਕੀਤੇ ਹੁੰਦੇ, ਤਾਂ ਅੱਜ ਵੋਟ ਲੈਣ ਲਈ ਦਰ-ਦਰ ਭਟਕਣਾ ਪੈਂਦਾ
- ਸਾਬਕਾ ਵਿਧਾਇਕ ਸੁਖਪਾਲ ਨੰਨੂ ਦੇ ਨਾਲ ਰਾਣਾ ਸੋਢੀ ਨੇ ਕੀਤਾ ਪਿੰਡਾਂ ਦਾ ਦੌਰਾ; ਮਿਲ ਰਿਹਾ ਖਾਸਾ ਪਿਆਰ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 2 ਫਰਵਰੀ:2022
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਿੰਡਾਂ ਵਾਲਿਆਂ ਨੂੰ ਕਿਹਾ ਕਿ ਕਿਸੇ ਦੇ ਡਰਾਵੇ ਵਿੱਚ ਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖੁੱਲ੍ਹੇਆਮ ਕਿਹਾ ਕਿ ਭਾਜਪਾ ਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਰਾਣਾ ਸੋਢੀ ਨੇ ਕਿਹਾ ਕਿ ਜੇਕਰ ਦਸ ਸਾਲ ਇੰਨੇ ਹੀ ਵਿਕਾਸ ਦੇ ਕੰਮ ਕੀਤੇ ਹੁੰਦੇ, ਤਾਂ ਪਿੰਡਾਂ ਚ ਅਜਿਹੇ ਲੋਕਾਂ ਦਾ ਵਿਰੋਧ ਨਾ ਹੁੰਦਾ। ਉਨ੍ਹਾਂ ਕਿਹਾ ਕਿ ਕੇਂਦਰ ਦੇ ਪ੍ਰਾਜੈਕਟ ਤੇ ਵਾਹ-ਵਾਹ ਲੁੱਟਣ ਵਾਲਿਆਂ ਦਾ ਸੱਚ ਲੋਕ ਹੁਣ ਜਾਣ ਚੁੱਕੇ ਹਨ ਤੇ ਇਸ ਵਾਰ ਫਿਰੋਜ਼ਪੁਰ ਚ ਲੋਕ ਭਾਜਪਾ ਨੂੰ ਵੋਟ ਦੇਣਗੇ।
ਰਾਣਾ ਸੋਢੀ ਨੇ ਸਾਬਕਾ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਦੇ ਨਾਲ ਪਿੰਡ ਅਲੀਕੇ, ਲਹਿੰਗੇਵਾਲਾ ਝੁੱਗੇ, ਕਮਾਲੇਵਾਲਾ, ਕਿਲਚੇ, ਨਿਹਾਲੇਵਾਲਾ, ਕਾਲੂਵਾਲਾ, ਦਰਵੇਕੇ, ਜਖਰਾਵਾ, ਕਮਾਲਵਾਲਾ, ਆਦਰਸ਼ ਨਗਰ, ਫਰੈਂਡਜ਼ ਕਲੋਨੀ ਘਰਾਂ ਦਾ ਦੌਰਾ ਕੀਤਾ। ਜਿੱਥੇ ਰਾਣਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਲੋਕਾਂ ਨੇ ਖੁੱਲ੍ਹ ਕੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਾਥ ਦੇਣ ਦਾ ਐਲਾਨ ਕੀਤਾ। ਆਪਣੀਆਂ ਸਮੱਸਿਆਵਾਂ ਸੁਣਾਉੰਦਿਆਂ ਲੋਕਾਂ ਨੇ ਕਿਹਾ ਕਿ ਬੀਤੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੇ ਪਿੰਡ ਚ ਵਿਕਾਸ ਦੀ ਹਵਾ ਨਹੀਂ ਪਹੁੰਚੀ ਹੈ। ਨਸ਼ਾ ਖੁੱਲ੍ਹੇਆਮ ਪੁੜੀਆਂ ਚ ਵਿਕਦਾ ਰਿਹਾ ਹੈ, ਜਿਸ ਤੇ ਲਗਾਮ ਲਗਾਉਣ ਚ ਸੂਬਾ ਸਰਕਾਰ ਨਾਕਾਮ ਸਾਬਤ ਹੋਈ ਹੈ। ਲੋਕਾਂ ਨੇ ਕਿਹਾ ਕਿ ਇਸ ਵਾਰ ਉਹ ਭਾਜਪਾ ਨੂੰ ਵੋਟ ਦੇ ਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਣਗੇ, ਤਾਂ ਜੋ ਸੂਬਾ ਤਰੱਕੀ ਦੇ ਮਾਰਗ ਤੇ ਅੱਗੇ ਵਧ ਸਕੇ।
ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ 20 ਫਰਵਰੀ ਨੂੰ ਲੋਕ ਖੁੱਲ੍ਹ ਕੇ ਕਮਲ ਦੇ ਨਿਸ਼ਾਨ ਦਾ ਬਟਨ ਦਬਾ ਕੇ ਭਾਜਪਾ ਨੂੰ ਜੇਤੂ ਬਣਾਉਣ। ਉਨ੍ਹਾਂ ਕਿਹਾ ਕਿ ਜਦੋਂ ਬਟਨ ਦੱਬੇਗਾ, ਤਾਂ ਜਿਵੇਂ ਚੀਖ ਦੀ ਆਵਾਜ਼ ਆਵੇਗੀ, ਤਾਂ ਇਸ ਨਾਲ ਵਿਰੋਧੀਆਂ ਦੀ ਚੀਖਾਂ ਨਿਕਲਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਧਿਆਨ ਰੱਖ ਸਕਦੀ ਹੈ। ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਭਾਜਪਾ ਪ੍ਰਮੁੱਖਤਾ ਨਾਲ ਹੱਲ ਕਰਵਾਏਗੀ।