PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਫ਼ਾਜ਼ਿਲਕਾ ਮਾਲਵਾ ਰਾਜਸੀ ਹਲਚਲ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਯਾਦ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਨ ਧਾਰਨ 

Advertisement
Spread Information

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਯਾਦ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਨ ਧਾਰਨ 


ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 30 ਜਨਵਰੀ 2022

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਯਾਦ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਸਰਕਾਰੀ ਬੁਲਾਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰ ਪਿਤਾ ਸਨ। ਉਨ੍ਹਾਂ ਹਮੇਸ਼ਾ ਸੱਚ ਦੀ ਰਾਹ `ਤੇ ਚਲਦਿਆਂ ਹੋਇਆ ਸਭਨਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ। ਉਹ ਅਹਿੰਸਾ ਦੇ ਪੁਜਾਰੀ ਸਨ।ਉਨ੍ਹਾਂ ਦੀ ਅਗਾਂਹਵਧੂ ਸੋਚ ਤੇ ਸਾਧਾਰਨ ਰਹਿਣ-ਸਹਿਣ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਨਿਭਾਈ ਗਈ ਭੂਮਿਕਾ ਨੂੰ ਕੋਈ ਵਿਅਕਤੀ ਭੁਲਾ ਨਹੀਂ ਸਕਦਾ।
ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਈਰਨ ਵਜਣ `ਤੇ ਸਿਰ ਝੁਕਾ ਕੇ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣਾ ਜਾਨਾ ਦੇਸ਼ ਲਈ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ 2 ਮਿੰਟ ਦਾ ਮੌਨ ਰੱਖਿਆ ਗਿਆ।
ਇਸ ਮੌਕੇ ਐਸ.ਪੀ.ਡੀ. ਸ੍ਰੀ ਅਜੈ ਰਾਜ ਸਿੰਘ, ਹੈਡ ਕਲਰਕ ਸ੍ਰੀ ਦੌਲਤ ਰਾਮ, ਏ.ਐਸ.ਆਈ. ਸ੍ਰੀ ਪਰਗਟ ਸਿੰਘ, ਓ.ਐਸ.ਆਈ. ਬਲਦੇਵ ਚੰਦ ਲਾਈਨ ਆਫੀਸਰ, ਸ੍ਰੀ ਰਮੇਸ਼ ਕੁਮਾਰ ਸੀ.ਡੀ.ਪੀ. ਪੰਜਾਬ ਪੁਲਿਸ, ਸ੍ਰੀ ਗਨੇਸ਼, ਸ੍ਰੀ ਨਰੇਸ਼ ਖੇੜਾ, ਸ੍ਰੀ ਅਮਰਜੀਤ ਤੋਂ ਇਲਾਵਾ ਹੋਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ। 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!