ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦਿਵਿਆਗਜਨਾਂ ਦੇ ਸਨਮਾਨ ਵਜੋਂ ‘ਵਿਲੱਖਣ ਪਛਾਣ ਚਿੰਨ੍ਹ’ ਜਾਰੀ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦਿਵਿਆਗਜਨਾਂ ਦੇ ਸਨਮਾਨ ਵਜੋਂ ‘ਵਿਲੱਖਣ ਪਛਾਣ ਚਿੰਨ੍ਹ’ ਜਾਰੀ
ਪਰਦੀਪ ਕਸਬਾ ,ਸੰਗਰੂਰ, 25 ਜਨਵਰੀ: 2022
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਅੱਜ 12ਵੇਂ ਕੌਮੀ ਵੋਟਰ ਦਿਵਸ ਮੌਕੇ ਜ਼ਿਲੇ ਦੇ ਦਿਵਿਆਗਜਨ ਵੋਟਰਾਂ (ਪਰਸਨਜ਼ ਵਿਦ ਡਿਸਬਿਲਟੀ) ਲਈ ਵਿਲੱਖਣ ਪਛਾਣ ਚਿੰਨ (ਆਈਡਿੰਟਟੀ ਮਾਰਕ) ਜਾਰੀ ਕੀਤਾ ਗਿਆ। ਇਸ ਮੌਕੇ ਉਨਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੌਜੂਦ ਕੁਝ ਦਿਵਿਆਂਗਜਨ ਵੋਟਰਾਂ ਦੇ ਇਹ ਵਿਲੱਖਣ ਪਛਾਣ ਚਿੰਨ ਲਗਾਏ ਵੀ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਦਿਵਿਆਂਗਜਨਾਂ ਦੇ ਸਨਮਾਨ ਵਜੋਂ ਇਹ ਪਛਾਣ ਚਿੰਨ ਜਾਰੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ ਵਿਲੱਖਣ ਪਛਾਣ ਚਿੰਨ ਜ਼ਿਲੇ ਦੇ 6600 ਤੋਂ ਵੀ ਵੱਧ ਦਿਵਿਆਂਗਜਨਾਂ ਨੂੰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਚੋਣਾਂ ਵਾਲੇ ਦਿਨ ਬੂਥ ’ਤੇ ਦਿਵਿਆਂਗਜਨ ਵੋਟਰਾਂ ਦੀ ਸਹੂਲਤ ਲਈ ਰੈਂਪ, ਵੀਲ ਚੇਅਰ ਦੀ ਸੁਵਿਧਾ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੈਲਪਰ ਤੈਨਾਤ ਕੀਤੇ ਜਾਣਗੇ। ਉਨਾਂ ਕਿਹਾ ਕਿ ਬੂਥਾਂ ’ਤੇ ਵੋਟਰਾਂ ਲਈ ਪੀਣ ਵਾਲਾ ਪਾਣੀ, ਸ਼ੈਡ, ਪਖਾਨੇ ਤੇ ਕੋਵਿਡ 19 ਦੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਘੱਟੋ ਘੱਟ ਸਮਾਜਿਕ ਦੂਰੀ ਅਨੁਸਾਰ ਬੈਠਣ, ਮਾਸਕ, ਸੈਨੇਟਾਈਜ਼ਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨਾਂ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਵਧ ਚੜ ਕੇ ਹਿੱਸਾ ਲੈਣ ਤੇ ਆਪਣੀ ਵੋਟ ਦੀ ਵਰਤੋਂ ਕਰ ਕੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਲਤੀਫ ਅਹਿਮਦ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਲਵਲੀਨ ਵੜਿੰਗ, ਤਹਿਸੀਲਦਾਰ ਚੋਣਾਂ ਸ੍ਰੀ ਵਿਜੈ ਕੁਮਾਰ ਵੀ ਹਾਜ਼ਰ ਸਨ।