ਕੈਬਨਿਟ ਮੰਤਰੀ ਵੱਲੋਂ ਪੰਚਾਇਤ ਘਰ ਅਤੇ ਖੇਡ ਮੈਦਾਨ ਦਾ ਉਦਘਾਟਨ

Advertisement
Spread Information

ਕੈਬਨਿਟ ਮੰਤਰੀ ਵੱਲੋਂ ਪੰਚਾਇਤ ਘਰ ਅਤੇ ਖੇਡ ਮੈਦਾਨ ਦਾ ਉਦਘਾਟਨ


ਦਵਿੰਦਰ ਡੀ.ਕੇ,ਖੰਨਾ,3 ਜਨਵਰੀ 2022

ਪੰਚਾਇਤ ਘਰ ਤੋਂ ਬਿਨਾਂ ਕੋਈ ਵੀ ਪਿੰਡ ਸੰਪੂਰਨ ਨਹੀਂ ਹੈ ਇਸ ਲਈ ਅੱਜ ਖੰਨਾ ਹਲਕੇ ਦੇ ਪਿੰਡ ਬੀਜਾ ਵਿੱਚ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਪੰਚਾਇਤ ਘਰ ਦਾ ਉਦਘਾਟਨ ਕੀਤਾ ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਖੰਨਾ ਹਲਕੇ ਦੇ ਪਿੰਡਾਂ ਨੂੰ ਅਪਗ੍ਰੇਡ ਕਰਨ ਲਈ ਕੀਤੇ ਜਾ ਰਹੇ ਹਰ ਉਪਰਾਲੇ ਸੱਚੇ ਅਤੇ ਨਤੀਜੇ ਵਾਲੇ ਹਨ ਮੰਤਰੀ ਨੇ ਪਿੰਡ ਬੀਜਾ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਦਾ ਫ਼ਰਸ਼  ਅਤੇ ਬੈਡਮਿੰਟਨ ਗਰਾਊਂਡ ਬਣਾਉਣ ਲਈ ਪ੍ਰਾਜੈਕਟ ਵੀ ਸ਼ੁਰੂ ਕੀਤਾ।

ਇਸ ਮੌਕੇ ਉਹਨਾਂ ਨਾਲ ਚੇਅਰਮੈਨ ਬੇਅੰਤ ਸਿੰਘ ਜੱਸੀ ਪ੍ਰਧਾਨ ਬਲਾਕ ਕਾਂਗਰਸ ਖੰਨਾ, ਸ. ਹਰਬੰਸ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ,ਕੈਪਟਨ ਸੁਖਰਾਜ ਸਿੰਘ ਸਰਪੰਚ,ਬਲਵੀਰ ਸਿੰਘ ਪੰਚ,ਕਰਨੈਲ ਸਿੰਘ ਪੰਚ,ਗਰਨੇਕ ਸਿੰਘ ਪੰਚ,ਸੁਖਦੇਵ ਸਿੰਘ ਪੰਚ,ਕੁਲਜੀਤ ਕੌਰ ਪੰਚ,ਨਿਰਮਲ ਕੌਰ ਪੰਚ,ਹਰਜੀਤ ਕੌਰ ਪੰਚ,ਜਸਵੀਰ ਕੌਰ ਪੰਚ ਅਤੇ ਹੋਰ ਪਤਵੰਤੇ ਸੱਜਣ  ਹਾਜ਼ਰ ਸਨ।


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top