Skip to content
Advertisement

ਢੀਂਗਰੀ ਖੁੰਬ ਪੈਦਾ ਕਰਨ ਸਬੰਧੀ ਟੇ੍ਰਨਿੰਗ ਦਾ ਆਯੋਜਨ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 30 ਦਸੰਬਰ 2021
ਖੇਤੀਬਾੜੀ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਆਤਮਾ ਸਕੀਮ ਅਧੀਨ ਢੀਂਗਰੀ ਖੁੰਬ ਪੈਦਾ ਕਰਨ ਲਈ ਟੇਨਿੰਗ ਦਾ ਆਯੋਜਨ ਦਫਤਰ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਵਿਖੇ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਡਾ ਰੇਸਮ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਕਰਵਾਈ ਜਾਂਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।
ਇਸ ਦੌਰਾਨ ਡਾ ਰਾਜਵਿੰਦਰ ਸਿੰਘ ਬੀ.ਟੀ.ਐਮ ਨੇ ਕਿਸਾਨਾਂ ਨੂੰ ਜੀ ਆਇਆ ਆਖਿਆ ਅਤੇ ਸ੍ਰੀ ਰਜੇਸ ਕੁਮਾਰ ਬਾਗਬਾਨੀ ਵਿਭਾਗ ਅਬੋਹਰ ਨਾਲ ਮਿਲ ਕੇ ਟੇ੍ਰਨਿੰਗ ਕਰਵਾਈ। ਸ੍ਰੀ ਰਜੇਸ ਕੁਮਾਰ ਵੱਲੋਂ ਕਿਸਾਨਾਂ ਨੂੰ ਪ੍ਰੈਕਟੀਕਲ ਵੀ ਕਰ ਕੇ ਵਿਖਾਇਆ ਗਿਆ। ਸਾਰੇ ਭਾਗ ਲੈਣ ਵਾਲੇ ਕਿਸਾਨਾਂ ਨੂੰ ਢੀਗਰੀ ਦਾ ਘਰੇਲੂ ਉਤਪਾਦਨ ਕਰਨ ਲਈ ਬੀਜ ਵੀ ਵੰਡਿਆ ਗਿਆ। ਟੇ੍ਰਨਿੰਗ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਸਮੂਹ ਸਟਾਫ ਆਤਮਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਵੀ ਭਾਗ ਲਿਆ ਗਿਆ।
Advertisement

error: Content is protected !!