ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਹੋਈ ਬੈਠਕ

Spread Information

ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਹੋਈ ਬੈਠਕ


ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 23 ਦਸੰਬਰ 2021

ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਬੈਠਕ ਫਾ਼ਿਜਲਕਾ ਦੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜਲਾਲਾਬਾਦ ਦੇ ਐਸਡੀਐਮ ਸ੍ਰੀ ਦੇਵ ਦਰਸ਼ਦੀਪ ਸਿੰਘ ਵੀ ਹਾਜਰ ਸਨ।
ਬੈਠਕ ਦੌਰਾਨ ਫੈਸਲਾ ਕੀਤਾ ਗਿਆ ਕਿ ਜਲਦ ਹੀ ਜਿ਼ਲ੍ਹੇ ਵਿਚ ਹੜ੍ਹਾਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇਕ ਮੌਕ ਡਰਿਲ ਕਰਵਾਈ ਜਾਵੇਗੀ। ਇਸ ਮੌਕੇ ਐਨਡੀਆਰਫ ਬਠਿੰਡਾ ਤੋਂ ਸ੍ਰੀ ਰਵਿੰਦਰ ਕੁਮਾਰ ਨੇ ਕੁਦਰਤੀ ਆਫ਼ਤਾਂ ਤੋਂ ਬਚਾਓ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਉਪਰਾਲਿਆਂ ਦਾ ਉਦੇਸ਼ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਇਸਦੇ ਨਾਲ ਨਾਲ ਸਰਕਾਰੀ ਤੰਤਰ ਨੂੰ ਅਭਿਆਸ ਕਰਵਾਉਣਾ ਹੈ ਕਿ ਕੁਦਰ਼ਤੀ ਆਫ਼ਤ ਆ ਜਾਣ ਤੇ ਉਸ ਨਾਲ ਕਿਵੇਂ ਨਿਪਟਿਆ ਜਾਣਾ ਹੈ।
ਬੈਠਕ ਵਿਚ ਤਹਿਸੀਲਦਾਰ ਸਿਸ਼ਪਾਲ, ਸ੍ਰੀ ਰਾਕੇਸ਼ ਅਗਰਵਾਲ ਵੀ ਹਾਜਰ ਸਨ।    


Spread Information

Leave a Comment

Your email address will not be published. Required fields are marked *

error: Content is protected !!
Scroll to Top