Skip to content
Advertisement

ਕਿਸਾਨਾਂ ਤੇ ਆੜ੍ਹਤੀਆਂ ਨੂੰ ਨੈਸ਼ਨਲ ਐਗਰੀਕਲਚਰ ਮਾਰਕਿਟ (ਈ-ਨੈਮ) ਸੰਬੰਧੀ ਦਿੱਤੀ ਆਨਲਾਈਨ ਟਰੇਨਿੰਗ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 21 ਦਸੰਬਰ 2021
ਨੈਸ਼ਨਲ ਐਗਰੀਕਲਚਰ ਮਾਰਕਿਟ (ਈ-ਨੈਮ) ਸੰਬੰਧੀ ਮਾਰਕਿਟ ਕਮੇਟੀ ਫਾਜ਼ਿਲਕਾ ਦੇ ਮੰਡੀ ਸਟਾਫ, ਕਿਸਾਨਾਂ ਤੇ ਆੜ੍ਹਤੀਆਂ ਨੂੰ ਸਟੇਟ ਕੁਆਰਡੀਨੇਟਰ ਸ਼੍ਰੀ ਅਜੇ ਬਾਂਸਲ ਵਲੋਂ ਆਨਲਾਈਨ ਟਰੇਨਿੰਗ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਸਕੱਤਰ ਸ. ਜਸਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਟਰੇਨਿੰਗ ਦੋਰਾਨ ਕਿਸਾਨਾ ਨੂੰ ਫਸਲਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਜਿਨਸ ਨੂੰ ਆਨ ਲਾਈਨ ਤਰੀਕੇ ਨਾਲ ਈ-ਨੈਮ ਰਾਹੀਂ ਵੇਚ ਕੇ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾ ਸਕਦੇ ਹਨ, ਕਿਸੇ ਵੀ ਸਮੇਂ ਆਨਲਾਈਨ ਬੋਲੀ ਚੈੱਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਸਟੇਕ ਹੋਲਡਰ, ਆੜ੍ਹਤੀਆਂ, ਟਰੇਡਰਸ, ਸ਼ੈਲਰ ਮਾਲਕਾਂ ਨੂੰ ਈ- ਨੈਮ ਦੇ ਪ੍ਰੋਸੈਸ ਦੇ ਸਬੰਧ ਵਿੱਚ ਟਰੇਨਿੰਗ ਦਿੱਤੀ ਗਈ। ਉਨਾਂ ਦੱਸਿਆ ਕਿ ਟਰੇਨਿੰਗ ਦੋਰਾਨ ਵੱਡੀ ਗਿਣਤੀ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਵਪਾਰੀਆਂ ਤੋਂ ਇਲਾਵਾ ਸਮੂਹ ਸਟਾਫ ਮਾਰਕਿਟ ਕਮੇਟੀ ਫਾਜ਼ਿਲਕਾ ਵੀ ਹਾਜ਼ਰ ਸੀ।
ਸਕੱਤਰ ਮਾਰਕੀਟ ਕਮੇਟੀ ਵਲੋ ਕਿਸਾਨਾਂ, ਆੜ੍ਹਤੀਆਂ, ਵਪਾਰਹਆਂ ਅਤੇ ਸਟੇਕ ਹੋਲਡਰ ਨੂੰ ਅਪੀਲ ਕੀਤੀ ਗਈ ਕਿ ਆਗਾਮੀ ਹੋਣ ਵਾਲੀਆਂ ਟਰੇਨਿੰਗਜ਼ 27 ਦਸੰਬਰ 2021, 3 ਜਨਵਰੀ 2022 ਅਤੇ 7 ਜਨਵਰੀ 2022 ਨੂੰ ਜੋ ਕਿ ਸਵੇਰੇ 11 ਵਜੇ ਤੋਂ 12:30 ਵਜੇ ਤੱਕ ਦਫ਼ਤਰ ਮਾਰਕਿਟ ਕਮੇਟੀ ਫਾਜ਼ਿਲਕਾ ਵਿਖੇ ਹੋਣਗੀਆਂ, ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮੂਲਿਅਤ ਕੀਤੀ ਜਾਵੇ।
Advertisement

error: Content is protected !!