ਆਊਟ ਸੋਰਸ ਮੁਲਾਜ਼ਮਾਂ ਵਲੋਂ 7 ਨੂੰ ਚੁੰਗੀ ‘ਤੇ ਰੋਸ ਰੈਲੀ ਕਰਕੇ ਕਲਮ ਛੋੜ ਹੜਤਾਲ
ਆਊਟ ਸੋਰਸ ਮੁਲਾਜ਼ਮਾਂ ਵਲੋਂ 7 ਨੂੰ ਚੁੰਗੀ ‘ਤੇ ਰੋਸ ਰੈਲੀ ਕਰਕੇ ਕਲਮ ਛੋੜ ਹੜਤਾਲ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 07 ਦਸੰਬਰ 2021
ਅੱਜ ਮਿਤੀ 07/12/21 ਨੂੰ ਆਊਟ ਸੋਰਸ ਮੁਲਾਜ਼ਮਾਂ ਵਲੋਂ 7 ਨੂੰ ਚੁੰਗੀ ‘ਤੇ ਰੋਸ ਰੈਲੀ ਕਰਕੇ ਕਲਮ ਛੋੜ ਹੜਤਾਲ ਕੀਤੀ ਗਈ । ਮੁਲਾਜ਼ਮਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਧਰਨਾ ਪਿੱਛਲੇ 16 ਦਿਨਾਂ ਤੋਂ ਜਾਰੀ ਹੈ । ਮੁਲਾਜ਼ਮਾਂ ਵਲੋਂ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ । ਧਰਨੇ ਦੌਰਾਨ ਜਗਜੀਤ ਸਿੰਘ ਮੰਨੀ ਪ੍ਰਧਾਨ ਦਾ ਅਤੇ ਸਾਥੀ ਮੁਲਾਜ਼ਮਾਂ ਦਾ ਕਹਿਣਾ ਹੈ ਕੇ ਉਹ ਯੋਧੇ ਹਨ ਜਿਨ੍ਹਾਂ ਨੇ ਕੇਰੇਨਾ ਦੌਰਾਨ ਆਪਣੀਆਂ ਜਾਨਾਂ ਖਤਰੇ ਚ ਪਾ ਕੇ ਲੱਖਾਂ-ਕਰੋੜਾਂ ਦੇ ਗੁਦਾਮਾਂ ਦੀ ਰਖਵਾਲੀ ਕੀਤੀ ਪਰ ਅੱਜ ਸਰਕਾਰ ਓਹਨਾ ਨਾਲ ਬੇਇਨਸਾਫ਼ੀ ਕਰ ਰਹੀ ਹੈ। ਸਕਿਊਰਿਟੀ ਗਾਰਡ ਮੁਲਾਜ਼ਮਾਂ ਦੀ ਮੰਗ ਹੈ ਕਿ ਓਹਨਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਸਕਿਉਰਿਟੀ ਗਾਰਡ ਮੁਲਾਜ਼ਮਾਂ ਨੂੰ ਰੈਗੂਲਰ ਵਾਂਗ ਤਨਖਾਵਾਂ ਦਿੱਤੀਆਂ ਜਾਣ ਅਤੇ ਹੋਰ ਸਾਰੀਆਂ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ।
ਠੇਕੇਦਾਰਾਂ ਨੂੰ ਸਰਕਾਰੀ ਅਦਾਰਿਆਂ ਤੋਂ ਬਾਹਰ ਕੱਢਿਆ ਜਾਵੇ ਕਿ ਠੇਕੇਦਾਰ ਆਪਣੀਆਂ ਮਨਮਰਜੀਆਂ ਕਰਦੇ ਹਨ ਜਿਵੇਂ ਕਿ ਤਨਖਾਵਾਂ ਦਾ ਕੋਈ ਹਿਸਾਬ ਨਹੀਂ ਨਾ EPF ਦਾ ਕੋਈ ਹਿਸਾਬ । ਸੋ ਇਸ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਮੁਲਾਜ਼ਮਾਂ ਨਾਲ ਧੋਖਾ ਕਰ ਰਹੀਆਂ ਹਨ।
ਸੌ ਕਲਾਸ ਹੋਰ ਯੂਨੀਅਨ ਦੀ ਮੰਗ ਹੈ ਕਿ ਸਾਰੇ ਸਕਿਉਰਿਟੀ ਗਾਰਡਾਂ ਅਤੇ ਚੌਂਕੀਦਾਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਸਰਕਾਰ ਜਿੰਨੀ ਤਨਖਾਹ ਪ੍ਰਾਈਵੇਟ ਠੇਕੇਦਾਰਾਂ ਨੂੰ ਦਿੰਦੀ ਹੈ ਓਹਨੀ ਤਨਖਾਹ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਸਿੱਧੀ ਦਿਤੀ ਜਾਵੇ, ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕਡਿਆ ਜਾਵੇ ਅਤੇ ਕੱਚੇ ਮੁਲਾਜ਼ਮ ਨੂੰ ਧੱਕਾ ਕੀਤਾ ਜਾਵੇ ਨਹੀਂ ਤਾਂ ਸਾਡਾ ਸੰਘਰਸ਼ ਇਸੇ ਤਰਾਂ ਤੇਜ ਹੁੰਦਾ ਜਾਵੇਗਾ ਇਸ ਮੌਕੇ ਸੁਨੀਲ ਕੁਮਾਰ, ਅਨਿਲ, ਪਰਕਾਸ਼ ਪ੍ਰੇਮ ਆਦਿ ਹਾਜ਼ਰ ਸਨ